*ਨੌਜਵਾਨ ਨੇ ਪ੍ਰੇਮਿਕਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਚੱਕਰ ਚ ਕੀਤੀ ਆਤਮ ਹੱਤਿਆ, ਵੀਡਿਓ ਵਾਈਰਲ*

0
231

ਬੁਢਲਾਡਾ 19 ਮਾਰਚ (ਸਾਰਾ ਯਹਾਂ/ਅਮਨ ਮਹਿਤਾ) ਲੜਕੀ ਦੇ ਚੱਕਰ ਚ ਇੱਕ ਨੌਜਵਾਨ ਵੱਲੋਂ ਜਹਿਰੀਲੀ ਚੀਜ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਿਸ ਨੇ ਲੜਕੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਪਰੋਕਤ ਨੌਜਵਾਨ ਨੇ ਆਤਮ ਹੱਤਿਆ ਕਰਨ ਤੋਂ ਪਹਿਲਾ ਇੱਕ ਲਾਇਵ ਵੀਡਿਓ ਬਣਾ ਕੇ ਆਪਣੀ ਲੜਕੀ ਵੱਲੋਂ ਧੋਖਾ ਦੇਣ ਤੇ ਆਤਮ ਹੱਤਿਆ ਕਰਨ ਦਾ ਜਿੰਮੇਵਾਰ ਠਹਿਰਾਇਆ ਕਿ ਉਸਨੇ ਮੇਰੀ ਲਾਇਫ ਖਰਾਬ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਗੁਰਪ੍ਰੀਤ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦਾ ਪੁੱਤਰ ਜਸਕਰਨ ਸਿੰਘ ਕਾਫੀ ਦਿਨਾਂ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਮੇਰਾ ਲੜਕਾ ਮੇਰੇ ਦੇਖਦੇ ਦੇਖਦੇ ਕਮਰੇ ਅੰਦਰ ਚਲਾ ਗਿਆ ਕੁਝ ਸਮਾਂ ਬਾਹਰ ਨਾ ਆਉਣ ਤੇ ਜਦ ਮੈਂ ਦਰਵਾਜਾ ਧੱਕੇ ਨਾਲ ਖੋਲਿ੍ਹਆ ਤਾਂ ਮੇਰਾ ਲੜਕਾ ਬੈਡ ਤੇ ਡਿੱਗਿਆ ਪਿਆ ਸੀ ਜਿਸ ਨੇ ਕੋਈ ਜਹਿਰੀਲੀ ਚੀਜ ਖਾਧੀ ਹੋਈ ਸੀ ਜਿਸ ਨੂੰ ਵੱਡੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਮੇਰੇ ਪੁੱਤਰ ਨੇ ਆਪਣੇ ਮੋਬਾਇਲ ਵਿੱਚ ਵੀਡਿਓ ਬਣਾਈ ਹੋਈ ਸੀ। ਜਿਸ ਵਿੱਚ ਤਾਣੀਆਂ ਨਾਮ ਦੀ ਲੜਕੀ ਤੋਂ ਤੰਗ ਕੇ ਸਲਫਾਸ ਖਾਣ ਬਾਰੇ ਜਿਕਰ ਕੀਤਾ ਹੋਇਆ ਹੈ। ਜਿਸ ਵਿੱਚ ਸਪੱਸ਼ਟ ਹੈ ਕਿ ਤਾਣੀਆਂ ਦੇ ਦਬਾਅ ਹੇਠ ਮੇਰੇ ਪੁੱਤਰ ਨੇ ਆਤਮ ਹੱਤਿਆ ਕੀਤੀ ਹੈ। ਉਪਰੋਕਤ ਲੜਕੀ ਨੇ ਮੇਰੇ ਪੁੱਤਰ ਨੂੰ ਸ਼ਾਦੀ ਦਾ ਝਾਂਸਾ ਦੇ ਕੇ ਪੰਚਾਇਤੀ ਤਲਾਕ ਵੀ ਕਰਵਾ ਦਿੱਤਾ ਸੀ। 

NO COMMENTS