*ਨੌਜਵਾਨ ਦੀ ਬਲੱਡ ਕੈਂਸਰ ਨਾਲ ਮੌਤ*

0
149

ਬਰੇਟਾ (ਸਾਰਾ ਯਹਾਂ/ਰੀਤਵਾਲ) ਨਜ਼ਦੀਕੀ ਪਿੰਡ ਧਰਮਪੁਰਾ ਵਿਖੇ ਨੌਜਵਾਨ ਦੀ ਬਲੱਡ ਕੈਂਸਰ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਹੈ । ਇਸ ਮੌਤ ਨੂੰ ਲੈ ਕੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ । ਪਿੰਡ ਦੇ ਸਰਪੰਚ ਦਰਸ਼ਨ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਣਵੀਰ ਸ਼ਰਮਾਂ (32) ਪਿੰਡ ਦਾ ਮੌਜੂਦਾ ਪੰਚ ਸੀ । ਜੋ ਪਿਛਲੇ 20 ਦਿਨਾਂ ਤੋਂ ਇਸ ਨਾਮੁਰਾਦ ਬੀਮਾਰੀ ਤੋਂ ਪੀੜਤ ਸੀ। ਬਠਿੰਡਾ, ਹਿਸਾਰ ਦੇ ਨਿੱਜੀ ਹਸਪਤਾਲਾਂ ਤੋਂ ਬਾਅਦ ਹੁਣ ਉਸ ਦਾ ਇਲਾਜ ਪੀ.ਜੀ.ਆਈ ਚੰਡੀਗੜ੍ਹ ਤੋਂ ਚਲ ਰਿਹਾ ਸੀ। ਅਖ਼ੀਰ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਦੀ ਜ਼ਿੰਦਗੀ ਨੂੰ ਬਚਾਇਆ ਨਾ ਜਾ ਸਕਿਆ। ਸਰਪੰਚ ਨੇ ਇਹ ਵੀ ਦੱਸਿਆ ਕਿ ਪਿੰਡ ‘ਚ ਕੈਂਸਰ ਤੋਂ ਪੀੜ੍ਹਤ ਵਿਅਕਤੀਆਂ ਦੀ ਗਿਣਤੀ ਡੇਢ ਦਰਜਨ ਦੇ ਕਰੀਬ ਹੈ । ਮ੍ਰਿਤਕ ਆਪਣੇ ਪਿੱਛੇ ਮਾਤਾ ਪਿਤਾ, ਭਰਾ ਅਤੇ ਪਤਨੀ ਤੋਂ ਇਲਾਵਾ ਇੱਕ ਛੋਟੀ ਬੱਚੀ ਛੱਡ ਗਿਆ ਹੈ ।

NO COMMENTS