*ਨੌਜਵਾਨਾਂ ਨੂੰ ਸਰੀਰਕ ਗਤੀਵਿਧੀਆਂ ਨਾਲ ਜੁੜੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ:ਪ੍ਰੇਮ ਅਰੋੜਾ*

0
21

ਮਾਨਸਾ 25 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ):ਬਾਬਾ ਭਾਈ ਭਗਤੂ ਜੀ ਦੀ ਯਾਦ ਵਿੱਚ ਤੀਜਾ ਨੈਸ਼ਨਲ ਕਬੱਡੀ ਟੂਰਨਾਮੈਂਟ ਪਿੰਡ ਬੁਰਜ ਹਰੀ ਦੇ ਸਟੇਡੀਅਮ ਵਿਖੇ ਧੂਮ-ਧਾਮ ਨਾਲ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਕਲੱਬ ਅਤੇ ਸਮੂਹ ਪਿੰਡ ਦੇ ਸਹਿਯੋਗ ਨਾਲ ਇੱਕ ਰੋਜਾ ਕਰਵਾਇਆ ਗਿਆ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਨਿਰਵੈਰ ਸਿੰਘ ਬੁਰਜ ਹਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੀਆਂ ਟੀਮਾਂ ਨੇ ਭਾਗ ਲਿਆ ਅਤੇ 100 ਦੇ ਕਰੀਬ ਟੀਮਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੇ ਜਬਰਦਸਤ ਮੁਕਾਬਲੇ ਦਰਸ਼ਕਾਂ ਅੱਗੇ ਪੇਸ਼ ਕੀਤੇ। ਦਰਸ਼ਕਾਂ ਨੇ ਤਾੜੀਆਂ, ਕਿਲਕਾਰੀਆਂ ਵਜਾ ਕੇ ਅਤੇ ਨਕਦ ਇਨਾਮ ਦੇ ਕੇ ਖਿਡਾਰੀਆਂ ਦੀ ਹੋਂਸਲਾ ਅਫਜਾਈ ਕੀਤੀ। ਇਸ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਸੋਨੀਪਤ (ਹਰਿਆਣਾ), ਦੂਸਰਾ ਸਥਾਨ ਪਿੰਡ ਸੰਘਾ ਜਿਲ੍ਹਾ ਮਾਨਸਾ ਦੀ ਟੀਮ ਨੇ ਹਾਸਿਲ ਕੀਤਾ। ਇਸ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਵਿੱਚ ਸ਼੍ਰੌਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਸ਼ਾਮਿਲ ਹੋਏ। ਇਸੇ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ, ਉਨ੍ਹਾਂ ਨੂੰ ਮੁਬਾਰਕਾਂ ਵੀ ਦਿੱਤੀਆਂ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਪ੍ਰੇਮ ਕੁਮਾਰ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਖੇਡ ਕਬੱਡੀ ਨੂੰ ਪ੍ਰਫੁਲਿੱਤ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਭੂਮਿਕਾ ਨਿਭਾਈ ਸੀ। ਅਰੋੜਾ ਨੇ ਕਿਹਾ ਕਿ ਕਬੱਡੀ ਸਾਡੇ ਸਰੀਰ ਨਾਲ ਜੁੜੀ ਹੋਈ ਖੇਡ ਹੈ। ਜਿਸ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਧੂਮਾਂ ਪਾਈਆਂ ਹਨ। ਸਾਡੀ ਇਸ ਨਾਲ ਵੱਖਰੀ ਪਹਿਚਾਣ ਬਣੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਰੀਰਕ ਗਤੀਵਿਧੀਆਂ ਨਾਲ ਜੁੜੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ, ਜੋ ਸਾਡੀ ਤੰਦਰੁਸਤੀ ਦੇ ਨਾਲ-ਨਾਲ ਸਾਡੀਆਂ ਪ੍ਰਾਪਤੀਆਂ ਵੀ ਗਿਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਕਬੱਡੀ ਨੂੰ ਪੰਜਾਬ ਵਿੱਚ ਪ੍ਰਫੁਲਿੱਤ ਕੀਤਾ ਗਿਆ ਅਤੇ ਪੰਜਾਬ ਵਿੱਚ ਕਬੱਡੀ ਵਰਲਡ ਕੱਪ ਕਰਵਾ ਕੇ ਖਿਡਾਰੀਆਂ ਨੂੰ ਕਰੋੜਾਂ ਰੁਪਇਆਂ ਦੇ ਇਨਾਮ ਅਤੇ ਨੌਕਰੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਿਰਵੈਰ ਸਿੰਘ ਬੁਰਜ ਹਰੀ, ਸਰਪੰਚ ਰਾਜਪਾਲ ਸਿੰਘ, ਹਰਦੀਪ ਸਿੰਘ ਚੌਹਾਨ, ਧਰਮਪ੍ਰੀਤ ਸਿੰਘ ਕੋਚ, ਕਿਰਪਾਲ ਸਿੰਘ ਮਠਾੜੂ, ਅਮਨਦੀਪ ਸਿੰਘ, ਜੋਂਟੀ ਕੁਮਾਰ, ਗੁਰਦੀਪ ਸਿੰਘ, ਸੁਨੀਲ ਕੁਮਾਰ ਪੰਚ, ਗੁਲਾਬ ਸਿੰਘ ਪੰਚ, ਡਾ: ਸਿਕੰਦਰ ਸਿੰਘ, ਰੇਸ਼ਮ ਸਿੰਘ ਮਾਨ, ਬਲਕਰਨ ਸਿੰਘ ਭੂੰਦੜ, ਤੋਤਾ ਸਿੰਘ, ਗੁਰਦੀਪ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS