*ਨੌਜਵਾਨ,ਕਿਸਾਨ, ਮਜ਼ਦੂਰ ਆਪਣੇ ਭਵਿੱਖ ਨੂੰ ਬਚਾਉਣ ਲਈ ਸੰਘਰਸ਼ ਦੇ ਰਾਹ ਪਏ:ਚੋਹਾਨ*

0
67

ਮਾਨਸਾ 15 ਦਸੰਬਰ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਨੇੜਲੇ ਪਿੰਡ ਮਾਨਸਾ ਖੁਰਦ ਵਿਖੇ ਪਿੰਡ ਇਕਾਈ ਸੀ ਪੀ ਆਈ ਦੇ ਸਕੱਤਰ ਸਾਥੀ ਹਰਨੇਕ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਹੋਈਆਂ ਪੰਜ ਰਾਜਾਂ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਆਏ ਨਤੀਜਿਆਂ ਤੋਂ ਸਾਫ ਜ਼ਾਹਰ ਹੈ ਕਿ ਮੋਦੀ ਸਰਕਾਰ ਦੇਸ਼ ਨੂੰ ਫਿਰਕੂ ਲੀਹਾਂ ਤੇ ਤੋਰਨ ਵਿਚ ਸਫ਼ਲ ਵਿਖਾਈ ਦੇ ਰਹੇ ਹਨ,ਜਿਸ ਕਰਕੇ ਦੇਸ਼ ਦੇ ਚਿੰਤਤ ਨੌਜਵਾਨ, ਕਿਸਾਨ ਮਜ਼ਦੂਰ ਆਪਣੇ ਭਵਿੱਖ ਨੂੰ ਬਚਾਉਣ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ। ਮੀਟਿੰਗ ਦੌਰਾਨ ਸਾਥੀ ਚੋਹਾਨ ਨੇ ਚਿੰਤਾਂ ਜ਼ਾਹਰ ਕੀਤੀ ਬੇਰੁਜ਼ਗਾਰੀ,ਸਿਹਤ, ਸਿੱਖਿਆ ਨੂੰ ਸਰਕਾਰ ਵੱਲੋਂ ਏਜੰਡੇ ਵਿਚ ਨਾ ਲਿਆ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾ ਰਹੀ ਹੈ। ਕੁਲ ਹਿੰਦ ਕਿਸਾਨ ਸਭਾ ਦੇ ਦਲਜੀਤ ਮਾਨਸ਼ਾਹੀਆ ਨੇ ਮੁਜ਼ਾਰਾ ਲਹਿਰ ਦੇ ਬਾਨੀ ਕਾਮਰੇਡ ਧਰਮ ਸਿੰਘ ਫੱਕਰ ਦੀ 50 ਵੀਂ ਬਰਸੀ ਮੌਕੇ ਉਹਨਾਂ ਦੇ ਜ਼ੱਦੀ ਪਿੰਡ ਦਲੇਰ ਸਿੰਘ ਵਾਲਾ ਵਿਖੇ ਸਾਥੀਆ ਨੂੰ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਖੇਤ ਮਜ਼ਦੂਰ ਸਭਾ ਦੇ ਸੁਖਦੇਵ ਸਿੰਘ ਪੰਧੇਰ, ਹਰਨੇਕ ਸਿੰਘ ਢਿੱਲੋਂ, ਕੁਲਦੀਪ ਸਿੰਘ,ਮੱਖਣ ਸ਼ਰਮਾ, ਆਦਿ ਆਗੂ ਹਾਜਰ ਸਨ।

NO COMMENTS