ਨੋਵਲ ਕੋਰੋਨਾ ਵਾਇਰਸ-ਸੀਓਵੀਆਈਡੀ

0
9

ਮਾਨਸਾ 16 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਨੋਵਲ ਕੋਰੋਨਾ ਵਾਇਰਸ-ਸੀਓਵੀਆਈਡੀ-19 ਪ੍ਰਤੀ ਹਰੇਕ ਵਿਅਕਤੀ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਮਾਨਸਾ ਲਾਲ ਚੰਦ ਠੁਕਰਾਲ ਜੀ ਦੀ ਪ੍ਰਗਤੀਸ਼ੀਲ ਅਗਵਾਈ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਣਜੀਤ ਸਿੰਘ ਰਾਏ ਅਤੇ ਦੀਪਕ ਕੁਮਾਰ ਵੱਲੋਂ ਅੱਜ ਸਥਾਨਕ ਸਿਨੇਮਾ ਰੋਡ ਮਾਨਸਾ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਆਯੋਜਿਤ ਜਾਗਰੂਕ ਕੈਂਪ ਲਗਾਇਆ ਗਿਆ ਜਿਸ ਵਿੱਚ ਕਰੋਨਾ ਵਾਇਰਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ, ਡਾਕਟਰ ਰਾਏ ਨੇ ਦੱਸਿਆ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਸਗੋਂ ਜਾਗਰੂਕ ਹੋਣ ਦੀ ਲੋੜ ਹੈ। ਹੱਥਾਂ ਨੂੰ ਸਾਫ਼ ਰੱਖੋ, ਖੰਘ ਦੇ ਤੇ ਨਿੱਛਦੇ ਸਮੇਂ ਸਾਵਧਾਨੀ ਵਰਤੋਂ, ਜਨਤਕ ਥਾਵਾਂ ਤੇ ਨਾ ਥੁੱਕੋ,ਅਗਰ ਕਿਸੇ ਵਿਅਕਤੀ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਪਰੇਸ਼ਾਨੀ,ਥਕਾਵਟ ਅਤੇ ਸਿਰ ਦਰਦ ਹੈ ਤਾਂ ਉਹ ਵਿਅਕਤੀ ਆਪਣੇ ਡਾਕਟਰ ਦੀ ਸਲਾਹ ਲਵੇ ਜਾ ਫੋਨ 104 ਨੰਬਰ ਤੇ ਸੰਪਰਕ ਕਰੇ।


ਇਸ ਸਮੇਂ ਮੰਡਲ ਦੇ ਮੈਂਬਰ ਅਤੇ ਸਮੂਹ ਦੁਕਾਨਦਾਰ ਸਿਨੇਮਾ ਰੋਡ ਹਾਜ਼ਰ ਸਨ।

NO COMMENTS