ਬੁਢਲਾਡਾ 10 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ) ਕਿੰਨਰਾਂ ਵੱਲੋਂ ਇੱਕ ਨੌਜਵਾਨ ਦੇ ਗੁਪਤ ਅੰਗ ਕੱਟਣ ਦੇੀ ਵੀਡੀਓ ਵਾਈਰਲ ਦੇ ਮਾਮਲੇ ਵਿੱਚ ਪੁਲਸ ਜਾਂਚ ਦੌਰਾਨ ਪੀੜਤ ਨੇ ਖੁਦ ਹੀ ਬੀਕਾਨੇਰ ਦੇ ਇੱਕ ਹਸਪਤਾਲ ਤੋਂ ਗੁਪਤ ਅੰਗ ਕਟਵਾਇਆ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਜਾਂਚ ਕਰ ਰਹੀ ਪੁਲਸ ਨੇ ਦੋਸ਼ ਲਾਉਣ ਵਾਲੇ ਬੂਟਾ ਸਿੰਘ ਦੀ ਦਰਖਾਸਤ ਤੋਂ ਬਾਅਦ ਜਾਂਚ ਕੀਤੀ ਕਿ ਬੂਟਾ ਸਿੰਘ ਨੇ ਕਿਸੇ ਦੇ ਦਬਾਅ ਅਧੀਨ ਮਹੰਤਾਂ ਤੇ ਝੂਠਾ ਦੋਸ ਲਗਾਇਆ ਸੀ ਜਿਸਦੀ ਪੁਸਟੀ ਹੋਣ ਉਪਰੰਤ ਆਪਣੀ ਇੱਛਾ ਸਕਤੀ ਅਨੁਸਾਰ ਮਹੰਤ ਬਣਨ ਵਾਲੇ ਨੌਜਵਾਨ ਅਤੇ ਪੰਚਾਇਤੀ ਵੱਲੋਂ ਸਾਮਿਲ ਹੋਏ ਕੋਸਲਰ ਸੰਦੀਪ ਮਹੰਤ ਮਾਨਸਾ ਨੇ ਗਲਤ ਫਹੀਮੀ ਦਾ ਸ਼ਿਕਾਰ ਹੋਏ ਬੂਟਾ ਸਿੰਘ ਨੂੰ ਮਹੰਤਾਂ ਦੇ ਗਰੁੱਪ ਵਿੱਚ ਸ਼ਾਮਲ ਕਰਵਾ ਦਿੱਤਾ ਅਤੇ ਆਪਣੀ ਗਲਤੀ ਦਾ ਅਹਿਸਾਸ ਕਰਵਾ ਕੇ ਰਾਜੀਨਾਮਾ ਕਰਵਾ ਦਿੱਤਾ ਹੈ।