*‘ਨੋਅ ਤੰਬਾਕੂ ਡੇਅ’ ਮੌਕੇ ਤੰਬਾਕੂ ਦਾ ਸੇਵਨ ਨਾ ਕਰਨ ਸਬੰਧੀ ਸਹੁੰ ਚੁੱਕੀ*

0
17

ਮਾਨਸਾ, 01 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਹਤ ਵਿਭਾਗ ਵੱਲੋਂ ਨੋ ਤੰਬਾਕੂ ਡੇਅ ਦੇ ਸਬੰਧ ਵਿੱਚ ਸਹਾਇਕ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਮਾਨਸਾ ਦੀ ਅਗਵਾਈ ਵਿੱਚ ਦਫਤਰ ਸਿਵਲ ਸਰਜਨ ਮਾਨਸਾ ਦੇ ਸਮੂਹ ਸਟਾਫ਼ ਵੱਲੋਂ ਸਹੁੰ ਚੁੱਕੀ ਗਈ।
ਇਹ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਨੋ ਤੰਬਾਕੂ ਡੇਅ ਮੌਕੇ ਸਮੂਹ ਸਿਹਤ ਸਟਾਫ ਵੱਲੋਂ ਪੂਰੀ ਜਿੰਦਗੀ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਪਦਾਰਥ ਦਾ ਕਿਸੇ ਵੀ ਰੂਪ ਵਿੱਚ ਵਰਤੋਂ ਨਾ ਕਰਨ, ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਨੂੰ ਤੰਬਾਕੂ ਦੇ ਮਾੜੇ ਸੇਵਨ ਬਾਰੇ ਜਾਗਰੂਕ ਕਰਨ ਅਤੇ ਉਸ ਦੀ ਇਸ ਆਦਤ ਨੂੰ ਛੁਡਾਉਣ ਵਿਚ ਵਿੱਚ ਮਦਦ ਕਰਨ ਸਬੰਧੀ ਸਹੁੰ ਚੁੱਕੀ ਗਈ।
ਉਨ੍ਹਾਂ ਕਿਹਾ ਕਿ ਨੋ ਤੰਬਾਕੂ ਡੇਅ ਦੇ ਸਬੰਧ ਵਿੱਚ ਜ਼ਿਲ੍ਹੇ ਭਰ ਵਿੱਚ ਚਲਾਨ 1 ਨਵੰਬਰ ਤੋਂ 7 ਨਵੰਬਰ 2022 ਤੱਕ ਹਫਤਾ ਭਰ ਤੰਬਾਕੂ ਉਤਪਾਦ ਐਕਟ-2003 ਦੇ ਅਧੀਨ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਣਗੇ ਅਤੇ ਚਲਾਨ ਕੱਟੇ ਜਾਣਗੇ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਲਾਗੂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਦੇ ਅਧੀਨ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ ਉਥੇ ਹੀ ਦੂਸਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਨੂੰ ਬੰਦ ਕਰਵਾਉਣ ਅਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਕੇਵਲ ਸਿੰਘ ਏ.ਐਮ.ਓ, ਡਾ. ਪ੍ਰਦੀਪ ਗੁਪਤਾ ਐਪੀਡੀਮਾਲੋਜਿਸਟ ਕੋਵਿਡ-19, ਗੁਰਜੰਟ ਸਿੰਘ ਏ.ਐਮ.ਓ, ਗੀਤਾ ਗੁਪਤਾ ਸੀਨੀਅਰ ਸਹਾਇਕ, ਰਾਜਵੀਰ ਕੌਰ ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ, ਜਗਦੇਵ ਸਿੰਘ ਕਮਿਊਨਟੀ ਮੋਬਲਾਈਜਰ, ਹਰਵਿੰਦਰ ਸਿੰਘ ਫਾਰਮੇਸੀ ਅਫ਼ਸਰ, ਗਿਰਧਾਰੀ ਲਾਲ ਫਾਰਮੇਸੀ ਅਫ਼ਸਰ, ਲਲਿਤ ਕੁਮਾਰ ਜੂਨੀਅਰ ਸਹਾਇਕ, ਚੰਦਰਸੇਖਰ ਜੂਨੀਅਰ ਸਹਾਇਕ, ਰਾਮ ਕੁਮਾਰ ਐਸ.ਆਈ ਦਰਸਨ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਦਮਨਪ੍ਰੀਤ ਸਿੰਘ, ਜ਼ਸਪ੍ਰੀਤ ਕੌਰ, ਕਰਮਵੀਰ ਕੌਰ, ਸਰਨਜੀਤ ਕੌਰ, ਦੀਪਸਿਖਾ, ਸੰਦੀਪ ਕੌਰ, ਕਿ੍ਰਸ਼ਨ ਕੁਮਾਰ ਆਦਿ ਹਾਜ਼ਰ ਹੋਏ।

NO COMMENTS