*ਨੈਸ਼ਨਲ ਲੈਵਲ ਮੋਨੀਟਰ ਦੀ ਟੀਮ ਵੱਲੋਂ ਕੇਂਦਰੀ ਪ੍ਰਯੋਜਿਤ ਸਕੀਮਾਂ ਦਾ ਜਿਲ੍ਹਾ ਮਾਨਸਾ ਵਿੱਚ ਕੀਤਾ ਗਿਆ ਨਿਰੀਖਣ*

0
8


ਮਾਨਸਾ, 02 ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ): ਭਾਰਤ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲੇ ਵੱਲੋਂ ਹਰ ਸਾਲ ਨੈਸ਼ਨਲ ਲੈਵਲ ਮੋਨੀਟਰ ਦੀ ਟੀਮ ਵੱਲੋਂ ਜਿ਼ਲਿ੍ਹਆਂ ਵਿੱਚ ਕੇਂਦਰੀ ਪ੍ਰਯੋਜਿਤ ਸਕੀਮਾਂ ਦੀ ਚੈਕਿੰਗ ਕਰਵਾਈ ਜਾਂਦੀ ਹੈ, ਇਸ ਤਹਿਤ ਜਿ਼ਲ੍ਹਾ ਮਾਨਸਾ ਵਿੱਚ ਨੈਸ਼ਨਲ ਲੈਵਲ ਮੋਨੀਟਰ ਵੱਲੋਂ ਕੇਂਦਰੀ ਪ੍ਰਯੋਜਿਤ ਸਕੀਮਾਂ ਅਧੀਨ ਕੰਮਾਂ ਦੀ ਚੈਕਿੰਗ ਕਰਨ ਲਈ ਜਿਲ੍ਹੇ ਦਾ ਦੌਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲੇ ਭਾਰਤ ਸਰਕਾਰ ਵੱਲੋਂ ਜਿ਼ਲ੍ਹਾ ਮਾਨਸਾ ਦੇ 20 ਪਿੰਡਾਂ ਦੀ ਚੋਣ ਕੀਤੀ ਗਈ ਸੀ, ਜਿਸ ਵਿੱਚੋਂ ਨੈਸ਼ਨਲ ਲੈਵਲ ਮੋਨੀਟਰ ਵੱਲੋਂ 10 ਪਿੰਡਾਂ ਦੀ ਚੋਣ ਕਰਕੇ ਪਿੰਡਾਂ ਵਿੱਚ ਨਿੱਜੀ ਤੌਰ *ਤੇ ਜਾ ਕੇ ਰਿਕਾਰਡ ਅਤੇ ਕੰਮਾਂ ਦੀ ਚੈਕਿੰਗ ਕੀਤੀ ਅਤੇ ਲਾਭਪਾਤਰੀਆਂ ਨਾਲ ਵੀ ਰਾਬਤਾ ਕੀਤਾ ਗਿਆ ਅਤੇ ਉਹਨਾਂ ਨੂੰ ਸਕੀਮ ਰਾਹੀਂ ਪਹੁੰਚ ਰਹੇ ਲਾਭ ਅਤੇ ਮੁਸ਼ਕਲਾਂ ਨੂੰ ਸੁਣਿਆ ਗਿਆ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਕਿਸ਼ਨਗੜ ਫਰਮਾਹੀ, ਕੋਟੜਾ ਕਲਾਂ, ਮੋਜੋ ਕਲਾਂ, ਮੋਹਰ ਸਿੰਘ ਵਾਲਾ, ਬੀਰੋਕੇ ਖੁਰਦ, ਫੁਲੁਵਾਲ ਡੋਡ, ਗੁਰਨੇ ਖੁਰਦ, ਰੰਘੜਿਆਲ, ਕੋਟ ਧਰਮੂ ਅਤੇ ਹੀਰਕੇ ਵਿਖੇ ਵੱਖ—ਵੱਖ ਸਕੀਮਾਂ ਸਬੰਧੀ ਚੈਕਿੰਗ ਕੀਤੀ ਗਈ। ਉਹਨਾਂ ਵੱਲੋਂ ਪਿੰਡਾਂ ਵਿੱਚ ਮਗਨਰੇਗਾ ਸਕੀਮ, ਪ੍ਰਧਾਨ ਮੰਤਰੀ ਅਵਾਸ ਯੋਜਨਾਂ (ਗ੍ਰਾਮੀਣ), ਪੀ.ਐਸ.ਆਰ.ਐਲ.ਐਮ., ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਐਨ.ਐਸ.ਏ.ਪੀ., ਡੀ.ਆਈ.ਐਲ.ਆਰ.ਐਮ.ਪੀ. ਆਦਿ ਅਧੀਨ ਕੰਮਾਂ ਅਤੇ ਰਿਕਾਰਡ ਦੀ ਚੈਕਿੰਗ ਕੀਤੀ ਗਈ।
ਨੈਸ਼ਨਲ ਲੈਵਲ ਮੋਨੀਟਰ ਦੀ ਟੀਮ ਵੱਲੋਂ ਚੈਕਿੰਗ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਮੀਟਿੰਗ ਦੌਰਾਨ ਟੀਮ ਨੂੰ ਦੱਸਿਆ ਕਿ ਸਾਰੀਆਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਪਿੰਡ ਪੱਧਰ *ਤੇ ਲਾਗੂ ਕੀਤਾ ਗਿਆ ਹੈ।ਟੀਮ ਵੱਲੋਂ ਵਿਸ਼ੇਸ਼ ਤੌਰ *ਤੇ ਮਗਨਰੇਗਾ ਸਕੀਮ ਅਧੀਨ ਕੀਤੇ ਗਏ ਕੰਮਾਂ ਅਤੇ ਮੈਨਟੇਨ ਕੀਤੇ ਗਏ ਰਿਕਾਰਡ ਦੀ ਸ਼ਲਾਘਾ ਕੀਤੀ ਗਈ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਜਿ਼ਲ੍ਹੇ ਵਿੱਚ ਸਕੀਮਾਂ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਵਿਸ਼ੇਸ਼ ਤੌਰ *ਤੇ ਸਰਾਹਨਾ ਕੀਤੀ ਗਈ।    I/272059/2021  

NO COMMENTS