ਨੈਸ਼ਨਲ ਰੋਡ ਸੇਫਟੀ ਮਹੀਨੇੋ ਦੌਰਾਨ ਮੀਟਿੰਗਾਂ ਕਰਕੇ ਮਾਨਸਾ ਵਿਚ ਵਰਕਸ਼ਾਪਾ ਲਗਾ ਕੇ ਵੱਧ ਤੋਂ ਵੱਧ ਲੋਕਾਂ ਨੂੰ

0
19

ਮਾਨਸਾ, 22—01—2021  (ਸਾਰਾ ਯਹਾ/ਮੁੱਖ ਸੰਪਾਦਕ): ਸਾਲ—2020 ਦੌਰਾਨ ਭਾਰਤ ਵਿੱਚ ਡੇਢ ਲੱਖ ਤੋਂ ਵੱਧ ਕੀਮਤੀ ਜਾਨਾਂ ਸੜਕੀਂ ਦੁਰਘਟਨਾਵਾਂ ਕਰਕੇ ਚਲੀਆਂ
ਗਈਆਂ ਸਨ ਅਤੇ ਕਾਫੀ ਲੋਕ ਸੜਕੀਂ ਸੱਟਾਂ ਲੱਗਣ ਕਰਕੇ ਵਿਕਲਾਂਗ ਜੀਵਨ ਬਤੀਤ ਕਰ ਰਹੇ ਹਨ। ਟਰੈਫਿਕ ਨਿਯਮਾਂ ਦੀ
ਪਾਲਣਾ ਕਰਕੇ ਅਜਾਈ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਮਾਨਯੋਗ ਭਾਰਤ ਸਰਕਾਰ ਦੇ ਆਵਾਜਾਈ ਵਿਭਾਗ ਵੱਲੋਂ
ੋਸੜਕ ਸੁਰੱਖਿਆ—ਜੀਵਨ ਰੱਖਿਆੋ ਦੇ ਨਾਹਰੇ ਤਹਿਤ ਮਿਤੀ 18—01—2021 ਤੋਂ 17—02—2021 ਤੱਕ ੋਨੈਸ਼ਨਲ ਰੋਡ ਸੇਫਟੀ
ਮਹੀਨਾੋ ਮਨਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜਿਸਦੀ ਪਾਲਣਾ ਵਿੱਚ ਮਾਨਯੋਗ ਪੰਜਾਬ ਸਰਕਾਰ ਅਤੇ ਵਧੀਕ ਡਾਇਰੈਕਟਰ
ਜਨਰਲ ਪੁਲਿਸ, ਟਰੈਫਿਕ, ਪੰਜਾਬ ਜੀ ਵੱਲੋਂ ਰੋਡ ਸੇਫਟੀ ਮਹੀਨਾ ਮਨਾਉਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ
ਗਿਆ ਕਿ ਲਾਪ੍ਰਵਾਹੀ ਅਤੇ ਬੇਧਿਆਨੀ ਨਾਲ ਵਹੀਕਲ ਚਲਾਉਣ, ਨਸ਼ੇ ਦਾ ਸ ੇਵਨ ਕਰਕੇ ਡਰਾਇਵਿੰਗ ਕਰਨ ਅਤੇ ਟਰੈਫਿਕ ਨਿਯਮਾਂ
ਦੀ ਪਾਲਣਾ ਨਾ ਕਰਨ ਕਾਰਨ ਸੜਕੀਂ ਦੁਰਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਰਕੇ ਰੋਜਾਨਾ ਹੀ ਕੀਮਤੀ ਜਾਨਾਂ
ਦੁਰਘਟਨਾਵਾਂ ਦੀ ਭੇਟ ਚੜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਿਲੇ ਹੁਕਮ ਦੀ ਪਾਲਣਾ ਵਿੱਚ ਇਸ ਜਿ਼ਲ੍ਹੇ ਦੇ ਸਮੂਹ ਗਜਟਿਡ


ਅਫਸਰਾਨ, ਮੁੱਖ ਅਫਸਰਾਨ ਥਾਣਾਜਾਤ, ਇੰਚਾਰਜ ਪੁਲਿਸ ਚੌਕੀਆਂ, ਇੰਚਾਰਜ ਟਰੈਫਿਕ ਵਿੰਗ ਅਤੇ ਟਰੈਫਿਕ ਐਜੂਕੇਸ਼ਨ ਸੈਲ ਨੂੰ
ਹਦਾਇਤ ਕੀਤੀ ਗਈ ਹੈ ਕਿ ਉਹ ਆਮ ਪਬਲਿਕ ਨੂੰ ਇਕੱਠੇ ਕਰਕੇ ਅਤੇ ਸਕੂਲਾਂ/ਕਾਲਜਾਂ ਵਿਖੇ ਜਾ ਕੇ ਕੋਵਿਡ—19 ਦੀਆਂ
ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਉਹਨਾਂ ਨਾਲ ਮੀਟਿੰਗਾਂ ਕਰਨ ਅਤੇ ਵਰਕਸ਼ਾਪਾ ਲਗਾ ਕੇ ਸੜਕ *ਤੇ ਚੱਲਣ ਸਬੰਧੀ ਵੱਧ ਤੋਂ
ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਜਾਣਕਾਰੀ ਦਿੱਤੀ ਜਾਵੇ ਕਿ ਉਹ
ਦੋ—ਪਹੀਆ ਵਾਹਨ ਚਲਾਉਦੇ ਸਮੇਂ ਸਿਰ *ਤੇ ਹੈਲਮਟ ਜਰੂਰ ਪਹਿਨਣ, ਨਸ਼ੇ ਦਾ ਸੇਵਨ ਕਰਕੇ ਵਹੀਕਲ ਨਾ ਚਲਾਉਣ, ਦੋ—ਪਹੀਆਂ
ਵਾਹਨ *ਤੇ ਤਿੰਨ ਸਵਾਰੀਆਂ ਨਾ ਬਿਠਾਉਣ, ਵਹੀਕਲ ਚਲਾਉਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ, ਸੀਟ—ਬੈਲਟ ਲਗਾ ਕੇ
ਹੀ ਚਾਰ—ਪਹੀਆਂ ਵਾਹਨ ਦੀ ਵਰਤੋਂ ਕਰਨ ਆਦਿ ਟਰੈਫਿਕ ਨਿਯਮਾਂ ਦੀ ਮ ੁਕੰਮਲ ਪਾਲਣਾ ਨੂੰ ਯਕੀਨੀ ਬਨਾਉਣ।

ਉਨ੍ਹਾਂ ਦੱਸਿਆ ਕਿ ਸਰਦੀਆਂ ਦਾ ਮੌਸਮ ਹੋਣ ਕਰਕੇ ਧੁੰਦ ਜਿ਼ਆਦਾ ਪੈ ਰਹੀ ਹੈ। ਮਾਨਸਾ ਪੁਲਿਸ ਵੱਲੋਂ ਇਸ
ਮੌਸਮ ਦੌਰਾਨ ਦੁਰਘਟਨਾਵਾਂ ਤੋਂ ਬਚਾਅ ਲਈ ਵੱਧ ਤੋਂ ਵੱਧ ਵਹੀਕਲਾਂ *ਤੇ ਰਿਫਲੈਕਰ ਲਗਾਉਣ ਦੀ ਮੁਹਿੰਮ ਚਲਾਈ ਹੋਈ ਹੈ।
ਪਿਛਲੇ ਦਿਨੀਂ ਵੀ ਮਾਨਸਾ ਪੁਲਿਸ ਵੱਲੋਂ ਥਾਣਿਆਂ ਵਿਖੇ ਤਾਇਨਾਤ ਵਿਲੇਜ ਪੁਲਿਸ ਅਫਸਰਾਨ (ਵੀ.ਪੀ.ਓਜ਼.) ਰਾਹੀ 25,000 ਤੋਂ
ਵੱਧ ਰਿਫਲੈਕਟਰ ਵਹੀਕਲਾਂ ਤੇ ਲਗਾਏ ਜਾ ਚੁੱਕੇ ਹਨ ਅਤੇ ਇਹ ਮੁਹਿੰਮ ਹੁਣ ਵੀ ਲਗਾਤਾਰ ਜਾਰੀ ਹੈ। ਉਨ੍ਹਾ ਦੱਸਿਆ ਕਿ ਇਸ
ਮੌਸਮ ਦੌਰਾਨ ਸਾਰੇ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਲੋਅ—ਬੀਮ ਤੇ ਚਲਾਉਣ, ਫੌਗ ਲਾਈਟਾਂ ਦੀ ਵਰਤੋਂ ਕਰਨ, ਵਹੀਕਲਾਂ ਨੂੰ
ਨਿਰਧਾਰਿਤ ਗਤੀ *ਤੇ ਚਲਾਇਆ ਜਾਵੇ ਅਤੇ ਇੱਕ/ਦੂਜੇ ਵਾਹਨਾਂ ਵਿੱਚ ਉਚਿਤ ਦੂਰੀ ਰੱਖੀ ਜਾਵੇ। ਸੜਕਾਂ ਤੇ ਅੰਕਿਤ ਸਫੇਦ
ਪੱਟੀ ਨੂੰ ਇੱਕ ਮਾਰਗ—ਦਰਸ਼ਕ ਦੇ ਰੂਪ ਵਿੱਚ ਧਿਆਨ ਵਿੱਚ ਰੱਖਦੇ ਹੋਏ ਵਾਹਨ ਨੂੰ ਚਲਾਇਆ ਜਾਵੇ। ਕਿਸੇ ਐਮਰਜੈਂਸੀ ਦੀ
ਸਥਿੱਤੀ ਵਿੱਚ ਜੇਕਰ ਵਾਹਨ ਨੂੰ ਰਸਤੇ ਵਿੱਚ ਰੋਕਣਾ ਪਵੇ ਤਾਂ ਜਿੱਥੋ ਤੱਕ ਸੰਭਵ ਹੋਵੇ ਵਾਹਨ ਨੂੰ ਸੜਕ ਤੋਂ ਹੇਠਾਂ ਉਤਾਰ ਕੇ ਕੱਚੇ
ਰਸਤੇ ਵਿੱਚ ਇੱਕ ਪਾਸੇ ਖੜਾ ਕੀਤਾ ਜਾਵੇ। ਵਾਹਨ ਨੂੰ ਚਲਾਉਦੇ ਹੋਏ ਗੈਰ—ਜਰੂਰੀ ਓਵਰਟੇਕਿੰਗ ਨਾ ਕੀਤੀ ਜਾਵੇ, ਵਾਰ ਵਾਰ ਲੇਨ
ਨਾ ਬਦਲੀ ਜਾਵੇ ਅਤੇ ਜਿਆਦਾ ਆਵਾਜਾਈ ਵਾਲੀਆ ਸੜਕਾਂ ਤੇ ਵਾਹਨ ਨੂੰ ਰੋਕਣ ਤੋਂ ਬਚਿਆ ਜਾਵੇ।

ਐਸ.ਐਸ.ਪੀ. ਸ਼੍ਰੀ ਲਾਂਬਾ ਨੇ ਸਮੂਹ ਵਾਹਨ ਚਾਲਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਟਰੈਫਿਕ
ਨਿਯਮਾਂ ਦੀ ਪਾਲਣਾ ਦੇ ਨਾਲ—ਨਾਲ ਉਕਤ ਸਾਵਧਾਨੀਆਂ ਦੀ ਵਰਤੋਂ ਨੂੰ ਯਕੀਨੀ ਬਨਾਉਣ, ਕਿਉਕਿ ਤੁਹਾਡਾ ਜੀਵਨ ਤੁਹਾਡੇ
ਪਰਿਵਾਰ ਅਤੇ ਸਮਾਜ ਲਈ ਤੁਹਾਡੇ ਸਮੇਂ ਅਤੇ ਧਨ ਨਾਲੋਂ ਜਿਆਦਾ ਕੀਮਤੀ ਹੈ। ਇਸ ਲਈ ੋਨੈਸ਼ਨਲ ਰੋਡ ਸੇਫਟੀ ਮਹੀਨਾੋ
ਮਨਾਉਣ ਨ ੂੰ ਸਫਲ ਬਨਾਉਣ ਲਈ ਆਵਾਜਾਈ ਦੌਰਾਨ ਸੜਕਾਂ *ਤੇ ਸੁਰੱਖਿਅਤ ਡਰਾਇਵਿੰਗ ਨ ੂੰ ਯਕੀਨੀ ਬਣਾਇਆ ਜਾਵੇ।

NO COMMENTS