ਬੁਢਲਾਡਾ 24 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ) ਨੈਸ਼ਨਲ ਹਾਈਵੇ 148 ਬੀ ਦੇ ਨਿਰਮਾਣ ਦੌਰਾਨ ਸਥਾਨਕ ਸ਼ਹਿਰ ਦੇ ਗੁਰੂ ਨਾਨਕ ਕਾਲਜ ਦੀ ਚਾਰਦਿਵਾਰੀ ਢਾਹੇ ਜਾਣ ਤੇ ਅੱਜ ਕਾਲਜ ਵਿਿਦਆਰਥੀਆਂ ਅਤੇ ਅਧਿਆਪਕਾਂ ਨੇ ਨੈਸ਼ਨਲ ਹਾਈਵੇ ਤੇ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਸਤਿਗੁਰੂ ਸਿੰਘ ਨੇ ਦੱਸਿਆ ਕਿ ਬਿਨ੍ਹਾਂ ਕਿਸੇ ਇਤਲਾਹ ਜਾਂ ਵਿਭਾਗੀ ਨਾਪ ਦੇ ਉਲਟ ਨੈਸ਼ਨਲ ਹਾਈਵੇ 148 ਬੀ ਦੇ ਪ੍ਰਬੰਧਕਾਂ ਨੇ ਕਾਲਜ ਦੀ ਚਾਰਦਿਵਾਰੀ ਢਾਹ ਦਿੱਤੀ ਗਈ ਹੈ। ਉਨ੍ਹਾ ਦੱਸਿਆ ਕਿ ਵਿਭਾਗ ਵੱਲੋਂ ਹਜੇ ਤੱਕ ਕੋਈ ਵੀ ਐਕਵਾਇਰ ਕੀਤੀ ਜਮੀਨ ਸੰਬੰਧੀ ਹੱਦਬੰਧੀ ਕਾਲਜ ਨੂੰ ਨਹੀਂ ਦੱਸੀ ਅਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਕਾਲਜ ਦੀ ਕਿੰਨੀ ਜਮੀਨ ਨੈਸ਼ਨਲ ਹਾਈਵੇ ਲਈ ਜਰੂਰਤ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਦੇ
ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਬਣ ਸਕਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ ਕੁਲਦੀਪ ਬੱਲ, ਵਾਇਸ ਪ੍ਰਿੰਸੀਪਲ ਮੇਜਰ ਜ਼ਸਪਾਲ ਸਿੰਘ, ਡਾ ਨਰਿੰਦਰ ਕਾਲੜਾ, ਡਾ ਰੇਖਾ ਕਾਲੜਾ, ਰਮਨਦੀਪ ਸਿੰਘ, ਅਨੂਪ ਖਾਲਸਾ, ਅਮਨਦੀਪ ਸਿੰਘ ਸਮੇਤ ਸਮੂਹ ਕਾਲਜ ਸਟਾਫ ਅਤੇ ਵਿਿਦਆਰਥੀ ਸ਼ਾਮਿਲ ਸਨ। ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।