ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿੱਪ ਤਹਿਤ ਮਿਡਲ ਸਕੂਲ ਹਸਨਪੁਰ ਦੇ 3 ਬੱਚੇ ਚੁਣੇ ਗਏ।

0
15

ਮਾਨਸਾ, 25 ਜੂਨ  (ਸਾਰਾ ਯਹਾ/ ਜੋਨੀ ਜਿੰਦਲ) ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ  ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿੱਪ ਤਹਿਤ ਲਈ ਪ੍ਰੀਖਿਆ ਵਿੱਚ ਸਰਕਾਰੀ ਮਿਡਲ ਸਕੂਲ ਹਸਨਪੁਰ ਦੇ ਅੱਠਵੀਂ ਕਲਾਸ ਦੇ ਤਿੰਨ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ। ਮਾਪੇ ਅਪਣੇ ਬੱਚਿਆਂ ਦੀ ਇਸ ਕਾਰਗੁਜ਼ਾਰੀ ਤੋਂ ਬਾਗੋਬਾਗ ਹਨ, ਉਨ੍ਹਾਂ ਮਿਹਨਤੀ ਅਧਿਆਪਕਾਂ ਤੇ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਕੇ ਚੰਗੀਆਂ ਪ੍ਰਾਪਤੀਆਂ ਕਰ ਰਹੇ ਹਨ। 
                ਸਕੂਲ ਮੁੱਖੀ ਮੈਡਮ ਪ੍ਰਵੀਨ ਰਾਣੀ ਅਤੇ ਕਲਾਸ ਇੰਚਾਰਜ ਮੈਡਮ ਕੰਚਨ ਅਰੋੜਾ ਪੰਜਾਬੀ ਮਿਸਟੈ੍ਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਲਖਵਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਸੁਖਦੀਪ ਸਿੰਘ  ਨੇ ਵਿਭਾਗ ਵੱਲੋਂ ਲਈ ਲਿਖਤੀ ਪ੍ਰੀਖਿਆ ਵਿੱਚ ਸਿਲੈਕਟ ਹੋ ਕੇ ਆਪਣਾ ਨਾਮ ਦਰਜ ਕਰਵਾਇਆ ਹੈ।  ਇੱਥੇ ਇਹ ਜ਼ਿਕਰਯੋਗ ਹੈ ਕਿ ਰਾਜ ਪੱਧਰ ਦੀ ਇਹ ਹੋਈ ਪ੍ਰੀਖਿਆ ਦੌਰਾਨ ਇਹਨਾਂ ਨੂੰ ਲਗਾਤਾਰ ਚਾਰ ਸਾਲ ਪ੍ਰਤੀ ਬੱਚਾ ਨੌਂ ਹਜ਼ਾਰ ਵਜੀਫਾ ਦਿੱਤਾ ਜਾਵੇਗਾ ਜੋ ਕਿ ਇਹਨਾਂ ਦੇ ਭਵਿੱਖ ਨੂੰ ਸੁਨਹਿਰਾ ਕਰਨ ਲਈ ਅਹਿਮ ਲਾਹੇਵੰਦ ਹੋਵੇਗਾ। ਇਸ ਪ੍ਰੀਖਿਆ ਵਿੱਚ ਰਾਜ ਭਰ ਦੇ ਹਜ਼ਾਰਾਂ ਵਿਦਿਆਰਥੀ ਭਾਗ ਲੈਂਦੇ ਹਨ।
ਸਕੂਲ ਦੇ ਅਧਿਆਪਕਾਂ ਸੁਨੀਤਾ ਰਾਣੀ, ਸਿਮਰਨਦੀਪ ਕੌਰ ਅਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਹ ਤਿੰਨੇ ਵਿਦਿਆਰਥੀਆਂ ਨੇ ਮੁੱਢ ਤੋਂ ਹੀ ਸਕੂਲ ਦੀ ਹਰ ਐਕਟੀਵਿਟੀ  ਵਿੱਚ ਮੋਹਰੀ ਰੋਲ ਅਦਾ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਸਿੰਘ ਭਾਰਤੀ ਅਤੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਹਸਨਪੁਰ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ ਮਾਣ ਮਹਿਸੂਸ ਕੀਤਾ। ਉੱਧਰ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਰਾਜੂ, ਯੋਗਿਤਾ ਜੋਸ਼ੀ ਅਤੇ ਗੁਰਪ੍ਰੀਤ ਕੌਰ ਨੇ ਸਕੂਲ ਦੀ ਇਸ ਅਹਿਮ ਕਾਰੁਜਗਾਰੀ ਤੇ ਸਮੁੱਚੇ ਸਟਾਫ ਨੂੰ  ਵਧਾਈ ਦਿੱਤੀ। p

NO COMMENTS