ਮਾਨਸਾ 3,ਦਸੰਬਰ (ਸਾਰਾ ਯਹਾ /ਜੋਨੀ ਜਿੰਦਲ): ਪਿਛਲੇ ਦਿਨੀ23.11.2020 ਤੋਂ 26.11.2020 ਤੱਕ ਯੂਥ ਗੇਮਜ ਅਤੇ ਸਪੋਰਟਸ ਐਸੋਸੀਏਸ਼ਨ (ਇੰਡੀਆ) ਵੱਲੋਂ ਅੰਮ੍ਰਿਤਸਰ ਸਾਹਿਬ ਵਿਖੇ ਨੈਸ਼ਨਲ ਪੱਧਰ ਦਾ ਖੇਡਾਂ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਟੇਟਾਂ ਨੇ ਭਾਗ ਲਿਆ ਅਤੇ ਪੰਜਾਬ ਸਟੇਟ ਵੱਲੋਂ ਭਾਗ ਲੈ ਕੇ ਆਲ ਇੰਡੀਆ ਟਰਾਫੀ ਤੇ ਕਬਜਾ ਕੀਤਾ। ਇਸ ਸ਼ਾਨਦਾਰ ਜਿੱਤ ਵਿੱਚ ਬੇਅੰਤ ਸਿੰਘ ਨੇ 400 ਮੀ, ਕਮਲਦੀਪ ਸਿੰਘ ਨੇ 3000 ਮੀ ਅਤੇ ਨਵਪ੍ਰੀਤ ਸਿੰਘ ਨੇ 200 ਮੀ ਵਿੱਚ ਗੋਲਡ ਅਤੇ 800 ਮੀਟਰ ਵਿੱਚ ਸਿਲਵਰ ਮੈਡਲ ਹਾਸਲ ਕਰਕੇ ਪੰਜਾਬ ਅਤੇ ਜਿਲ੍ਹਾ ਮਾਨਸਾ ਦਾ ਨਾਮ ਰੌਸ਼ਨ ਕੀਤਾ। ਇਸ ਵਿੱਚ ਜੈਪ੍ਰੀਤ ਸਿੰਘ ਮੈਨੇਜਿੰਗ ਡਾਇਰੈਕਟਰ, ਪ੍ਰਿੰਸੀਪਲ ਸੇਵਕ ਸਿੰਘ ਅਤੇ ਲੈਕਚਰਾਰ ਸਰੀਰਕ ਸਿੱਖਿਆ ਰਾਜਦੀਪ ਸਿੰਘ ਦੀ ਯੋਗ ਅਗਵਾਈ ਕੀਤੀ।
ਅੱਜ ਸਕੂਲ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸਕੂਲ ਵਿੱਚ ਆ ਕੇ ਇਹਨਾਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਤੇ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਵੀ ਸਪੋਰਟਸ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਇੰਜ. ਜਗਮੇਲ ਸਿੰਘ, ਸ. ਜਸਵੀਰ ਸਿੰਘ, ਸ. ਅਜੈਬ ਸਿੰਘ, ਸ਼੍ਰੀ. ਰੌਸ਼ਨ ਲਾਲ ਜੀ, ਸ੍ਰ. ਜੁਗਰਾਜ ਸਿੰਘ, ਸ਼੍ਰੀ ਸੱਤਪਾਲ ਸਿੰਘ, ਸ. ਈਸ਼ਵਰ ਜੋਤ, ਸ੍ਰ. ਕੁਲਵੰਤ ਸਿੰਘ (ਅਧਿਆਪਕ) ਆਦਿ ਸ਼ਾਮਲ ਸਮੂਹ ਮੈਨੇਜਮੈਂਟ ਅਤੇ ਸਟਾਫ ਹਾਜਰ ਸਨ।