*ਨੈਤਿਕ ਅਤੇ ਧਾਰਮਿਕ ਪ੍ਰੀਖਿਆ ਸਫ਼ਲਤਾ ਪੂਰਵਕ ਸੰਪੂਰਨ*

0
32

ਬੁਢਲਾਡਾ 27 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ)

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਉਣ ਅਤੇ ਸਿੱਖ ਇਤਿਹਾਸ ਨਾਲ਼ ਜੋੜਨ ਲਈ ਇੱਕ ਪ੍ਰੀਖਿਆ ਸਾਰੇ ਦੇਸ਼ ਵਿੱਚ ਲਈ ਜਾਂਦੀ ਹੈ। ਅਜੋਕੇ ਸਮੇਂ ਇਸ ਦੀ ਬਹੁਤ ਲੋੜ ਹੈ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ  ਸਰਕਲ ਇੰਚਾਰਜ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੁਢਲਾਡਾ ਦੇ ਕਈ ਸਕੂਲਾਂ ਵਿੱਚ ਇਹ ਪ੍ਰੀਖਿਆ ਪਿਛਲੇ ਦਿਨੀਂ ਬਹੁਤ ਵਧੀਆ ਢੰਗ ਨਾਲ ਨੇਪਰੇ ਚੜ੍ਹੀ। ਜਿਸ ਸਕੂਲ ਵਿੱਚ 50 ਤੋਂ ਵੱਧ ਵਿਦਿਆਰਥੀ ਦਾਖਲਾ ਭਰਦੇ ਹਨ, ਉੱਥੇ ਪ੍ਰੀਖਿਆ ਸੈਂਟਰ ਬਣਦਾ ਹੈ। ਪਾਸ ਬੱਚਿਆਂ ਨੂੰ ਸਰਟੀਫਿਕੇਟ ਅਤੇ 60 ਪ੍ਰਤੀਸ਼ਤ ਤੋਂ ਵੱਧ ਨੰਬਰਾਂ ਵਾਲਿਆਂ ਨੂੰ ਸ਼ਾਨਦਾਰ ਸਨਮਾਨ ਚਿੰਨ੍ਹ ਵੀ ਦਿੱਤੇ ਜਾਂਦੇ ਹਨ। ਇਸ ਪ੍ਰੀਖਿਆ ਨੂੰ ਨੇਪਰੇ ਚਾੜ੍ਹਨ ਲਈ ਜਿੱਥੇ ਸਕੂਲ ਸਟਾਫ਼ ਨੇ ਸਹਿਯੋਗ ਦਿੱਤਾ ਉੱਥੇ ਹੀ ਡਿਊਟੀ ਦੇਣ ਵਾਲੇ ਸੱਜਣਾਂ ਸੁਖਦਰਸ਼ਨ ਸਿੰਘ ਕੁਲਾਨਾ, ਬਲਬੀਰ ਸਿੰਘ ਕੈਂਥ, ਮਿਸਤਰੀ ਮਿੱਠੂ ਸਿੰਘ, ਰਜਿੰਦਰ ਵਰਮਾ, ਲੈਕਚਰਾਰ ਕਰਨੈਲ ਸਿੰਘ, ਮਾਸਟਰ ਜਸਪ੍ਰੀਤ ਸਿੰਘ, ਕੁਲਵਿੰਦਰ ਸਿੰਘ ਈ ਓ, ਲਖਵਿੰਦਰ ਸਿੰਘ ਲੱਖੀ,ਮੇਜਰ ਸਿੰਘ ਬਛੁਆਣਾ,ਜਗਮੋਹਨ ਸਿੰਘ,ਸੋਹਣ ਸਿੰਘ, ਨੱਥਾ ਸਿੰਘ, ਮਹਿੰਦਰ ਪਾਲ ਸਿੰਘ,ਪ੍ਰਿੰਸ, ਪਰਮਿੰਦਰ ਕੌਰ, ਜੀਵਨਜੋਤ ਕੌਰ, ਮੈਡਮ ਕਮਲ ਰਾਣੀ, ਆਦਿ ਦਾ ਬਹੁਤ ਵੱਡਾ ਯੋਗਦਾਨ ਰਿਹਾ। ਮਾਸਟਰ ਕੁਲਵੰਤ ਸਿੰਘ ਵਲੋਂ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਇਹ ਇੱਕ ਬਹੁਤ ਸ਼ਲਾਘਾਯੋਗ ਉਪਰਾਲਾ ਹੈ।

NO COMMENTS