ਨੇਵੀ ਅਤੇ ਗੁਰਲਾਲ ਸਿੰਘ ਕੌਮੀ ਸੇਵਾ ਯੋਜਨਾ ਬੋਹਾ ਵੱਲੋਂ ਬੈਸਟ ਵਲੰਟੀਅਰ ਦੇ ਖਿਤਾਬ ਨਾਲ਼ ਸਨਮਾਨਿਤ

0
27

ਬੋਹਾ 10,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਬੱਚਿਆਂ ਵਿੱਚ ਸੇਵਾ ਭਾਵਨਾ  ਅਤੇ ਵਾਤਾਵਰਨ ਦੀ ਸੰਭਾਲ  ਦਾ ਜਜ਼ਬਾ ਪੈਦਾ ਕਰਨ ਲਈ ਕੌਮੀ ਸੇਵਾ ਯੋਜਨਾ ਦਾ ਸਕੂਲਾਂ ਵਿੱਚ ਅਹਿਮ ਰੋਲ ਹੈ। ਇਹਨਾਂ ਭਾਵਨਾਵਾਂ ਨੂੰ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੋਹਾ (ਮਾਨਸਾ) ਵਿਖੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਨੂੰ ਸਨਮਾਨਿਤ ਕਰਦਿਆਂ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਅੰਗਰੇਜ਼ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰਿਉਂਦ ਕਲਾਂ (ਮਾਨਸਾ) ਨੇ ਕਿਹਾ ਕਿ ਵਲੰਟੀਅਰਜ਼ ਸਮਾਜ ਅਤੇ ਦੇਸ਼ ਦੀ ਨੀਂਹ ਵਾਂਗ ਹੁੰਦੇ ਹਨ, ਜਿਸ ਨੂੰ ਕੌਮੀ ਸੇਵਾ ਯੋਜਨਾ ਰਾਹੀਂ ਮਜ਼ਬੂਤ ਕੀਤਾ ਜਾ ਸਕਦਾ ਹੈ। ਜਾਣਕਾਰੀ ਦਿੰਦਿਆ ਪ੍ਰੋਗਰਾਮ ਅਫ਼ਸਰ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਨੇ ਕਿਹਾ ਕਿ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਵਲੰਟੀਅਰ ਨੂੰ ਹਰ ਸਾਲ ਬੈਸਟ ਵਲੰਟੀਅਰ ਦੇ ਖਿਤਾਬ ਨਾਲ਼ ਸਨਮਾਨਿਤ ਕੀਤਾ ਜਾਂਦਾ ਹੈ।ਸਕੂਲ ਦੇ ਇਨਾਮ ਵੰਡ ਸਮਾਗਮ ਵਿੱਚ ਕੌਮੀ ਸੇਵਾ ਯੋਜਨਾ ਦੇ ਬਾਰ੍ਹਵੀਂ ਸਾਇੰਸ ਦੇ  ਵਲੰਟੀਅਰ ਨੇਵੀ ਅਤੇ ਬਾਰ੍ਹਵੀਂ ਸੀ ਆਰਟਸ ਦੇ ਵਲੰਟੀਅਰ ਗੁਰਲਾਲ ਸਿੰਘ ਨੂੰ ਬੈਸਟ ਵਲੰਟੀਅਰ ਐਲਾਨਿਆ ਗਿਆ। ਬਲਾਕ ਨੋਡਲ  ਅਫ਼ਸਰ ਪ੍ਰਿੰਸੀਪਲ ਅੰਗਰੇਜ਼ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰਿਉਂਦ ਕਲਾਂ ਨੇ ਬੈਸਟ ਵਲੰਟੀਅਰ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਹਾਇਕ ਪ੍ਰੋਗਰਾਮ ਅਫ਼ਸਰ ਬਲਵਿੰਦਰ ਸਿੰਘ ਨੇ ਆਏ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਕੂਲ ਦੇ ਵਲੰਟੀਅਰ ਕੌਮੀ ਸੇਵਾ ਯੋਜਨਾ ਵੱਲੋਂ ਮਨਾਲੀ (ਹਿਮਾਚਲ ਪ੍ਰਦੇਸ਼ ) ਵਿਖੇ ਵੀ ਕੈਂਪ ਵਿੱਚ ਭਾਗ ਲੈ ਚੁੱਕੇ ਹਨ।ਲੈਕਚਰਾਰ ਦੀਪਕ ਗੁਪਤਾ ਨੇ ਆਏ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਵਿੱਚ ਨੈਤਿਕ ਕਦਰਾਂ -ਕੀਮਤਾਂ ਦਾ ਵਿਕਾਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।ਮੰਚ ਸੰਚਾਲਨ ਦੀ ਭੂਮਿਕਾ ਦਾ ਕਾਰਜ ਕਰਦਿਆਂ ਮੁਕੇਸ਼ ਕੁਮਾਰ, ਸਾਇੰਸ ਮਾਸਟਰ ਜੀ ਨੇ ਕਿਹਾ ਕਿ ਛੋਟੀਆਂ ਜਮਾਤਾਂ ਤੋਂ ਵਿਿਦਆਰਥੀਆਂ ਵਿੱਚ ਨਿਸ਼ਕਾਮ ਸੇਵਾ ਭਾਵਨਾ ਅਤੇ ਵਾਤਾਵਰਨ ਪ੍ਰਤੀ ਉਸਾਰੂ ਸੋਚ ਪੈਦਾ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ ।ਇਸ ਮੌਕੇ ਸਹਾਇਕ ਪ੍ਰੋਗਰਾਮ ਅਫ਼ਸਰ ਸੁਮਨਦੀਪ ਕੌਰ ਜੀ ਨੇ ਵੀ ਬੈਸਟ ਵਲੰਟੀਅਰਾਂ ਅਤੇ ਵਧੀਆ ਕਾਰਜ ਵਾਲੇ ਵਲੰਟੀਅਰ ਨੂੰ ਵਧਾਈਆਂ  ਦਿੱਤੀਆਂ।ਕੌਮੀ ਸੇਵਾ ਯੋਜਨਾ ਦੇ ਇਨਾਮ ਵੰਡ ਸਮਾਰੋਹ ਵਿੱਚ ਧਰਮਪਾਲ ਸ਼ਰਮਾ, ਪਰਮਜੀਤ ਕੌਰ, ਰੇਨੂੰ ਗੁਪਤਾ,ਕਿਰਨ ਕੌਰ, ਗਗਨਦੀਪ ਕੌਰ, ਬਲਜੀਤ ਸਿੰਘ ਜਗਜੀਤ ਕੁਮਾਰ, ਬਬੀਤਾ ਰਾਣੀ, ਨਵਨੀਤ ਕੁਮਾਰ, ਮੁਕੇਸ਼ ਕੁਮਾਰ, ਕਰਮਜੀਤ ਕੌਰ , ਰਾਜ ਕੁਮਾਰ, ਗੁਰਵਿੰਦਰ ਸਿੰਘ, ਪ੍ਰੇਮ ਲਤਾ,ਗੁਰਦੀਪ ਸਿੰਘ, ਨੀਤੂ ਬਾਲਾ, ਰਿਸ਼ੀ ਪਾਲ, ਅਜੈਪਾਲ ਸਿੰਘ,ਮਨਪ੍ਰੀਤ ਕੌਰ, ਸੁਨੀਲ ਕੁਮਾਰ,  ਦਰਸ਼ਨ ਸਿੰਘ, ਨਸੀਬ ਕੌਰ, ਮਨਜੀਤ ਕੌਰ  ਅਤੇ ਵਿਿਦਆਰਥੀ ਹਾਜ਼ਰ ਰਹੇ।

NO COMMENTS