*ਨੇਤਰਦਾਨੀ ਪਰਿਵਾਰ ਦਾ ਕੀਤਾ ਸਨਮਾਨ*

0
78

ਮਾਨਸਾ 22 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੀ ਮਤੀ ਰਾਜ ਕੁਮਾਰੀ ਪਤਨੀ ਮਾਸਟਰ ਰਾਮ ਦਾਸ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਅਪੈਕਸ ਕਲੱਬ ਮਾਨਸਾ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਦਾਨ ਕਰਵਾਈਆਂ ਗਈਆਂ ਸਨ ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਅੱਖਾਂ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਕੀਤੇ ਗਏ ਇਸ ਮਹਾਨ ਕਾਰਜ ਲਈ ਮਹਾਨ ਨੇਤਰਦਾਨੀ ਨਮਿੱਤ ਅੰਤਿਮ ਅਰਦਾਸ ਮੌਕੇ ਮਿ੍ਤਕਾ ਦੇ ਪੁੱਤਰ ਡਾਕਟਰ ਕਮਲਦੀਪ ਕੁਮਾਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ, ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਰਣਜੀਤ ਰਾਏ,ਅਸ਼ੋਕ ਗਰਗ, ਵਿਨੋਦ ਭੰਮਾਂ,ਗੁਰਪ੍ਰੀਤ ਵਿੱਕੀ,ਡਾਕਟਰ ਵਰੁਣ ਮਿੱਤਲ, ਡਾਕਟਰ ਸੁਨੀਲ ਕੁਮਾਰ, ਕੈਲਾਸ਼ ਮੋਹਨ, ਦਿਨੇਸ਼ ਕੁਮਾਰ, ਸੰਜੀਵ ਕੁਮਾਰ ਸਮੇਤ ਕਲੱਬ ਦੇ ਮੈਂਬਰ ਹਾਜ਼ਰ ਸਨ

NO COMMENTS