ਮਾਨਸਾ 07,ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਮਾਨਸਾ ਸ਼ਹਿਰ ਦੇ ਪੰਜਾਬ ਮਹਾਂਵੀਰ ਦਲ ਦੇ ਮੈਂਬਰ ਸ਼੍ਰੀ ਅਸ਼ੋਕ ਗਾਰਗੀ ਜੀ ਦੇ ਮਰਨ ਉਪਰੰਤ ਉਹਨਾਂ ਦੀਆਂ ਅੱਖਾਂ ਮਾਨਸਾ ਸਾਇਕਲ ਗਰੁੱਪ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਦਾਨ ਕਰਵਾਈਆਂ ਗਈਆਂ। ਅੱਜ ਉਹਨਾਂ ਨਮਿੱਤ ਰੱਖੀ ਗਈ ਅੰਤਿਮ ਅਰਦਾਸ ਮੌਕੇ ਬੋਲਦਿਆਂ ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਹਰੇਕ ਇਨਸਾਨ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾ ਸਕੇ। ਮਾਨਸਾ ਸਾਇਕਲ ਗਰੁੱਪ ਵਲੋਂ ਪਰਿਵਾਰਕ ਮੈਂਬਰਾਂ ਨੂੰ ਕੀਤੇ ਗਏ ਇਸ ਮਹਾਨ ਕਾਰਜ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਸ਼ੋਕ ਗਰਗ,ਨਰਿੰਦਰ ਗੁਪਤਾ, ਸੁਰਿੰਦਰ ਬਾਂਸਲ, ਪਰਵੀਨ ਟੋਨੀ, ਸੰਜੀਵ ਪਿੰਕਾ, ਬਲਜੀਤ ਕੜਵਲ, ਅਨਿਲ ਸੇਠੀ, ਬਿੰਨੂ ਗਰਗ ਸਮੇਤ ਮੈਂਬਰ ਹਾਜ਼ਰ ਸਨ।