*ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਲ ਸਵ: ਹੌਲਦਾਰ ਸੁਖਪਾਲ ਸਿੰਘ ਰੱਲਾ ਦੀ ਯਾਦ `ਚ ਖ਼ੂਨਦਾਨ ਕੈੰਪ ਲਗਾਇਆ*

0
28

ਜੋਗਾ, 31 ਜੁਲਾਈ (ਸਾਰਾ ਯਹਾਂ /ਗੋਪਾਲ ਅਕਲੀਆ)-ਜਿਲ੍ਹੇ ਦੇ ਪਿੰਡ ਰੱਲਾ ਵਿਖੇ ਇਲਾਕੇ ਦੀ ਸਮਾਜਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਸ਼ਹੀਦ ਉੱਧਮ ਸਿੰਘ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਰੱਲਾ, ਗ੍ਰਾਮ ਪੰਚਾਇਤ ਰੱਲਾ, ਭਗਤ ਪੂਰਨ ਸਿੰਘ ਸੇਵਾ ਸੰਸਥਾ ਜੋਗਾ,ਦੀ ਗ੍ਰੇਟ ਥਿੰਕਰਜ਼ ਕਲੱਬ ਬੁਰਜ਼ ਢਿੱਲਵਾਂ, ਪੀਪਲਜ ਬਲੱਡ ਸੇਵਾ ਮਾਨਸਾ, ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਯੁਵਕ ਸੇਵਾਵਾਂ ਵਿਭਾਗ ਮਾਨਸਾ ਦੇ ਸਾਂਝੇ ਉਪਰਾਲੇ ਨਾਲ ਪਿੰਡ ਰੱਲਾ ਵਿਖੇ ਪਿੰਡ ਦੇ ਵਸਨੀਕ ਆਰਮੀ ਸਪੂਤ ਹੌਲਦਾਰ ਸੁਖਪਾਲ ਸਿੰਘ ਦੀ ਯਾਦ ਵਿੱਚ ਜਨਮਦਿਨ `ਤੇ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਖ਼ੂਨਦਾਨ ਕੈੰਪ ਲਗਾਇਆ ਗਿਆ। ਇਸ ਕੈਂਪ ਵਿੱਚ 51 ਖ਼ੂਨਦਾਨੀਆਂ ਨੇ ਆਪਣਾ ਖੂਨਦਾਨ ਕਰਕੇ ਹੌਲਦਾਰ ਸੁਖਪਾਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਵੱਲੋਂ ਮੈਡਮ ਸੁਨੈਣਾ ਮੰਗਲਾ ਦੀ ਅਗਵਾਈ ਵਿੱਚ ਇਹ ਖ਼ੂਨ ਇਕੱਤਰ ਕੀਤਾ ਗਿਆ। ਇਸ ਸਮੇਂ ਪਿੰਡ ਦੇ ਪਤਿਵੰਤਿਆਂ, ਸੰਸਥਾਵਾਂ ਸਮੇਤ ਹੌਲਦਾਰ ਸੁਖਪਾਲ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੀ ਸਮਾਜਸੇਵੀ ਭੈਣ ਅਵਤਾਰ ਕੌਰ ਰੱਲਾ ਵੱਲੋਂ ਸਾਰੇ ਹੀ ਖ਼ੂਨਦਾਨੀਆਂ ਨੂੰ ਮੈਡਲ ਤੇ ਸਰਟੀਫਿਕੇਟ ਨਾਲ  ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੌਲਦਾਰ ਸੁਖਪਾਲ ਸਿੰਘ ਦੇ ਪਿਤਾ ਗੁਰਮੇਲ ਸਿੰਘ, ਮਾਤਾ ਗੁਰਮੀਤ ਕੌਰ, ਭਰਾ ਦਲਜੀਤ ਸਿੰਘ, ਭੈਣ ਅਵਤਾਰ ਕੌਰ, ਬਾਰੂ ਸਿੰਘ, ਦਰਸ਼ਨ ਸਿੰਘ, ਸੁਖਜਿੰਦਰ ਲਾਲੀ, ਕੁਲਦੀਪ ਸਿੰਘ, ਛਿੰਦਰ ਸਿੰਘ , ਗੁਰਪ੍ਰੀਤ ਸਿੰਘ, ਬੱਗਾ ਖਾਂ, ਸੋਨੀ ਖਾਂ, ਸੰਦੀਪ ਸਿੰਘ, ਗਗਨਦੀਪ ਸਿੰਘ ਅਤੇ ਵੱਖ ਵੱਖ ਕਲੱਬਾਂ ਤੇ ਸੰਸਥਾਵਾਂ ਦੇ ਮੈਂਬਰ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਨੇਕੀ ਟੀਮ ਵੱਲੋਂ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ।

NO COMMENTS