ਨੇਕੀ ਫਾਊਂਡੇਸ਼ਨ ਨੇ ਮੋਹਿਤ ਚਾਵਲਾ ਦੀ 7ਵੀਂ ਬਰਸੀ ‘ਤੇ ਲਗਾਇਆ ਖੂਨਦਾਨ ਕੈਂਪ।

0
137

ਬੁਢਲਾਡਾ 28 ਮਈ (ਸਾਰਾ ਯਹਾਂ/ਅਮਨ ਮਹਿਤਾ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਮਰਹੂਮ ਸਮਾਜ ਸੇਵੀ ਮੋਹਿਤ ਚਾਵਲਾ ਮੌਂਟੀ ਦੀ ਯਾਦ ਵਿੱਚ ਨੇਕੀ ਆਸ਼ਰਮ ਬੁਢਲਾਡਾ ਵਿਖੇ ਖ਼ੂਨਦਾਨ ਕੈੰਪ ਲਗਾਇਆ ਗਿਆ ਜਿੱਥੇ 50 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ ਅਤੇ ਖ਼ੂਨਦਾਨ ਕੀਤਾ। ਇਸ ਕੈੰਪ ਵਿੱਚ ਔਰਤਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਸਾਰੇ ਖ਼ੂਨਦਾਨੀਆਂ ਨੂੰ ਸੰਸਥਾ ਵੱਲੋਂ ਉਚੇਚੇ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੌਂਟੀ ਦੇ ਮਾਤਾ ਪਿਤਾ ਨੂੰ ਨੇਕੀ ਫਾਊਂਡੇਸ਼ਨ ਵੱਲੋਂ ਸਨਮਾਣਿਤ ਕੀਤਾ ਗਿਆ ਅਤੇ ਮੌਂਟੀ ਦੀਆਂ ਗਤੀਵਿਧੀਆ ਨੂੰ ਯਾਦ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਸਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ। ਇਸ ਮੌਕੇ ਪਰਿਵਾਰ ਵੱਲੋਂ ਸੰਸਥਾ ਨੂੰ ਇੱਕ ਨਵਾਂ ਕੂਲਰ ਵੀ ਦਾਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਗ੍ਰੀਨ ਵੈਲਫੇਅਰ ਫਾਊਡੇਸ਼ਨ ਦੇ ਆਗੂ ਮੋਹਿਤ ਚਾਵਲਾ ਮੌਂਟੀ ਸਮਾਜ ਸੇਵਾ ਦੇ ਖ਼ੇਤਰ ਵਿੱਚ ਵਧ ਚੜ੍ਹ ਕੇ ਭਾਗ ਲੈਂਦੇ ਸਨ। 7 ਸਾਲ ਪਹਿਲਾਂ ਆਈ.ਟੀ.ਆਈ. ਚੌਂਕ ਵਿੱਚ ਅੱਤ ਦੀ ਗਰਮੀ ਚ ਲੋਕਾਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਸੀ ਜਿੱਥੇ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ।

NO COMMENTS