*ਨੇਕੀ ਫਾਉਂਡੇਸ਼ਨ ਨੇ ਲਗਾਇਆ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈੰਪ*

0
39

12 ਮਈ, ਬੁਢਲਾਡਾ (ਸਾਰਾ ਯਹਾਂ/ਮਹਿਤਾ ਅਮਨ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸਥਾਨਕ ਡਾ. ਕ੍ਰਿਸ਼ਨ ਚੰਦ ਗਰਗ ਮੈਮੋਰੀਅਲ ਨੇਕੀ ਆਸ਼ਰਮ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈੰਪ ਲਗਾਇਆ ਗਿਆ, ਜਿੱਥੇ ਆਤਮਾ ਰਾਮ ਅੱਖਾਂ ਦਾ ਹਸਪਤਾਲ ਭੀਖੀ ਤੋਂ ਮਾਹਿਰ ਡਾਕਟਰ ਅਨਿਲ ਗਰਗ ਦੀ ਟੀਮ ਨੇ 200 ਤੋਂ ਵੱਧ ਮਰੀਜਾਂ ਦਾ ਚੈੱਕਅਪ ਕੀਤਾ। ਹਸਪਤਾਲ ਵੱਲੋਂ ਸਾਰੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈੰਪ ਵਿੱਚ 38 ਲੋੜਵੰਦ ਮਰੀਜਾਂ ਦੀ ਚੋਣ ਚਿੱਟੇ ਮੋਤੀਏ ਦੇ ਮੁਫ਼ਤ ਅਪਰੇਸ਼ਨ ਲਈ ਕੀਤੀ ਗਈ, ਜਿਹਨਾਂ ਦਾ ਅਪ੍ਰੇਸ਼ਨ ਆਤਮਾ ਰਾਮ ਹਸਪਤਾਲ ਭੀਖੀ ਵਿਖੇ ਕੀਤਾ ਜਾਵੇਗਾ। ਇਸ ਮੌਕੇ ਡਾ ਅਨਿਲ ਗਰਗ ਨੇ ਮਰੀਜਾਂ ਨੂੰ ਸੰਬੋਧਨ ਕਰਦਿਆਂ ਅੱਖਾਂ ਦੇ ਰੋਗਾਂ ਤੋਂ ਬਚਾਅ ਅਤੇ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ। ਨੇਕੀ ਫਾਉਂਡੇਸ਼ਨ ਟੀਮ ਵੱਲੋਂ ਡਾਕਟਰੀ ਟੀਮ ਸਮੇਤ ਸ਼ਹਿਰ ਦੀਆਂ ਉੱਚ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਕਪਲਾਸ਼ ਗਰਗ, ਡਾ ਚਤਰ ਸਿੰਘ, ਡਾ ਪਵਨ ਗਰਗ, ਡਾ ਮੋਹਿੰਦਰ, ਐਡਵੋਕੇਟ ਮਦਨ ਗੋਇਲ, ਐਡਵੋਕੇਟ ਅਵਿਨਵ ਗਰਗ, ਡਾ ਗੁਰਿੰਦਰ ਮੋਹਨ, ਮਿਸਤਰੀ ਬੰਤ ਸਿੰਘ ਆਦਿ ਪਤਿਵੰਤੇ ਹਾਜਰ ਸਨ।

NO COMMENTS