*ਨੇਕੀ ਫਾਉਂਡੇਸ਼ਨ ਨੇ ਲੜਕੀਆਂ ਨੂੰ ਵੰਡੇ ਸਿਖਲਾਈ ਦੇ ਸਰਟੀਫਿਕੇਟ*

0
48

ਬੁਢਲਾਡਾ, 07,ਅਪ੍ਰੈਲ (ਸਾਰਾ ਯਹਾਂ /ਅਮਨ ਮਹਿਤਾ) ਮਹਿਲਾ ਸ਼ਕਤੀਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਵੈ ਰੁਜ਼ਗਾਰ ਯੋਗ ਬਣਾਉਣ ਦੇ ਮੰਤਵ ਨਾਲ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਪਿੰਡ ਕਣਕਵਾਲ ਚਹਿਲਾਂ ਵਿਖੇ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਹਾਇਤਾ ਨਾਲ ਤਿੰਨ ਮਹੀਨੇ ਮੁਫ਼ਤ ਸਿਲਾਈ ਸੈਂਟਰ ਚਲਾਇਆ ਗਿਆ, ਜਿਸ ਵਿੱਚ 30 ਸਿੱਖਿਆਰਥਣਾ ਨੇ ਸਿਲਾਈ ਕਢਾਈ ਦਾ ਕੋਰਸ ਪੂਰਾ ਕੀਤਾ। ਇਸ ਮੌਕੇ ਡੀ ਐਸ ਪੀ ਪ੍ਰਭਜੋਤ ਕੌਰ ਬੇਲਾ ਨੇ ਨੇਕੀ ਫਾਉਂਡੇਸ਼ਨ ਵੱਲੋਂ ਜ਼ਾਰੀ ਕੀਤੇ ਗਏ ਸਰਟੀਫਿਕੇਟ ਵੰਡਕੇ ਸਾਰੀਆਂ ਲੜਕੀਆਂ ਦਾ ਹੌਂਸਲਾ ਵਧਾਇਆ ਅਤੇ ਆਤਮ ਨਿਰਭਰ ਹੋਕੇ, ਸਮਾਜ ਵਿੱਚ ਮੋਢੇ ਨਾਲ ਮੋਢਾ ਲਾਕੇ ਕੰਮ ਕਰਨ ਦੀ ਸੇਧ ਦਿੱਤੀ। ਨੇਕੀ ਫਾਉਂਡੇਸ਼ਨ ਦੇ ਮਾਸਟਰ ਜਸਵੀਰ ਸਿੰਘ ਕਣਕਵਾਲ ਭੰਗੁਆ ਨੇ ਦੱਸਿਆ ਕਿ ਇਸੇ ਪਿੰਡ ਵਿੱਚ ਬਹੁਤ ਸਾਰੀਆਂ ਲੜਕੀਆਂ ਅਤੇ ਔਰਤਾਂ ਦੀ ਮੰਗ ਉੱਤੇ ਅੱਜ ਇੱਕ ਹੋਰ ਨਵੇਂ ਮੁਫ਼ਤ ਸਿਲਾਈ ਕੈੰਪ ਦਾ ਆਗਾਜ਼ ਵੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ। ਨੇਕੀ ਫਾਉਂਡੇਸ਼ਨ ਵੱਲੋਂ ਸਿੱਖਿਆਰਥਣਾ ਨੂੰ ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਅਤੇ ਯੁਵਕ ਸੇਵਾਵਾਂ ਵਿਭਾਗ (ਪੰਜਾਬ ਸਰਕਾਰ) ਵੱਲੋਂ ਜ਼ਾਰੀ ਸਰਟੀਫਿਕੇਟ ਵੀ ਵੰਡੇ ਗਏ। ਪ੍ਰੋਗਰਾਮ ਦੌਰਾਨ ਫਾਉਂਡੇਸ਼ਨ ਅਤੇ ਪੰਚਾਇਤ ਵੱਲੋਂ ਸਿਲਾਈ ਟੀਚਰ ਕਿਰਨਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਲਵੰਤ ਸਿੰਘ ਏ ਐਸ ਆਈ, ਗੁਰਮੀਤ ਸਿੰਘ ਏ ਐਸ ਆਈ, ਸਰਪੰਚ ਸੁਖਪਾਲ ਕੌਰ, ਗੁਰਮੀਤ ਕੌਰ ਅਧਿਆਪਕ, ਪ੍ਰਿਯਾ ਰਾਣੀ ਮੈਥ ਟੀਚਰ, ਚੰਚਲ ਸਿੰਘ ਅਤੇ ਬਾਬਾ ਜੋਗੀ ਪੀਰ ਚਾਹਿਲ ਸਪੋਰਟਸ ਐਂਡ ਵੈੱਲਫੇਅਰ ਕਲੱਬ ਕਣਕਵਾਲ ਚਹਿਲਾਂ ਦੇ ਪ੍ਰਬੰਧਕ ਮੌਜੂਦ ਸਨ।

NO COMMENTS