*ਬੁਢਲਾਡਾ ਨੀਵੀਂ ਹੋਈ ਪੀ.ਐਨ.ਬੀ ਬੈਕ ਰੋਡ ਦਾ ਨਿਰਮਾਣ ਪਹਿਲ ਦੇ ਆਧਾਰ ਤੇ ਕੀਤਾ ਜਾਵੇ*

0
106

ਬੁਢਲਾਡਾ 20 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ):  ਸਥਾਨਕ ਸਹਿਰ ਦੇ ਪੰਜਾਬ ਨੈਸਨਲ ਬੈਂਕ ਦੀ ਰੋਡ ਦੀ ਹਾਲਤ ਤਰਸਯੋਗ ਹੋਣ ਕਾਰਨ ਨਜ਼ਦੀਕੀ ਦੁਕਾਨਦਾਰਾਂ ਨੇ ਚਿੰਤਾ ਦਾ ਪ੍ਰਗਟਾਵਾਂ ਕੀਤਾ ਉੱਥੇ ਨਗਰ ਕੋਸਲ ਤੋਂ ਇਸਦੇ ਨਿਰਮਾਣ ਦੀ ਮੰਗ ਕੀਤੀ ਗਈ। ਇਸ ਸੰਬੰਧੀ  ਜਾਣਕਾਰੀ ਦਿੰਦਿਆਂ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਕਿ ਆਸ ਪਾਸ ਦੀਆਂ ਸੜਕਾਂ ਦਾ ਲੇਵਲ ਉੱਚਾ ਹੋਣ ਕਾਰਨ ਇਹ ਸੜਕ ਨੀਵੀਂ ਹੋ ਗਈ ਹੈ ਜਿੱਥੇ ਥੋੜੀ ਜਿਹੀ ਬਾਰਿਸ ਕਾਰਨ ਦੁਕਾਨਾਂ ਅੰਦਰ ਪਾਣੀ ਦਾਖਲ ਹੋ ਜਾਂਦਾ ਹੈ ਜਿਸ ਦਾ ਸਿਕਾਰ ਪੀ ਐਨ ਬੀ ਬੇਂਕ ਦੀ ਇਮਾਰਤ ਹੋ ਚੁੱਕੀ ਹੈ ਜਿੱਥੇ ਗਾਹਕਾ ਨੂੰ ਬੈਕ ਵਿੱਚ ਪਾਣੀ ਆਉਣ ਕਾਰਨ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਟੁੱਟੀ ਹੋਣ ਕਰਕੇ ਐਕਸੀਡੈਂਟ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।  ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਸੜਕ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਮੁਸਕਲਾ ਦਾ ਸਾਹਮਣਾ ਨਾ ਕਰਨਾ ਪਵੇ। 

NO COMMENTS