ਮਾਨਸਾ, 17 ਜੂਨ (ਸਾਰਾ ਯਹਾ/ ਜੋਨੀ ਜਿੰਦਲ) ਸਰਕਾਰ ਵੱਲੋ ਨੀਲੇ ਕਾਰਡ ਕੱਟਣ ਦੇ ਮਾਮਲੇ ਵਿੱਚ ਸ੍ਹੌਮਣੀ ਅਕਾਲੀ ਦਲ ਵੱਲੋ ਰਾਜਨੀਤਕ ਬਦਲਾਖੋਰੀ ਅਧੀਨ ਕੱਟੇ ਨੀਲੇ ਕਾਰਡਾਂ ਦੇ ਮਾਮਲੇ ਵਿੱਚ ਸਾਬਕਾ ਸੰਸਦੀ ਸਕੱਤਰ ਹਲਕਾ ਇੰਚਾਰਜ ਮਾਨਸਾ ਜਗਦੀਪ ਸਿੰਘ ਨੱਕਈ ਨੇ ਕਿਹਾ ਕਿ ਸ੍ਹੌਮਣੀ ਅਕਾਲੀ ਦਲ , ਭਾਜਪਾ ਸਰਕਾਰ ਮੌਕੇ ਪ੍ਹਕਾਸ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸੂਬੇ ਦੇ ਲੋਕਾਂ ਨੂੰ ਰਾਸ਼ਨ ਤੇ ਸਰਕਾਰੀ ਸਹੂਲਤਾਂ ਦੇਣ ਲਈ ਨੀਲੇ ਕਾਰਡ ਬਣਾਏ ਗਏ ਸਨ ।ਸੂਬੇ ਦੀ ਕਾਗਰਸ ਦੀ ਸਰਕਾਰ ਬਣਨ ਤੋ ਬਾਅਦ ਲੱਖਾ ਦੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਲਈ ਕਾਰਡ ਕੱਟ ਦਿੱਤੇ ਗਏ । ਇਹ ਸਾਰੀ ਕਾਰਵਾਈ ਕਾਗਰਸੀ ਆਗੂਆ ਵੱਲੋ ਰਾਜਨੀਤਕ ਬਦਲਾਖੋਰੀ ਅਤੇ ਆਪਣੇ ਰਾਜਨੀਤਕ ਨਫੇ ਨੁਕਸਾਨ ਦੇ ਗਣਿਤ ਨੂੰ ਵੇਖਦਿਆ ਕੀਤੀ ਗਈ । ਕਰੋਨਾ ਮਹਾਮਾਰੀ ਦੌਰਾਨ ਕੇਦਰ ਸਰਕਾਰ ਵੱਲੋ ਭੇਜੇ ਗਏ ਰਾਸ਼ਨ ਦੀ ਵੰਡ ਵਿੱਚ ਵੀ ਵੱਡੇ ਘੁਟਾਲੇ ਕੀਤੇ ਗਏ । ਰਾਸ਼ਨ ਵਿੱਚ ਕਰੋੜਾ ਰੁਪਏ ਦਾ ਰਾਸਨ ਖੁਰਦ ਬੁਰਦ ਕੀਤਾ ਗਿਆ । ਪਾਰਟੀ ਪ੍ਹਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾ ਅਨੁਸਾਰ ਸ੍ਹੌਮਣੀ ਅਕਾਲੀ ਦਲ ਵੱਲੋ ਜਿਲਾ ਪੱਧਰ ਤੇ 18 ਜੂਨ ਨੂੰ ਰੋਸ ਮੁਜਾਹਰੇ ਤੋ ਬਾਅਦ ਨੀਲੇ ਕਾਰਡ ਕੱਟਣ ਅਤੇ ਰਾਸਨ ਵੰਡ ਵਿੱਚ ਹੋਏ ਘੁਟਾਲੇ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਪਿਆ ਜਾਵੇਗਾ ।