*ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਚ ਮਾਨਸਾ ਵੱਲੋਂ ਮਾਨਵ ਏਕਤਾ ਦਿਵਸ ਦੇ ਮੌਕੇ ਤੇ ਕੋਰਟ ਕੰਪਲੈਕਸ ਵਾਲੀ ਸੜਕ ਦੀ ਕੀਤੀ ਸਫ਼ਾਈ ਅਤੇ ਸੇਵਾ ਕੇਂਦਰ ਦੇ ਪਿੱਛੇ ਲੱਗੇ ਦਰਖਤਾਂ ਦੀ ਕਰਨਗੇ ਦੇਖਭਾਲ*

0
154

ਮਾਨਸਾ, 23 ਅਪ੍ਰੈਲ:-  (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਚ ਮਾਨਸਾ ਦੀ ਸਾਧ ਸੰਗਤ ਵੱਲੋਂ ਮਾਨਵ ਏਕਤਾ ਦਿਵਸ ਦੇ ਮੌਕੇ ਤੇ ਕੋਰਟ ਕੰਪਲੈਕਸ ਮਾਨਸਾ ਵਿਖੇ ਪਾਰਕਿੰਗ ਅਤੇ ਕੋਰਟ ਕੰਪਲੈਕਸ ਵਾਲੀ ਸੜਕ  ਦੀ ਸਫ਼ਾਈ ਤੇ ਸੇਵਾ ਕੇਂਦਰ ਦੇ ਪਿੱਛੇ ਲੱਗੇ ਦਰਖਤਾਂ ਦੀ ਦੇਖਭਾਲ ਤੇ ਸਫਾਈ ਕੀਤੀ ਗਈ।ਇਸ ਸਫਾਈ ਮਹਿੰਮ ਦੀ ਸ਼ੁਰੂਆਤ ਮਾਨਸਾ ਬ੍ਰਾਂਚ ਦੇ ਸੰਜੋਜਕ ਸ਼੍ਰੀ ਦਲੀਪ ਕੁਮਾਰ ਰਵੀ ਜੀ ਅਗਵਾਈ ਹੇਠ  ਸਾਧ ਸੰਗਤ ਵੱਲੋ ਸਵੇਰੇ 7 ਵੱਜੇ ਨਿਰੰਕਾਰ ਪ੍ਰਭੂ ਦਾ ਸਿਮਰਨ ਕਰਕੇ ਸ਼ੁਰੂਆਤ ਕੀਤੀ ਗਈ ।ਇਸ ਮੌਕੇ ਤੇ ਸੰਤ ਨਿਰੰਕਾਰੀ ਮਿਸ਼ਨ ਦੇ ਕਰੀਬ 200 ਭਾਈ-ਭੈਣਾ ਅਤੇ ਬੱਚਿਆਂ ਨੇ ਮਿਲ ਕੇ ਕੋਰਟ ਕੰਪਲੈਕਸ ਵਿੱਚ ਦੁਪਹਿਰ ਤਕਰੀਬਨ 12 ਵੱਜੇ ਤੱਕ ਸਫਾਈ ਕੀਤੀ ਅਤੇ ਕੋਰਟ ਕੰਪਲੈਕਸ ਨੂੰ ਸਾਫ ਸੁਥਰਾਂ ਰੱਖਣ ਦਾ ਸੰਦੇਸ਼ ਦਿਤਾ।ਇਸ ਮੋਕੇ ਤੇ ਨਿੰਰਕਾਰੀ ਮਿਸ਼ਨ ਦੇ ਸੰਜੋਜਕ ਦਲੀਪ ਕੁਮਾਰ ਰਵੀ ਜੀ ਨੇ ਆਪਣੇ ਸ਼ਬਦਾ ਰਾਹੀਂ ਕਿਹਾ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਪੂਰੀ ਦੁਨੀਆ ਵਿੱਚ ਵਾਤਵਰਨ ਨੂੰ ਸਾਫ ਸੁਥਰਾ ਬਣਾਉਣ ਲਈ ਅਨੇਕਾ ਤਰ੍ਹਾ ਨਾਲ ਉਪਰਾਲੇ ਕੀਤੇ ਜਾਦੇਂ ਹਨ।ਜਿਸ ਵਿੱਚ ਪੂਰੇ ਭਾਰਤ ਦੇ ੪੫ ਸ਼ਟੇਸ਼ਨਾ ਦੀ ਨਿਰੰਤਰ ਸਫਾਈ ਅਭਿਆਨ, ਪਿਛਲੇ ਸਮੇਂ ਪੂਰੇ ਭਾਰਤ ਦੇ ਹਸਪਤਾਲਾ ਦੀ ਸਫਾਈ ਵੀ ਕੀਤੀ ਗਈ।ਪਾਣੀ ਨੂੰ ਸ਼ੂੱਧ ਰੱਖਣ ਲਈ ਵੀ ਨਿਰੰਕਾਰੀ ਮਿਸ਼ਨ ਨੇ ਇੱਕ ਮਹਿੰਮ ਚਲਾਈ ਤਹਿਤ ਪੂਰੇ ਭਾਰਤ ਦੇ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਕੰਮਾਂ ਵਿੱਚ ਨਿਰੰਕਾਰੀ ਫਾਉਂਡੇਸ਼ਨ ਪੂਰੀ ਲਗਨ ਨਾਲ ਕੰਮ ਕਰ ਰਹੀ ਹੈ ਖੂਨਦਾਨ ਕੈਂਪ, ਸਕੂਲ ਕਾਲਜ ਖੋਲਣਾ ਅਤੇ ਅਨੇਕਾ ਤਰ੍ਹਾਂ ਨਾਲ ਸਮਾਜ ਵਿੱਚ ਆਪਣੀ ਦੇਣ ਦੇ ਰਿਹਾ ਹੈ।ਇਸ ਤੋਂ ਇਲਾਵਾ ਜਿਥੇ ਅੱਜ ਨਿਰੰਕਾਰੀ ਮਿਸ਼ਨ ਸਮਾਜ ਪ੍ਰਤੀ ਜਗਰੂਕ ਹੋਣ ਲਈ ਪ੍ਰੇਰਿਤ ਕਰ ਰਿਹਾ ਉਥੇ ਹੀ ਅੱਜ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦਿਕਸ਼ਾ ਸਵਿੰਦਰ ਹਰਦੇਵ ਜੀ ਮਹਾਰਾਜ ਵੀ ਪੂਰੀ ਦੂਨੀਆ ਨੂੰ ਇੱਕ ਵਧੀਆ ਇਨਸਾਨ ਬਨਣ ਲਈ ਪ੍ਰੇਰਿਤ ਕਰ ਰਹੇ ਹਨ।ਜਿਸ ਨਾਲ ਇਸ ਪੂਰੀ ਦੁਨੀਆ ਸਵਰਗ ਦਾ ਨਕਸ਼ਾ ਬਣ ਜਾਵੇ।ਇਸ ਮੌਕੇ ਤੇ ਬ੍ਰਾਂਚ ਮਾਨਸਾ ਦੇ ਸੰਯੋਜਕ ਦਲੀਪ ਕੁਮਾਰ ਰਵੀ, ਸੰਚਾਲਕ ਹਰਬੰਸ ਸਿੰਘ , ਸਿਖ਼ਸ਼ਕ ਇੰਦਰਪਾਲ ਸਿੰਘ, ਸਹਾਇਕ ਸ਼ਿਕ੍ਸ਼ਕ ਗਗਨਦੀਪ ਸਿੰਘ, ਨਰੇਸ਼ ਕੁਮਾਰ ਗਰਗ ਵਕੀਲ, ਡਾ. ਕਰਮਜੀਤ ਸਿੰਘ, ਰਘਵੀਰ ਸਿੰਘ, ਸੱਤਪਾਲ ਸਿੰਘ, ਡਾ. ਰਾਜਿੰਦਰ ਸਿੰਘ, ਸੁਰਜੀਤ ਰਾਏ, ਚਰਨਜੀਤ ਸਿੰਘ, ਹੈਪੀ, ਗੋਲੂ, ਸੌਰਵ, ਪਾਲੀ, ਸ਼ੋਬਿਤ, ਸੁਸ਼ੀਲ ਕੁਮਾਰ,ਆਸ਼ੂ, ਜੱਸੀ, ਸ਼ਿਵਜੀ, ਸੰਜੀਵ, ਹੰਸਾ, ਵਿਜੈ, ਰਾਕੇਸ ਗੀਤਕਾਰ, ਸਾਰੇ ਮਾਨਸਾ ਬ੍ਰਾਂਚ ਦੇ ਬੁਲਾਰੇ ਗੀਤਕਾਰਾ ਤੋਂ ਇਲਾਵਾ ਮਾਨਸਾ ਬ੍ਰਾਂਚ ਦੇ ਸੇਵਾਦਾਰ ਵੀ ਹਾਜ਼ਰ ਸਨ।  

NO COMMENTS