*ਨਿਰਾਸ਼ ਮਾਪਿਆਂ ਵੱਲੋਂ ਮਾਨਯੋਗ ਡੀਸੀ ਨੂੰ ਮੰਗ ਪੱਤਰ*

0
44

ਮਾਨਸਾ 13,ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ)ਸਥਾਨਕ ਸਿੰਘਲ ਸਟਾਰ ਸਕੂਲ ਵਿੱਚ ਪੜ੍ਹਦੇ 160 ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆ ਵੱਲੋਂ ਬਣਾਈ ਕਮੇਟੀ ਵੱਲੋਂ ਅੱਜ ਕਰੋਨਾ ਕਾਲ 2020-21 ਦੀ 70% ਉਪਰ ਹੋਰ 15% ਮੰਗੀ ਜਾ ਰਹੀ ਫੀਸ ਦੇ ਖਿਲਾਫ ਮੰਗ ਪੱਤਰ ਮਾਨਯੋਗ ਡੀਸੀ ਮਾਨਸਾ ਨੂੰ ਦਿੱਤਾ ਗਿਆ। ਮੰਗ ਪੱਤਰ ਮੁਤਾਬਕ ਪਹਿਲਾਂ ਹੀ ਸਕੂਲ ਵੱਲੋਂ ਸਭ ਤੋਂ ਜ਼ਿਆਦਾ ਫੀਸ ਲਈ ਜਾ ਰਹੀ ਹੈ ਇੱਥੇ  ਲਗਭਗ 1600 ਦੇ ਕਰੀਬ ਬੱਚੇ ਪੜਦੇ ਹਨ ਜਿਸ ਕਰਕੇ ਕਰੋਨਾ ਸਾਲ ਦੋਰਾਨ 70% ਫੀਸ ਨਾਲ ਵੀ ਸਕੂਲ ਨੂੰ ਅੱਛਾ ਖਾਸਾ ਮੁਨਾਫਾ ਜੇਕਰ ਹੋ ਰਿਹਾ ਹੈ ਤਾਂ ਕਿਉਂ ਸਕੂਲ ਵੱਲੋਂ ਹੋਰ 15% ਫੀਸ ਲੈਣ ਲਈ ਹਰ ਰੋਜ਼ ਮਾਪਿਆਂ ਨੂੰ ਸਖਤ ਸੰਦੇਸ਼ ਭੇਜੇ ਜਾ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਸੇ ਵੀ ਹੋਰ ਸਕੂਲ ਨੇ 70% ਤੋਂ ਜ਼ਿਆਦਾ ਫੀਸ ਕਰੋਨਾ ਮਹਾਂਮਾਰੀ ਦੋਰਾਨ ਨਹੀਂ ਲਈ। ਇਸ ਤੋਂ ਇਲਾਵਾ ਵੈਨ ਫੀਸ ਵਿੱਚ ਅਚਾਨਕ ਕੀਤਾ 25-30% ਦਾ ਬੇਲੋੜਾ ਵਾਧਾ, ਪੀਟੀਏ ਦਾ ਨਿਰਪੱਖ ਗਠਨ, ਮਾਨਯੋਗ ਕੋਰਟ ਦੇ ਹੁਕਮਾਂ ਖਿਲਾਫ ਸਾਲ 2020-21 ਵਿੱਚ 8% ਵਾਧਾ, ਮੈਨੇਜਮੈਂਟ ਵੱਲੋਂ ਮਾਪਿਆਂ ਦੀਆਂ ਸਮੱਸਿਆਂਵਾਂ ਨੂੰ ਅਣਗੌਲਿਆਂ ਕਰਨਾ , ਅਡਵਾਂਸ ਭਰਾਈ ਜਾ ਰਹੀ ਫੀਸ ਤੇ ਲੇਟ ਫੀਸ ਲੈਣਾ ਆਦਿ ਮੁੱਦੇ ਸ਼ਾਮਿਲ ਸਨ। ਇਹ ਮੰਗ ਪੱਤਰ ਦੇਣ ਸਮੇਂ ਕਾਮਰੇਡ ਕੁਲਦੀਪ ਰਾਏ, ਪ੍ਰੋ ਰਵਿੰਦਰ ਸਿੰਘ, ਹਰਮਨਦੀਪ ਸਿੰਘ, ਦੀਪਕ ਮਹਿਤਾ, ਰਣਜੀਤ ਸਿੰਘ, ਹਰਮਨਦੀਪ ਸਿੰਘ, ਗੁਰਪਿਆਰ ਸਿੰਘ, ਰਿੱਤੂ , ਐਡਵੋਕੇਟ ਲਖਵੀਰ ਸਿੰਘ ਸਾਮਿਲ ਸਨ।

NO COMMENTS