*ਨਿਮਾਣੀ ਇਕਾਦਸੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ*

0
67

ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ) : ਸਥਾਨਕ ਆਈ ਟੀ ਆਈ ਚੌਂਕ ਵਿਖੇ ਨਿਮਾਣੀ ਇਕਾਦਸੀ ਦੇ ਤਿਉਹਾਰ ਮੌਕੇ ਗੀਤਾਂਜਲੀ ਪੁਸ਼ਪਾਂਜਲੀ ਮੈਡੀਕੋਜ਼ ਵੱਲੋਂ ਆਉਂਦੇ ਜਾਂਦੇ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਜਲਜੀਰਾ ਤੇ ਨਿੰਬੂ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕ ਗਰਗ ਪੁੱਤਰ ਕੁਲਵੰਤ ਰਾਏ ਗਰਗ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਦੇ ਚਲਦਿਆਂ ਉਨ੍ਹਾਂ ਵੱਲੋਂ ਆਪਣੀ ਦੁਕਾਨ ਅੱਗੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਰਾਹਗੀਰਾਂ ਨੇ ਠੰਡਾ ਮਿੱਠੀ ਜਲ ਛੱਕ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਸ ਮੌਕੇ ਉਹਨਾਂ ਨਾਲ ਕੁਲਦੀਪ, ਅਰਸ਼ਦੀਪ ਸਿੰਘ ,ਓਂਕਾਰ ਸਿੰਘ,  ਸੁਰਜੀਤ ਸਿੰਘ  ਹਾਜ਼ਰ ਸਨ।

NO COMMENTS