*ਨਿਧੜਕ ਤੇ ਇਨਸਾਫ਼ ਪਸੰਦ ਅਫ਼ਸਰ ਵਜੋਂ ਜਾਣੇ ਜਾਂਦੇ ਐਸ.ਡੀ.ਐਮ ਸਾਗਰ ਸੇਤੀਆ ਨੂੰ ਤਬਾਦਲੇ ਤੋਂ ਬਾਅਦ ਵੀ ਯਾਦ ਕਰਦੇ ਹਨ ਬੁਢਲਾਡਾ ਹਲਕੇ ਦੇ ਲੋਕ*

0
217

ਬੁਢਲਾਡਾ, 27 ਅਗਸਤ (ਸਾਰਾ ਯਹਾਂ/ਅਮਨ ਮਹਿਤਾ ) ਐਸ. ਡੀ. ਐਮ ਸਾਗਰ ਸੇਤੀਆ ਨੂੰ ਤਰੱਕੀ ਮਿਲਣ ਦੇ ਤਬਾਦਲਾ ਹੋਣ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਅਤੇ ਸ਼ਹਿਰ ਦੇ ਕੌਸਲਰ ਅਕਸਰ ਕਰਦੇ ਨੇ ਯਾਦ ਜਿਨ੍ਹਾਂ ਦਾ ਬਹੁਤ ਸਮਾਂ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਹਲਕੇ ਦੀ ਧਰਤੀ ਤੇ ਗੁਜ਼ਰਿਆ ਐਸ. ਡੀ. ਐਮ ਬਹੁਤ ਹੀ ਜ਼ਿਆਦਾ ਨਿਧੜਕ ਅਤੇ ਇਨਸਾਫ ਪਸੰਦ ਅਫ਼ਸਰ ਵਜੋਂ ਜਾਣੇ ਜਾਂਦੇ ਹਨ। ਜਿਨ੍ਹਾਂ ਨੂੰ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਦੇ ਹਰ ਵਿਅਕਤੀ ਯਾਦ ਕਰਦੇ ਹਨ ਜਿਨ੍ਹਾਂ ਦੇ ਕੀਤੇ ਹੋਏ ਕੰਮਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਬਹੁਤ ਛੋਟੀ ਪੈ ਜਾਂਦੀ ਹੈ ਐਸ. ਡੀ. ਐਮ ਜੀ ਨੇ ਆਪਣੇ ਸਮੇਂ ਦੇ ਦੌਰਾਨ ਨਸ਼ੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨੱਥ ਪਾਈ ਐਸ. ਡੀ. ਐਮ ਸਾਹਿਬ ਜੀ ਦੀ ਜਿੰਨੀ ਵੀ ਸਿਫ਼ਤ ਕੀਤੀ ਜਾਵੇ ਸਰਪੰਚਾਂ ਅਤੇ ਕੌਸਲਰਾਂ ਨੇ ਦੱਸਿਆ ਕਿ ਉਹ ਬਹੁਤ ਛੋਟੀ ਪੈ ਜਾਂਦੀ ਹੈ ਪਹਿਲ ਦੇ ਆਧਾਰ ਤੇ ਫੋਨ ਚੁੱਕਣ ਵਾਲੇ ਅਤੇ ਤੁਰੰਤ ਫ਼ੈਸਲਾ ਦੇਣ ਵਾਲੇ ਬਹੁਤ ਹੀ ਠੰਢੇ ਸੁਭਾਅ ਦੇ ਅਤੇ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਸਨ। ਐਸ. ਡੀ. ਐਮ ਸਾਹਿਬ ਜੀ ਦੇ ਦਫਤਰ ਕੋਈ ਵੀ ਇਨਸਾਨ ਆਪਣੇ ਕੰਮ ਦੇ ਲਈ ਗਿਆ ਹਰ ਇੱਕ ਦੀ ਸੁਚੱਜੇ ਢੰਗ ਨਾਲ ਗੱਲ ਬਾਤ ਸੁਣੀ ਅਤੇ ਤੁਰੰਤ ਉਸ ਦਾ ਹੱਲ ਵੀ ਕਰਵਾਇਆ ਕੋਰੋਨਾ ਕਾਲ ਦੇ ਦੌਰਾਨ ਵੀ ਬਹੁਤ ਹੀ ਦਲੇਰੀ ਦੇ ਨਾਲ ਹਲਕਾ ਬੁਢਲਾਡਾ ਦੇ ਵਿੱਚ ਅਨੁਸ਼ਾਸਨ ਨੂੰ ਪੂਰਾ ਕਾਇਮ ਰੱਖਿਆ ਅਤੇ ਪਬਲਿਕ ਦੀ ਬਣਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ।

ਪੁਲਿਸ ਡਿਪਾਰਟਮੈਂਟ ਦੀ ਸਹਾਇਤਾ ਨਾਲ ਵੀ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਵੀ ਮੁਹੱਈਆ ਕਰਵਾਇਆ ਗਿਆ। ਜਦੋਂ ਇਸ ਦੇ ਬਾਰੇ ਸਮਾਜ ਸੇਵੀ ਸੱਤਪਾਲ ਸਿੰਘ ਸਿੱਧੂ ਅਤੇ ਨਗਰ ਕੌਸਲਰ ਪ੍ਧਾਨ ਸੁਖਪਾਲ ਸਿੰਘ ਬੁਢਲਾਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਐਸ. ਡੀ. ਐਮ ਨੇ ਨਸ਼ੇ ਨੂੰ ਪਹਿਲ ਦੇ ਆਧਾਰ ਤੇ ਪੱਕੀ ਨੱਥ ਪਾਈ। ਆਪਣੇ ਆਪ ‘ਚ ਇਕ ਵਿਸ਼ੇਸ਼ ਸਖਸੀਅਤ ਹਨ, ਜਿਨ੍ਹਾਂ ਦਾ ਰਿਸ਼ਵਤਖੋਰੀ ਅਤੇ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਨੱਥ ਪਾਉਣ ‘ਚ ਵਿਸ਼ੇਸ਼ ਨਾਂਅ ਰਿਹਾ ਹੈ ਤੇ ਉਹ ਲੋਕਾਂ ਨੂੰ ਰਾਜਨੀਤਕ ਦਬਾਅ ਮੁਕਤ ਪ੍ਰਸਾਸਨ ਮੁਹੱਈਆ ਕਰਵਾਉਣ ‘ਚ ਵਿਸੇਸ ਸਥਾਨ ਰੱਖਦੇ ਹਨ। ਜਦੋਂ ਇਸ ਦੀ ਗੱਲ ਸਾਬਕਾ ਸਰਪੰਚ ਨਿੱਕਾ ਸਿੰਘ ਅਕਬਰਪੁਰ ਖੁਡਾਲ ਦੇ ਨਾਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਐਸ. ਡੀ. ਐਮ ਸਾਹਿਬ ਬਹੁਤ ਜਿਆਦਾ ਨਿੱਘੇ ਸੁਭਾਅ ਦੇ ਅਤੇ ਅਨੁਸ਼ਾਸਨ ਪਸੰਦ ਅਫ਼ਸਰ ਸਨ। ਜਦੋਂ ਕੌਸਲਰ ਸੁਖਵਿੰਦਰ ਕੋਰ ਸੁੱਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਹਲਕੇ ਦੇ ਅੰਦਰ ਐਸ. ਡੀ. ਐਮ ਸਾਹਿਬ ਨੇ ਅਮਨ – ਅਮਾਨ ਨੂੰ ਕਾਇਮ ਰੱਖਿਆ। ਜਦੋਂ ਕੌਸਲਰ ਬਲਵਿੰਦਰ ਸਿੰਘ ਬਿਦਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਬੁਢਲਾਡਾ ਹਲਕੇ ਦੇ ਲੋਕ ਐਸ. ਡੀ. ਐਮ ਸਾਹਿਬ ਜੀ ਨੂੰ ਅੱਜ ਵੀ ਯਾਦ ਕਰਦੇ ਹਨ।

NO COMMENTS