ਨਿਗੁਣੇ ਪੱਤੇ ਦੇਣ ਅਤੇ ਸਹੂਲਤਾਂ ਨਾ ਦੇਣ ਦੇ ਕਾਰਨ ਕਾਲੀਆਂ ਚੁੰਨੀਆਂ ਪਾ ਕੇ ਪ੍ਰਗਟ ਕੀਤਾ ਰੋਸ

0
12

ਬੁਢਲਾਡਾ 7, ਮਈ(ਬਾਂਸਲ): ਕਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਪੁਲਿਸ, ਡਾਕਟਰ ਅਤੇ ਪ੍ਰਸ਼ਾਸ਼ਨ ਵੱਲੋਂ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੁਰੱਖਿਆ ਲਈ ਆਪਣੀਆਂ ਡਿਊਟੀਆਂ ਦਿੱਤੀਆ ਜਾ ਰਹੀਆਂ ਹਨ ਉੱਥੇ ਆਸ਼ਾ ਵਰਕਰਾਂ ਅਤੇ ਆਸ਼ਾ ਸੁਪਰਵਾਇਜਰਾਂ ਵੱਲੋਂ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਦਿੱਤੀ ਜਾ ਰਹੀ ਹੈ. ਪਰ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਸੁਪਰਵਾਇਜ਼ਰਾਂ ਨੂੰ ਨਿਗੁਣੇ ਭੱਤੇ ਦੇ ਕੇ ਹੀ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਕਰੋਨਾ ਵਇਰਸ ਦੇ ਇਤਿਆਤ ਵਜੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ. ਜਿਸ ਤਹਿਤ ਅੱਜ ਉਨ੍ਹਾਂ ਵੱਲੋਂ ਸਰਕਾਰ ਖਿਲਾਫ ਕਾਲਿਆ ਚੁੰਨੀਆ ਲਪੇਟ ਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ. ਇਸ ਮੋਕੇ ਜੱਥੇਬੰਦੀ ਦੀ ਜਿਲ੍ਹਾ ਪ੍ਰਧਾਨ ਸੁਖਵਿੰਦਰ ਕੋਰ ਸੁੱਖੀ ਨੇ ਦੱਸਿਆ ਕਿ ਅੱਜ ਇਸ ਮਹਾਮਾਰੀ ਦੌਰਾਨ ਆਸ਼ਾ ਵਰਕਰਾਂ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਦਿੱਤੀ ਜਾ ਰਹੀ ਹੈ. ਉਨ੍ਹਾਂ ਕਿਹਾ ਕਿ ਵਰਕਰਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਕਰੋਨਾ ਵਾਇਰਸ ਦੇ ਲਈ ਘਰ ਘਰ ਜਾ ਕੇ ਜਾਣਕਾਰੀ ਇੱਕਠੀ ਕੀਤੀ ਗਈ ਤਾਂ ਜ਼ੋ ਸਿਹਤ ਵਿਭਾਗ ਕੋਲ ਸਹੀ ਜਾਣਕਾਰੀ ਉਪਲਬਧ ਹੋ ਸਕੇ. ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਅਤੇ ਸੁਪਰਵਾਇਜਰਾਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਵਾ ਕੇ ਸਰਕਾਰ ਕੋਈ ਵੀ ਸਹੂਲਤ ਨਹੀਂ ਦੇ ਰਹੀ ਜਿਸ ਨਾਲ ਉਹ ਵੀ ਇਸ ਮਹਾਮਾਰੀ ਤੋਂ ਬੱਚ ਸਕਣ. ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਹੀ ਧਿਆਨ ਦਿੱਤਾ ਜਾਵੇ ਅਤੇ ਆਸ਼ਾਂ ਵਰਕਰਾਂ ਅਤੇ ਸੁਪਰਵਾਇਜਰਾਂ ਨੂੰ ਅਣਗੋਲਿਆ ਨਾ ਕੀਤਾ ਜਾਵੇ. ਇਸ ਮੋਕੇ ਰਾਜਵਿੰਦਰ ਕੋਰ, ਪ੍ਰਕਾਸ਼ ਕੋਰ, ਕਰਮਜੀਤ ਕੋਰ, ਵੀਨਾ ਰਾਣੀ, ਕੰਚਨ ਰਾਣੀ, ਹਰਸਰਨ ਕੋਰ ਆਦਿ ਹਾਜ਼ਰ ਸਨ.

NO COMMENTS