*ਨਿਊ ਦੁਸ਼ਿਹਰਾ ਕਮੇਟੀ ਮਾਨਸਾ ਵਲੋਂ ਬੁਰਾਈ ਤੇ ਅਛਾਈ ਦਾ ਪ੍ਰਤੀਕ ਉਤਸਵ ਮੇਲਾ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਮਨਾਇਆ ਗਿਆ*

0
341

ਮਾਨਸਾ 24 ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ):  ਅੱਜ ਦੁਸ਼ਹਿਰੇ ਦਾ ਤਿਉਹਾਰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਬਹੁਤ ਸ਼ਾਰਦਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਨਿਊ ਦੁਸ਼ਿਹਰਾ ਕਮੇਟੀ ਦੇ ਪ੍ਰਧਾਨ ਪ੍ਰਵੀਨ ਗੋਇਲ ਅਤੇ ਜਰਨਲ ਸਕੱਤਰ ਐਡਵੋਕੇਟ ਰਾਕੇਸ਼ ਰਾਜਾ, ਕੈਸ਼ੀਅਰ ਪ੍ਰਦੀਪ ਟੋਨੀ ਨੇ ਦੱਸਿਆ ਕਿ ਦੁਸ਼ਿਹਰਾ ਹਰ ਸਾਲ ਦੀ ਤਰ੍ਹਾਂ ਨਿਊ ਦੁਸ਼ਿਹਰਾ ਕਮੇਟੀ ਵੱਲੋਂ ਮਨਾਇਆ ਗਿਆ ਅਤੇ ਮੁੱਖ ਮਹਿਮਾਨ ਮਾਨਯੋਗ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਆਈ ਏ ਐਸ ਅਤੇ ਡਾ ਨਾਨਕ ਸਿੰਘ ਆਈ ਪੀ ਐਸ ,ਡਾ ਮਾਨਵ ਜਿੰਦਲ ਅਤੇ ਡਾ ਦੀਪੀਕਾ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਭਗਵਾਨ ਸ਼੍ਰੀ ਰਾਮ ਦਾ ਪੂਜਨ ਸ਼੍ਰੀ ਭੀਮ ਸੈਨ ਹੈਪੀ ਠੇਕੇਦਾਰ ਅਤੇ ਅਰਪਿਤ ਚੋਧਰੀ ਡਾਇਰੈਕਟਰ ਡਾਇਰੈਕਟਰ ਜੇ ਆਰ ਮਲੇਨੀਅਮ ਸਕੂਲ ਸ਼੍ਰੀ ਹਨੂੰਮਾਨ ਜੀ ਦਾ ਪੂਜਨ ਸਰਦਾਰ ਚਰਨਜੀਤ ਅੱਕਾਵਾਲੀ ਅਤੇ ਗੁਰਪ੍ਰੀਤ ਸਿੰਘ ਭੁੱਚਰ, ਝੰਡਾ ਲਹਿਰਾਉਣ ਦੀ ਰਸਮ ਚੁਸਪਿੰਦਰਵੀਰ ਚਹਿਲ ਜਰਨਲ ਸਕੱਤਰ ਪੰਜਾਬ ਯੁੱਥ ਕਾਂਗਰਸ ਅਤੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਕੀਤਾ ਗਿਆ ਅਤੇ ਰੀਬਨ ਕੱਟਣ ਦੀ ਰਸਮ ਪ੍ਰਵੀਨ ਟੋਨੀ ਅਤੇ ਐਡਵੋਕੇਟ ਅਮਨ ਮਿੱਤਲ ਅਤੇ ਜੋਤੀ ਪ੍ਰਚੰਡ ਕਰਨ ਦੀ ਰਸਮ ਰਾਕੇਸ਼ ਕੁਮਾਰ ਬਾਂਸਲ ਸੁਰਿੰਦਰ ਧਾਮਧਾਨੀਆ ਭੀਮ ਸੈਨ ਰਾਕੇਸ਼ ਕੁਮਾਰ ਪ੍ਰਧਾਨ ਮਾਲਵਾ ਸ਼ਿਵ ਸੈਨਾ, ਸ਼੍ਰੀ ਵਿਨੋਦ ਭੱਮਾ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਦਰਸ਼ਨ ਸ਼ਰਮਾ ਕੈਨੇਡਾ ਵਾਲੇ ਵਿਜੈ ਸਿੰਗਲਾ ਪ੍ਰਧਾਨ ਨਗਰ ਕੌਂਸਲ ਮਾਨਸਾ ਅਤੇ ਸੁਭਾਸ਼ ਚੰਦ ਰਾਮਾ ਨੇ ਨਿਭਾਈ

ਇਸ ਵਾਰ ਦੁਸ਼ਿਹਰਾ ਵਿਚ ਰਾਵਣ ਅਤੇ ਮੇਘਨਾਥ ਦੇ ਪੁਤਲਿਆਂ ਨੂੰ 50 ਫੁੱਟ ਬਣਾਇਆ ਗਿਆ ਸੀ ਅਤੇ ਭਾਵੇਂ ਇਸ ਵਾਰ ਦੁਸ਼ਿਹਰਾ ਦੀ ਜਗ੍ਹਾ ਨਵੀਂ ਸੀ ਪਰ ਦੁਸ਼ਿਹਰੇ ਮੇਲੇ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਕਾਫੀ ਤਾਦਾਦ ਵਿਚ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਸੀ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਅਤਾ ਦੇ ਢੁਕਵੇਂ ਪ੍ਰਬੰਧ ਕੀਤੇ ਹੋਏ ਸਨ

ਐਸ ਪੀ ਐਚ ਜਸਕੀਰਤ ਸਿੰਘ ਅਹੀਰ ਅਤੇ ਡੀ ਐਸ ਪੀ ਸਬ ਡਵੀਜ਼ਨ ਮੁਰਾਦ ਜਸਵੀਰ ਸਿੰਘ ਗਿੱਲ ਸਿਟੀ 2 ਦੇ ਮੁੱਖ ਅਫਸਰ ਦਲਵੀਰ ਸਿੰਘ ਅਤੇ ਸਿਟੀ 1 ਦੇ ਮੁੱਖ ਅਫਸਰ ਆਪਣੀ ਆਪਣੀ ਡਿਊਟੀ ਇਮਾਨਦਾਰੀ ਨਿਭਾ ਰਹੇ ਸਨ ਅਤੇ ਅਖੀਰ ਵਿੱਚ ਅੱਜ ਦੇ ਮੁੱਖ ਮਹਿਮਾਨ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਅਤੇ ਮਾਨਯੋਗ ਐਸ ਐਸ ਪੀ ਮਾਨਸਾ ਅਤੇ ਡਾਕਟਰ ਮਾਨਵ ਜਿੰਦਲ ਨੇ ਬੁਰਾਈ ਤੇ ਅਛਾਈ ਦਾ ਪ੍ਰਤੀਕ ਰਾਵਣ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਇਸ ਮੌਕੇ ਨਿਊ ਦੁਸ਼ਿਹਰਾ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਮੋਜੂਦ ਸਨ

NO COMMENTS