*ਨਾਮਧਾਰੀ ਧਰਮਸ਼ਾਲਾ ਫਗਵਾੜਾ ਵਿਖੇ ਸਲਾਨਾ ਨਾਮ ਸਿਮਰਨ ਜੱਪ ਪ੍ਰਯੋਗ ਦੀ ਹੋਈ ਆਰੰਭਤਾ*

0
6

ਫਗਵਾੜਾ 11 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਨਾਮਧਾਰੀ ਧਰਮਸ਼ਾਲਾ ਸੰਤ ਨਗਰ ਫਗਵਾੜਾ ਵਿਖੇ ਇਲਾਕੇ ਭਰ ਦੀਆਂ ਨਾਮਧਾਰੀ ਸੰਗਤਾਂ ਵਲੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਨਮਿਤ ਮੋਜੂਦਾ ਸਤਿਗੁਰੂ ਸ਼੍ਰੀ ਉਦੇ ਸਿੰਘ ਜੀ ਦੀ ਰਹਿਨੁਮਾਈ ਅਤੇ ਬਖਸ਼ਿਸ਼ ਸਦਕਾ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਲਾਨਾ ਨਾਮ ਸਿਮਰਨ ਦਾ ਜੱਪ ਪ੍ਰਯੋਗ ਸ਼ੁਰੂ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ 40 ਦਿਨਾਂ ਤੱਕ ਚੱਲਣ ਵਾਲੇ ਇਸ ਜੱਪ ਪ੍ਰਯੋਗ ਵਿਚ ਨਾਮਧਾਰੀ ਸਿੰਘ, ਬੀਬੀਆਂ, ਬਜ਼ੁਰਗ ਤੇ ਬੱਚੇ ਰੋਜਾਨਾ ਅੰਮ੍ਰਿਤ ਵੇਲੇ ਸਵੇਰੇ 4 ਤੋਂ 6 ਵਜੇ ਤੱਕ ਗੁਰਮੰਤਰ ਦਾ ਜਾਪ ਕਰਦੇ ਹਨ। ਇਸ ਦੌਰਾਨ ਸੰਗਤਾਂ ਸ਼੍ਰੀ ਭੈਣੀ ਸਾਹਿਬ ਤੋਂ ਲਾਈਵ ਆਸ਼ਾ ਦੀ ਵਾਰ ਦੇ ਕੀਰਤਨ ਦਾ ਵੀ ਆਨੰਦ ਮਾਣਦੀਆਂ ਹਨ। ਇਸ ਜੱਪ ਪ੍ਰਯੋਗ ਦੌਰਾਨ ਇਸਤਰੀ ਵਿਦਿਅਕ ਜੱਥੇ ਦੀਆਂ ਬੀਬੀਆਂ ਵਲੋਂ ਨਾਮਧਾਰੀ ਸੰਗਤ ਦੇ ਮੀਤ ਪ੍ਰਧਾਨ ਸੰਤ ਜਸਪਾਲ ਸਿੰਘ ਚਾਨਾ ਦੀ ਅਗਵਾਈ ਹੇਠ ਆਸਾ ਦੀ ਵਾਰ ਦਾ ਕੀਰਤਨ ਵਾਰੇ ਦੇ ਰੂਪ ਵਿਚ ਕੀਤਾ ਗਿਆ। ਬੀਬੀ ਅਮਨਦੀਪ ਕੌਰ ਅਤੇ ਬੀਬੀ ਕੁਲਜੀਤ ਕੌਰ ਨੇ ਸਾਥਣਾਂ ਦੇ ਨਾਲ ਮਿਲ ਕੇ ਨਾਮਧਾਰੀ ਸ਼ੈਲੀ ਦੇ ਇਸ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਜਸਪਾਲ ਸਿੰਘ ਚਾਨਾ ਨੇ ਦੱਸਿਆ ਕਿ ਆਸਾ ਦੀ ਵਾਰ ਦੀ ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਤੋਂ ਹੀ ਪ੍ਰਚੱਲਤ ਹੈ।  ਜੋ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਵਿਚ ਬੁਲੰਦੀਆਂ ਤੇ ਰਹੀ ਅਤੇ ਹੁਣ ਸਤਿਗੁਰੂ ਉਦੇ ਸਿੰਘ ਜੀ ਦੀ ਰਹਿਨੁਮਾਈ ਹੇਠ ਵੀ ਇਹ ਪ੍ਰੰਪਰਾ ਨਾਮਧਾਰੀ ਸਿੰਘਾਂ ਵਿਚ ਉਸੇ ਤਰ੍ਹਾਂ ਜਾਰੀ ਹੈ। ਜੱਪ ਪ੍ਰਯੋਗ ਦੀ ਪਰੰਪਰਾ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਵਲੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਇਕ ਸਦੀ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾਮਧਾਰੀਆਂ ਵਲੋਂ ਉਸੇ ਉਤਸ਼ਾਹ ਨਾਲ ਨਿਰੰਤਰ ਜਾਰੀ ਹੈ। ਉਹਨਾਂ ਦੱਸਿਆ ਕਿ ਨਾਮਧਾਰੀਆਂ ਦਾ ਇਹ ਸਲਾਨਾ ਜੱਪ ਪ੍ਰਯੋਗ ਅੱਸੂ ਦੇ ਮੇਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੌਰਾਨ ਕੜਾਹ ਪ੍ਰਸਾਦ ਦੀ ਦੇਗ ਉਪਰੰਤ ਛੋਲੇ ਭਟੂਰਿਆਂ ਦੇ ਲੰਗਰ ਦੀ ਸੇਵਾ ਵਰਤਾਈ ਗਈ। 

NO COMMENTS