*ਨਾਬਾਰਡ ਵੱਲੋੰ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਤਹਿਤ ਸਕੂਲਾਂ ਲਈ 222 ਕਰੋੜ ਰੁਪਏ ਕੀਤੇ ਮਨਜ਼ੂਰ*

0
25

ਮਾਨਸਾ, 05 ਅਕਤੂਬਰ  (ਸਾਰਾ ਯਹਾਂ/ ਮੁੱਖ ਸੰਪਾਦਕ ):     ਨਾਬਾਰਡ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਤਹਿਤ 222 ਕਰੋੜ ਰੁਪਏ ਮਨਜ਼ੂਰ ਕੀਤੇ ਹਨ।     ਇਹ ਜਾਣਕਾਰੀ ਦਿੰਦਿਆਂ ਚੀਫ ਜਰਨਲ ਮੈਨੇਜਰ, ਨਾਬਾਰਡ ਸ੍ਰੀ ਰਘੂਨਾਥ ਬੀ ਨੇ ਦੱਸਿਆ ਕਿ ਨਾਬਾਰਡ ਵੱਲੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਪੇਂਡੂ ਸਕੂਲਾਂ ਵਿੱਚ 2328 ਵਾਧੂ ਕਲਾਸਰੂਮਾਂ, 762 ਲੈਬਾਂ ਅਤੇ 648 ਖੇਡ ਮੈਦਾਨਾਂ ਦੀ ਉਸਾਰੀ ਲਈ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ (ਆਰ.ਆਈ.ਡੀ.ਐਫ) ਤਹਿਤ 221.99 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਤਹਿਤ ਸਕੂਲਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ।       ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 404 ਏਕੀਕ੍ਰਿਤ ਸਾਇੰਸ ਲੈਬ, 62 ਫਿਜ਼ਿਕਸ ਲੈਬ, 44 ਕੈਮਿਸਟਰੀ ਲੈਬ, 54 ਬਾਇਓਲੋਜੀ ਲੈਬ, 103 ਕੰਪਿਊਟਰ ਲੈਬ ਅਤੇ 55 ਐਨ.ਐਸ.ਕਿਊ,ਐਫ. ਲੈਬਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ 3500 ਤੋਂ ਵੱਧ ਪਿੰਡਾਂ ਵਿੱਚ 0.35 ਲੱਖ ਵਿਦਿਆਰਥੀਆਂ ਦੇ ਨਵੇਂ ਦਾਖਲੇ ਸਮੇਤ ਕੁੱਲ 3.80 ਲੱਖ ਵਿਦਿਆਰਥੀਆਂ ਨੂੰ ਲਾਭ ਪ੍ਰਾਪਤ ਹੋਵੇਗਾ।       ਉਨ੍ਹਾਂ ਦੱਸਿਆ ਕਿ ਵਰਤਮਾਨ ਵਿੱਚ, ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੁਆਰਾ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ਅਧੀਨ 686 ਕਰੋੜ ਰੁਪਏ ਦੀ ਆਰ.ਆਈ.ਡੀ.ਐਫ. ਸਹਾਇਤਾ ਵਾਲੇ 632 ਪ੍ਰੋਜੈਕਟ ਸ਼ਾਮਲ ਹਨ।

NO COMMENTS