ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ‘ਚ ਕੋਰੋਨਾ ਕਿੱਥੋਂ ਆਇਆ,ਸੀਐੱਮ ਕੈਪਟਨ ਦਾ ਬਿਆਨ ਆਇਆ ਸਾਹਮਣੇ

0
223

ਚੰਡੀਗੜ 6 ਮਈ (ਸਾਰਾ ਯਹਾ,ਬਲਜੀਤ,ਸ਼ਰਮਾ) : ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਪਹਿਲਾਂ ਤੋਂ ਹੀ ਕੋਰੋਨਾ ਪਾਜ਼ੀਟਿਵ ਸਨ। ਪੰਜਾਬ ਦੀਆਂ ਬੱਸਾਂ ਤੇ ਕੰਡਕਟਰਾਂ ਨੇ ਉਨ੍ਹਾਂ ਨੂੰ ਸੰਕਰਮਿਤ ਨਹੀਂ ਕੀਤਾ। ਸੀਐੱਮ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਸ਼ਰਧਾਲੂਆਂ ਦਾ ਕੋਰੋਨਾ ਟੈੱਸਟ ਕੀਤੇ ਬਿਨਾਂ ਸਿਰਫ਼ ਸਕਰੀਨਿੰਗ ਟੈੱਸਟ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਬੱਸਾਂ ਨਾਂਦੇੜ ਸਾਹਿਬ ਪਹੁੰਚੀਆਂ ਤੇ ਰਾਤ ਰੁਕ ਕੇ ਅਗਲੀ ਸਵੇਰ ਉਹ ਉੱਥੋਂ ਚੱਲੀਆਂ। ਸਵੇਰੇ ਚੱਲੀਆਂ ਬੱਸਾਂ ਦੋ ਦਿਨਾਂ ਵਿੱਚ ਪੰਜਾਬ ਪਰਤ ਆਈਆਂ। ਕਿਸੇ ਨੂੰ ਲਾਗ ਲੱਗਣ ਤੋਂ 5-7 ਦਿਨ ਵਿੱਚ ਇਸ ਦੇ ਲੱਛਣ ਆਉਂਦੇ ਹਨ। ਇਹ ਲਾਗ ਬੱਸਾਂ ਦੇ ਏਸੀ ਨਾਲ ਜਾਂ ਬੱਸਾਂ ਦੇ ਡਰਾਈਵਰਾਂ ਤੋਂ ਨਹੀਂ ਆਈ। ਇਹ ਸ਼ਰਧਾਲੂ ਨਾਂਦੇੜ ਸ਼ਹਿਰ ਵਿੱਚ ਘੁੰਮੇ ਹੋਣੇ ਉਸ ਨਾਲ ਹੀ ਇਹ ਬਿਮਾਰੀ ਆ ਗਈ

ਮਹਾਰਾਸ਼ਟਰ ਸਰਕਾਰ ਤੇ ਸੀਐੱਮ ਕੈਪਟਨ ਨੇ ਚੁੱਕੇ ਸਵਾਲ-

ਸੀਐੱਮ ਕੈਪਟਨ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸ਼ਰਧਾਲੂਆਂ ਦੀ ਚਾਰ ਵਾਰੀ ਸਕਰੀਨਿੰਗ ਹੋਈ ਹੈ। ਸ਼ਰਧਾਲੂਆਂ ਨੇ ਖ਼ੁਦ ਉਨ੍ਹਾਂ ਨੂੰ ਦੱਸਿਆ ਕਿ ਸਿਰਫ਼ ਤਾਪਮਾਨ ਚੈੱਕ ਹੋਇਆ ਪਰ ਕਿਸੇ ਦਾ ਕੋਰੋਨਾ ਟੈੱਸਟ ਨਹੀਂ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵੱਡੀ ਮਾਤਰਾ ਵਿੱਚ ਕੋਰੋਨਾ ਫੈਲਣ ਦੇ ਬਾਵਜੂਦ ਵੀ ਮਹਾਰਾਸ਼ਟਰ ਨੇ ਕੋਰੋਨਾ ਦੇ ਟੈੱਸਟ ਕਰਨੇ ਚਾਹੀਦੇ ਸਨ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਇਸ ਲਈ ਅਸੀਂ ਉਨ੍ਹਾਂ ਨੂੰ ਪੰਜਾਬ ਲਿਆਉਣ ਦੀ ਪਹਿਲ ਕੀਤੀ ਪਰ ਸਵਾਲ ਇਹ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਸੰਗਤ ਨੂੰ ਵਾਪਸ ਭੇਜਣ ਲਈ ਲਈ ਤਾਂ ਹਾਂ ਕਰ ਦਿੱਤੀ ਪਰ ਸਹੀ ਤਰੀਕੇ ਨਾਲ ਚੈੱਕਅਪ ਕਿਉਂ ਨਹੀਂ ਕੀਤਾ। 

NO COMMENTS