*ਨਹੀ ਹੋਈ ਕੋਲੇ ਦੀ ਕਮੀ ਪੁਰੀ ਪੰਜਾਬ ਲਈ ਚਿੰਤਾ ਦਾ ਵਿਸ਼ਾ, ਕੇਂਦਰ ਸਰਕਾਰ ਨੇ ਕੋਲੇ ਦੀ ਘਾਟ ਪਿੱਛੇ ਦੱਸੀ ਇਹ ਵਜਾਹ*

0
97

ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਰਿਪੋਰਟ ) ਪੰਜਾਬ ‘ਚ ਬਿਜਲੀ ਸੰਕਟ ਗਹਿਰਾ ਰਿਹਾ ਹੈ ਇੱਥੇ ਕਦੋਂ ਬਲਬ ਬੁਝ ਜਾਏ ਅਤੇ ਕਦੋਂ ਪੱਖਾ ਰੁਕ ਜਾਏ ਕੁਝ ਕਿਹਾ ਨਹੀਂ ਜਾ ਸਕਦਾ।ਬੱਤੀ ਗੁੱਲ ਕਦੋਂ ਹੋਏਗੀ ਲੋਕਾਂ ਨੂੰ ਇਸਦਾ ਤਾਂ ਅੰਦਾਜ਼ਾ ਹੋ ਗਿਆ ਹੈ ਪਰ ਵਾਪਿਸ ਕਦੋਂ ਆਏਗੀ ਇਸ ਬਾਰੇ ਕੁਝ ਨਹੀਂ ਪਤਾ।ਇਹ ਹਾਲ ਨੇ ਉਸ ਪੰਜਾਬ ਦੇ ਹਨ ਜਿਸ ਨੂੰ ਸਰਕਾਰ ਪਾਵਰ ਸਰਪਲਸ ਸੂਬਾ ਕਹਿੰਦੀਆਂ ਨੇ ਅਤੇ ਬਣਾਉਣ ਦਾ ਦਮ ਵੀ ਭਰਦੀਆਂ ਹਨ।ਇਸ ਮੁੱਦੇ ਤੇ ਸਿਆਸਤ ਫੁੱਲ ਹੈ ਪਰ ਬੱਤੀ ਗੁੱਲ ਹੈ, ਤੇ ਲੋਕਾਂ ਕੋਲ ਪਰੇਸ਼ਾਨੀਆਂ ਦੀ ਲਿਸਟ ਲੰਬੀ ਹੈ।ਨਾ ਬਿਜਲੀ ਬਿਨਾਂ ਖੇਤੀ ਮੁਮਕਿਨ ਹੈ ਅਤੇ ਨਾ ਹੀ ਵਿਦਿਆਰਥੀਆਂ ਦੀ ਪੜਾਈ।

ਮੁਹਾਲੀ ਦੇ ਪਿੰਡ ਮਾਜਰੀ ਦੇ ਲੋਕ ਤਾਂ ਕੁਝ ਦਿਨ ਤੋਂ ਤ੍ਰਹਾਏ ਬੈਠੇ ਹਨ ਕਿਉਂਕਿ ਪਾਣੀ ਦੀ ਕਿੱਲਤ ਪਹਿਲਾਂ ਹੀ ਬਹੁਤ ਸੀ ਅਤੇ ਬਿਜਲੀ ਨਾ ਆਉਣ ਕਰਕੇ ਮੁਸ਼ਕਿਲਾਂ ਦੋਗੁਣੀਆਂ ਹੋ ਗਈਆਂ ਹਨ।ਬਿਜਲੀ ਦਾ ਸੰਕਟ ਦੀ ਵਜ੍ਹਾ ਕੋਲੇ ਦੀ ਕਮੀ ਹੈ।ਜਿਸ ਕਰਕੇ ਪੰਜਾਬ ਵਿੱਚ ਕਈ ਘੰਟਿਆਂ ਦੇ ਕੱਟ ਲੱਗ ਰਹੇ ਹਨ ਅਤੇ ਖਦਸ਼ਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ‘ਚ ਹੋਰ ਵਾਧਾ ਹੋਵੇਗਾ, ਜੇਕਰ ਪੰਜਾਬ ਵਿੱਚ ਮੌਜੂਦਾ ਬਿਜਲੀ ਸੰਕਟ ਦੀ ਗੱਲ ਕਰੀਏ ਤਾਂ:

ਪੰਜਾਬ ‘ਚ ਬਿਜਲੀ ਸੰਕਟ 

10 ਹਜ਼ਾਰ ਮੈਗਾਵਾਟ ਬਿਜਲੀ ਚਾਹੀਦੀ

9 ਹਜ਼ਾਰ ਮੈਗਾਵਾਟ ਸਪਲਾਈ ਹੋ ਰਹੀ

8 ਹਜ਼ਾਰ ਮੈਗਾਵਾਟ ਪੈਦਾ ਕੀਤੀ ਜਾ ਰਹੀ

1 ਹਜ਼ਾਰ ਮੈਗਾਵਾਟ ਬਿਜਲੀ ਦੀ ਕਮੀ


ਕੋਲੇ ਦੀ ਸਥਿਤੀ 
ਕੋਲੇ ਦੇ 20 ਤੋਂ 22 ਰੈਕ ਮਿਲਣੇ ਚਾਹੀਦੇ

ਕੋਲੇ ਦੇ ਸਿਰਫ਼ 12 ਤੋਂ 13 ਰੈਕ ਮਿਲ ਰਹੇ

ਕੋਲੇ ਦੇ 15 ਰੈਕ ਮਿਲਣ ਨਾਲ ਵੀ ਥਰਮਲ ਪੂਰੀ ਤਰ੍ਹਾਂ ਕੰਮ ਕਰਨਗੇ

ਵੈਸੇ ਸਿਰਫ ਪੰਜਾਬ ‘ਚ ਹੀ ਨਹੀਂ ਬਿਜਲੀ ਸੰਕਟ ਪੂਰੇ ਭਾਰਤ ਤੇ ਹੀ ਮੰਡਰਾ ਰਿਹਾ ਹੈ।ਬਿਜਲੀ ਸੰਕਟ ਨਾਲ ਪੰਜਾਬ, ਰਾਜਸਥਾਨ, ਗੁਜਰਾਤ, ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਮਹਾਰਾਸ਼ਟਰ ਜੂਝ ਰਹੇ ਹਨ।UP ‘ਚ ਬਿਜਲੀ ਦੀ ਸਪਲਾਈ ਅਤੇ ਮੰਗ ‘ਚ 3-4 ਹਜ਼ਾਰ ਮੈਗਾਵਾਟ ਦਾ ਫਰਕ ਹੈ।MP ‘ਚ 5400 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਪਰ ਉਤਪਾਦਨ ਸਿਰਫ 2600 mw ਹੈ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਲਾ ਅਤੇ ਊਰਜਾ ਮੰਤਰੀ ਨਾਲ ਮੀਟਿੰਗ ਵੀ ਕੀਤੀ ਸੀ ਅਤੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਵਾਇਆ ਸੀ ਕਿ ਆਉਣ ਵਾਲੇ 7 ਦਿਨਾਂ ਅੰਦਰ ਮੁਸ਼ਕਿਲਾਂ ਹਲ ਹੋ ਜਾਣਗੀਆਂ ਪਰ ਆਖਿਰ ਕੋਲੇ ਦੀ ਕਮੀ ਹੋਈ ਕਿਉਂ ਇਸ ਪਿੱਛੇ ਸਰਕਾਰ ਨੇ ਵਜ੍ਹਾ ਦੱਸੀ ਹੈ ਕਿ ਭਾਰੀ ਬਾਰਿਸ਼ ਕਰਕੇ ਸਪਲਾਈ ਦੇ ਅਸਰ ਪਿਆ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ‘ਚ ਕੋਲਾ ਮਹਿੰਗਾ ਹੋਇਆ ਹੈ।

ਖ਼ਦਸ਼ਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸੂਬਾ ਸਰਕਾਰਾਂ ਨੂੰ ਹੋਰ ਮਹਿੰਗੇ ਭਾਅ ਤੇ ਬਿਜਲੀ ਖਰੀਦਣੀ ਪੈ ਸਕਦੀ ਅਤੇ ਨਤੀਜਾ ਇਹ ਹੋਵੇਗਾ ਕਿ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਤੇ ਹੋਰ ਬੋਝ ਪੈਵੇਗ ਅਤੇ ਬੱਤੀ ਭਾਵੇਂ ਗੁੱਲ ਰਹੇ ਪਰ ਸਿਆਸੀ ਕਰੰਟ ਫੁੱਲ ਹੀ ਰਹੇਗਾ।

NO COMMENTS