ਨਹੀਂ ਰੁਕ ਰਿਹਾ ਕੋਰੋਨਾ ਕਹਿਰ,ਭਾਰਤ ਵਿੱਚ 50000 ਕੇਸ ਤਬਾਹੀ ਦੇ ਦਿਨ ਸ਼ੁਰ..!!

0
353

ਨਵੀਂ ਦਿੱਲੀ (ਸਾਰਾ ਯਹਾ,ਬਲਜੀਤ,ਸ਼ਰਮਾ) : ਨਹੀਂ ਰੁਕ ਰਿਹਾ ਕੋਰੋਨਾ ਕਹਿਰ,ਭਾਰਤ ਵਿੱਚ 50000 ਕੇਸ ਤਬਾਹੀ ਦਿਨ ਭਾਰਤ ‘ਚ ਕੋਰੋਨਾ ਵਾਇਰਸ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ‘ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਹੀ 126 ਲੋਕਾਂ ਦੀ ਮੌਤ ਹੋ ਗਈ। ਹੁਣ ਤਕ ਭਾਰਤ ‘ਚ ਕੋਰੋਨਾ ਵਾਇਰਸ ਦੇ 50 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤਕ 49,391 ਲੋਕ ਕੋਰੋਨਾ ਵਾਇਰਸ ਪੌਜ਼ੇਟਿਵ ਹਨ। ਇਸ ਤੋਂ ਇਲਾਵਾ 1,649 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 14,183 ਲੋਕ ਠੀਕ ਹੋ ਚੁੱਕੇ ਹਨ।

ਕਿੱਥੇ ਕਿੰਨੀਆਂ ਮੌਤਾਂ?

ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ‘ਚ ਸਭ ਤੋਂ ਵੱਧ 617, ਗੁਜਗਾਤ ‘ਚ 368, ਮੱਧ ਪ੍ਰਦੇਸ਼ ‘ਚ 176, ਰਾਜਸਥਾਨ ‘ਚ 89, ਦਿੱਲੀ ‘ਚ 64, ਉੱਤਰ ਪ੍ਰਦੇਸ਼ ‘ਚ 56, ਆਂਧਰਾ ਪ੍ਰਦੇਸ਼ ‘ਚ 36, ਪੱਛਮੀ ਬੰਗਾਲ ‘ਚ 140, ਤਮਿਲਨਾਡੂ ‘ਚ 33, ਤੇਲੰਗਾਨਾ ‘ਚ 29, ਕਰਨਾਟਕ ‘ਚ 29, ਪੰਜਾਬ ‘ਚ 25, ਜੰਮੂ-ਕਸ਼ਮੀਰ ‘ਚ ਅੱਠ, ਹਰਿਆਣਾ ‘ਚ ਛੇ, ਕੇਰਲ ‘ਚ ਚਾਰ, ਝਾਰਖੰਡ ‘ਚ ਤਿੰਨ, ਬਿਹਾਰ ‘ਚ ਚਾਰ, ਹਿਮਾਚਲ ਪ੍ਰਦੇਸ਼ ‘ਚ ਦੋ, ਚੰਡੀਗੜ੍ਹ, ਅਸਮ, ਮੇਘਾਲਿਆ ਤੇ ਓੜੀਸਾ ‘ਚ ਇੱਕ-ਇੱਕ ਮੌਤ ਹੋਈ ਹੈ।

ਸਿਹਤ ਮੰਤਰਾਲੇ ਮੁਤਾਬਕ ਹੁਣ ਤਕ ਕਰੀਬ 28.17% ਮਰੀਜ਼ ਵਾਇਰਸ ਨੂੰ ਮਾਤ ਦੇ ਚੁੱਕੇ ਹਨ ਜਦਕਿ 3.33 ਫੀਸਦ ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਦੱਸਿਆ ਕਿ ਕਈ ਸੂਬਿਆਂ ਨੇ ਸਹੀ ਸਮੇਂ ‘ਤੇ ਆਪਣੇ ਕੇਸਾਂ ਦੀ ਜਾਣਕਾਰੀ ਨਹੀਂ ਦਿੱਤੀ। ਹੁਣ ਉੱਥੋਂ ਵੀ ਕੇਸ ਆਉਣੇ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕੰਟੇਨਮੈਂਟ ਜ਼ੋਨ ਦੇ ਆਧਾਰ ‘ਤੇ ਕੰਮ ਕਰ ਰਹੇ ਹਾਂ।

NO COMMENTS