ਨਹਿਰੂ ਯੂਵਾ ਕੇਂਦਰ ਮਾਨਸਾ ਵੱਲੌ ਮਨਾਇਆ ਗਿਆ ਭਾਰਤ ਦੀ ਸੰਵਿਧਾਨ ਦਾ ਪ੍ਰਸਤਾਵਨਾ ਦਿਵਸ

0
5

ਮਾਨਸਾ26 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦਿਵਸ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਨਾਇਆ ਗਿਆ ਜਿਸ ਵਿੱਚ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਵੱਲੋਂ ਯੂਥ ਕਲੱਬਾਂ ਦੇ ਮੈਬਰਾਂ ਅਤੇ ਵੱਖ ਵੱਖ ਬਲਾਕਾਂ ਦੇ ਵਲੰਟੀਅਰਜ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਪੜ ਕੇ ਸੁਣਾਈ ਗਈ ਜਿਸ ਨੂੰ ਕਲੱਬ ਮੈਬਰਾਂ ਨੇ ਨਾਲ ਨਾਲ ਪੜ ਕੇ ਇਸ ਨੂੰ ਮੰਨਣ ਅਤੇ ਇਸ ਤੇ ਚੱਲਣ ਲਈ ਹਾਮੀ ਭਰੀ।ਇਸ ਮੋਕੇ ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਰਬਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਦੇ ਨਾਲ ਨਾਲ  ਕਰਤੱਵਾਂ ਬਾਰੇ ਵੀ ਜਾਣੂ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਦੁਨੀਆਂ ਦੇ ਸਾਰੇ ਸੰਵਿਧਾਨ ਨਾਲੋ ਵੱਡਾ ਸੰਵਿਧਾਨ ਹੈ ਅਤੇ ਭਾਰਤ ਦੀ ਲੋਕਤੰਤਰ ਪ੍ਰਥਾ ਵੀ ਇਸ ਸੰਵਿਧਾਨ ਕਰਕੇ ਹੀ ਬੜੀ ਸਫਲਤਾ ਪੂਰਵਕ ਚਲ ਰਹੀ ਹੈ।ਜਿਲ੍ਹਾ ਯੂਥ ਕੋਆਰਡੀਨੇਟਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋ ਸਾਰਾ ਸਾਲ ਭਾਰਤ ਦੇ ਸੰਵਿਧਾਨ ਸਬੰਧੀ ਕਲੱਬਾਂ ਵਿੱਚ ਭਾਸ਼ਣ,ਪੇਟਿੰਗ ਅਤੇ ਕੁਇਜ ਮੁਕਾਬਲੇ ਕਰਵਾਏ ਜਾਣਗੇ।
ਸ਼ਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਭਾਰਤ ਦੇ ਸੰਵਿਧਾਨ ਇੱਕ ਲਚਕੀਲਾ ਸੰਵਿਧਾਨ ਹੈ ਅਤੇ ਇਸ ਵਿੱਚ ਸਮੇਂ ਅੁਨਸਾਰ ਸੋਧ ਕਰਨ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਕਾਰਨ ਹੀ ਹੁਣ ਤੱਕ ਸਮੇਂ ਅੁਨਸਾਰ ਇਸ ਵਿੱਚ 104 ਦੇ ਕਰੀਬ ਸੋਧਾਂ ਹੋ ਚੁੱਕੀਆਂ ਹਨ ਇਸ ਵਿੱਚ ਪਹਿਲੀ ਸੋਧ 1950 ਅਤੇ ਆਖਰਲੀ ਸੋਧ ਜਨਵਰੀ 2020 ਵਿੱਚ ਕੀਤੀ ਗਈ ਹੈ।ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਾਰਣ ਹੀ ਭਾਰਤ ਵਿੱਚ ਜਾਤ,ਧਰਮ,ਭਾਸ਼ਾ ਜਾਂ ਕਿਸੇ ਹੋਰ ਕਾਰਨ ਕਿਸੇ ਕਾਰਣ ਕਿਸੇ ਕਿਸਮ ਦਾ ਵਖਰੇਵਾਂ ਨਹੀ ਅਤੇ ਭਾਰਤ ਦੇ ਸੰਵਿਧਾਨ ਅੁਨਸਾਰ ਸਾਰੇ ਬਰਾਬਰ ਹਨ ਇਹ ਸਭ ਕੁਝ ਸੰਵਿਧਾਨ ਦਾ ਨਿਰਮਾਤਾ ਡਾ.ਭੀਮ ਰਾਉ ਅੰਬਦੇਕਰ ਜੀ ਦੀ ਊਸਾਰੂ ਸੋਚ ਕਾਰਨ ਹੀ ਸੰਭਵ ਹੋ ਸਕਿਆ ਹੈ।ਇਸ ਮੌਕੇ ਸ਼੍ਰੀ ਘੰਡ ਨੇ ਸਵੱਛਤਾ ਮੁਹਿੰਮ ਅਤੇ ਜਿਲਾ ਯੂਥ ਕਲੱਬ ਅਵਾਰਡ ਬਾਰੇ

ਵੀ ਨੋਜਵਾਨਾਂ ਨਾਲ ਆਪਣੇ ਵਿਚਾਰ ਸਾਝਂੇ ਕੀਤੇ।
ਸ਼ਮਾਗਮ ਨੂੰ ਕੇਵਲ ਸਿੰਘ,ਮਨਜਿੰਦਰ ਸਿੰਘ ਭਾਈ ਦੇਸਾ,ਅਵਤਾਰ ਚੰਦ ਉਡਤ ਭਗਤ ਰਾਮ,ਹਰਪ੍ਰੀਤ ਸਿੰਘ ਹੀਰੋਕਲਾਂ,ਮਨਜੀਤ ਸਿੰਘ ਕੁਲਵਿੰਦਰ ਸਿੰਘ ਮਾਨਸਾ,ਅਮਨਦੀਪ ਸਿੰਘ ਕਿਸਨਗੜ ਫਰਵਾਹੀ,ਜਗਸੀਰ ਸਿੰਘ ਗੇਹਲੇ,ਲਖਵਿੰਦਰ ਸਿੰਘ ਨੰਗਲ ਖੁਰਦ,ਜੀਵਨ ਸਿੰਘ ਕੋਟਭਾਰਾ ਆਿਦ ਨੇ ਵੀ ਭਾਰਤੀ ਸੰਵਿਧਾਨ ਅਤੇ ਡਾ.ਭੀਮਰਾਊ ਅੰਬੇਦਕਰ ਜੀ ਦੀ ਜੀਵਨੀ ਬਾਰੇ ਆਪਣੇ ਵਿਚਾਰ ਸਾਝੇਂ ਕੀਤੇ।


ਇਸ ਤੋ ਇਲਾਵਾ ਸੰਦੀਪ ਸਿੰਘ ਘੁਰਕਣੀ,ਸੁਖਵਿੰਦਰ ਸਿੰਘ ਚਕੇਰੀਆਂ,ਖੁਸ਼ਵਿੰਦਰ ਸਿੰਘ ਫੁਲੂਵਾਲਾ ਡੋਡ,ਮਨਦੀਪ ਕੌਰ,ਸ਼ੀਤਲ ਕੌਰ,ਲਵਪ੍ਰੀਤ ਕੌਰ,ਕਰਮਜੀਤ ਸਿੰਘ,ਗੁਰਵਿੰਦਰ ਸਿੰਘ ਮਾਨਸਾ,ਜਸਪਾਲ ਸਿੰਘ ਅਕਲੀਆ ਸਮੂਹ ਵਲੰਟੀਅਰਜ ਨੇ ਵੀ ਸ਼ਮੂਲੀਅਤ ਕੀਤੀ।ਮਨੋਜ ਕੁਮਾਰ ਛਾਪਿਆਂਵਾਲੀ ਨੇ ਸਮੂਹ ਨੌਜਵਾਨਾਂ ਦਾ ਧੰਨਵਾਦ ਕੀਤਾ  

NO COMMENTS