*-ਨਹਿਰੂ ਯੁਵਾ ਕੇਦਰ ਅਤੇ ਪਤੰਜਲੀ ਯੋਗ ਪੀਠ ਵੱਲੋਂ ਅੱਠਵਾਂ ਅੰਤਰ-ਰਾਸ਼ਟਰੀ ਯੋਗ ਦਿਵਸ ਖਾਲਸਾ ਸਕੂਲ ਵਿੱਚ ਮਨਾਇਆ ਗਿਆ*

0
74

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ )  : ਪਤੰਜਲੀ ਯੋਗ ਪੀਠ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅੱਠਵਾਂ ਅੰਤਰ-ਰਾਸ਼ਟਰੀ ਯੋਗ ਦਿਵਸ ਖਾਲਸਾ ਸਕੂਲ਼ ਦੇ ਖੇਡ ਮੈਦਾਨ ਵਿੱਚ ਮਨਾਇਆ ਗਿਆ।ਅਜਾਦੀ ਦੇ 75ਵੇਂ ਅਮ੍ਰਿਤ ਮਹਾਉਤਸਵ ਨੂੰ ਸਮਰਪਿਤ ਇਸ ਸਾਲ ਅੰਤਰ-ਰਾਸ਼ਟਰੀ ਯੋਗ ਦਿਵਸ ਦਾ ਥੀਮ ਮਨੁੱਖਤਾ ਲਈ ਯੋਗਾ ਸੀ।ਪਤੰਜਲੀ ਯੋਗ ਪੀਠ ਦੇ ਯੋਗ ਅਚਾਰੀਆ ਬਾਬੂ ਦੀਪ ਚੰਦ ਦੀ ਅਗਵਾਈ ਅਤੇ ਅਜੇ ਕੁਮਾਰ ਗਰਗ ਦੀ  ਦੇਖ ਰੇਖ ਹੇਠ ਪਤੰਜਲੀ ਯੋਗ ਪੀਠ ਸਾਈਕਲ ਗਰੁੱਪ ਦੇ ਮੈਬਰਜ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਨਾਲ ਸਬੰਧਤ ਯੂਥ ਕਲੱਬਾਂ ਦੇ ਵਲੰਟੀਅਰਜ ਅਤੇ ਜਿਲ੍ਹੇ ਦੀਆਂ ਵਾਪਰਕ ਅਤੇ ਸਮਾਜਿਕ ਸੰਸਥਾਵਾਂ ਦੇ 300 ਦੇ ਕਰੀਬ ਯੋਗ ਸਾਧਕਾਂ ਨੇ ਭਾਗ ਲਿਆ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇਸ ਜਿਲ੍ਹਾ ਪੱਧਰ ਦੇ ਪ੍ਰੋਗਰਾਮ ਤੋਂ ਇਲਾਵਾ ਬਲਾਕ ਅਤੇ ਯੂਥ ਕਲੱਬਾਂ ਵੱਲੋਂ ਆਪਣੇ ਪੱਧਰ ਤੇ ਪਿੰਡਾਂ ਵਿੱਚ ਯੋਗ ਦਿਵਸ ਮਨਾਇਆ ਗਿਆ ਹੈ।ਉਹਨਾਂ ਕਿਹਾ ਕਿ ਸਾਇੰਸ ਨੇ ਵੀ ਇਹ ਸਾਬਤ ਕਰ ਦਿੱਤਾ ਹੈ ਕਿ ਕਈ ਬੀਮਾਰੀਆਂ ਤੋਂ ਵੀ ਯੋਗ ਕਰਨ ਨਾਲ ਨਿਜਾਤ ਮਿਲਦੀ ਹੈ।
ਸਾਈਕਲ ਗਰੁੱਪ ਦੇ ਪ੍ਰਧਾਨ ਅਤੇ ਸਾਮਜ ਸੇਵੀ ਡਾ.ਜਨਕ ਰਾਜ ਸਿੰਗਲਾਂ ਅਤੇ ਸਿਖਿਆ ਵਿਕਾਸ ਮੰਚ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿਧੂ ਨੇ ਕਿਹਾ ਕਿ ਯੋਗ ਕਰਨ ਨਾਲ ਮਨ ਤੇ ਕੰਟਰੋਲ ਰਹਿੰਦਾਂ ਹੈ ਅਤੇ ਇਹ ਵਿਅਕਤੀ ਦੇ ਚਰਿਤੱਰ ਨਿਰਮਾਣ ਵਿੱਚ ਵੀ ਸਹਾਈ ਹੁੰਦਾ ਹੈ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਇਸ ਮੋਕੇ ਯੋਗ ਗੁਰੁ ਅਜੇ ਕੁਮਾਰ ਗਰਗ,ਕ੍ਰਿਸ਼ਨ ਲਾਲ,ਗੁਰਦਾਸ ਸ਼ੈਟੀ ਅਤੇ ਮਹਿਲਾ ਵਿੰਗ ਦੀ ਭੈਣ ਸ਼ਕੁਤੰਲਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਯੋਗ ਗੁਰੁ ਅਜੇ ਗਰਗ ਨੇ ਦੱਸਿਆ ਕਿ ਪਤੰਜਲੀ ਯੋਗ ਪੀਠ ਵੱਲੋਂ ਖਾਲਸਾ ਸਕੂਲ ਤੋਂ ਇਲਾਵਾ ਸ਼ਹਿਰ ਦੇ ਹੋਰ ਸਥਾਨਾਂ ਤੇ ਵੀ ਰੋਜਾਨਾ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਯੋਗ ਦਿਵਸ ਵਿੱਚ ਭਾਗ ਲੈਣ ਵਾਲੇ ਸ਼ਾਮ ਲਾਲ,ਕ੍ਰਿਸ਼ਨ ਜੋਗਾ,ਲਵਲੀ ਆਹੂਜਾ,ਕ੍ਰਿਕਟ ਅਕੈਡਮੀ ਦੇ ਕੋਚ ਭਗਵਾਨ ਦਾਸ ਕਸਤੂਰੀ,ਕਾਲੂ ਰਾਮ,ਦਰਸ਼ਨ ਸਿੰਘ,ਭੈਣ ਨੀਲਮ,ਰੁਲਦੂ ਰਾਮ ਨੰਦਗੜੀਆ ਅਤੇ ਹੋਰ ਕਈ  ਮੈਬਰਾਂ ਨੇ ਦੱਸਿਆ ਕਿ ਉਹਨਾਂ ਪਿਛਲੇ ਲੰਮੇ ਸਮੇਂ ਤੋ ਹੀ ਯੋਗ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਇਆ ਹੋਇਆ ਹੈ ਅਤੇ ਇਸ ਕਾਰਨ ਹੀ ਕੋਰੋਨਾ ਵਰਗੀ ਭਿਆਨਕ ਬੀਮਾਰੀ ਦੋਰਾਨ ਜਿਥੇ ਉਹਨਾਂ ਦਾ ਪਾਚਣ ਸਿਸਟਮ ਮਜਬੂਤ ਰਿਹਾ ਹੈ ਉਥੇ ਇਸ ਨਾਲ ਸਾਨੂੰ ਮਾਨਿਸਕ ਤਾਕਤ ਵੀ ਮਿੱਲਦੀ ਹੈ।


ਪਤੰਜਲੀ ਯੋਗ ਪੀਠ ਵੱਲੋਂ ਇਸ ਮੋਕੇ ਯੁਵਾ ਗਰੁੱਪ ਦਾ ਗਠਨ ਕੀਤਾ ਗਿਆ ਜਿਸ ਵਿੱਚ ਵਿਸ਼ਾਲ ਸ਼ਰਮਾਂ,ਮਨੀ,ਮਨੋਜ ਕੁਮਾਰ,ਡਾ.ਕ੍ਰਿਸ਼ਨ,ਮੁਕੇਸ਼ ਬਾਂਸਲ ਅਤੇ ਵਿਕਾਸ ਅਰੋੜਾ ਮੁੱਖ ਤੋਰ ਤੇ ਸ਼ਾਮਲ ਹਨ।ਇਸ ਮੋਕੇ ਸਾਈਕਲ ਗਰੁੱਪ ਖੂਨਦਾਨੀ ਸੰਜੀਵ ਪਿੰਕਾਂ ਤੋ ਇਲਾਵਾ ਨਹਿਰੂ ਯੁਵਾ ਕੇਦਰ ਮਾਨਸਾ ਦੇ ਵਲੰਟੀਅਰਜ ਮਨੋਜ ਕੁਮਾਰ ਛਾਪਿਆਂਵਾਲੀ,ਗੁਰਪ੍ਰੀਤ ਸਿੰਘ ਨੰਦਗੜ,ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਗੁਰਪ੍ਰੀਤ ਕੌਰ ਅਕਲੀਆ,ਕੁਲਦੀਪ ਸਿੰਘ ਮਾਨਸਾ,ਕਰਮਜੀਤ ਸਿੰਘ ਐਮ.ਟੀ.ਐਸ.ਨੇ ਵੀ ਸ਼ਮੂਲੀਅਤ ਕੀਤੀ।

NO COMMENTS