ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਮਿਸ਼ਨ ਫਤਿਹ ਮੁਹਿੰਮ ਵਿੱਚ ਕੋਰੋਨਾ ਦੀ ਰੋਕਥਾਮ ਦੇ ਨਾਲ ਨਾਲ ਨਸ਼ਿਆਂ,ਵਾਤਾਵਰਣ ਅਤੇ ਘਰ ਘਰ ਰੌਜਗਾਰ ਵਿਸ਼ੇ ਨੂੰ ਵੀ ਕੀਤਾ ਗਿਆ ਸ਼ਾਮਲ

0
25

ਮਾਨਸਾ 21 ਜੁਲਾਈ (ਸਾਰਾ ਯਹਾ/ ਹੀਰਾ ਸਿੰਘ ਮਿੱਤਲ) ਪੰਜਾਬ ਸਰਕਾਰ ਵੱਲੋ ਕੋਰੋਨਾ ਦੇ ਖਾਤਮੇ ਹਿੱਤ ਚਲਾਈ ਜਾ ਰਹੀ ਮਿਸ਼ਨ ਫਤਿਹ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਨੇ ਘਰ ਘਰ ਜਾਕੇ ਲੌਕਾਂ ਨੂੰ ਜਾਗਰੁਕ ਕਰਨ ਦਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਹੈ।ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਅਤੇ ਐਸ.ਐਸ.ਪੀ.ਡਾ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਚਲ ਰਹੀ ਇਸ ਮੁਹਿੰਮ ਵਿੱਚ ਜਿਲਾ ਮਾਨਸਾ ਦੀਆਂ ੧੫੦ ਤੋ ਉਪਰ ਯੂਥ ਕਲੱਬਾਂ ਭਾਗ ਲੇ ਰਹੀਆਂ ਹਨ
ਇਸ ਬਾਰੇ ਜਾਣਕਾਰੀ ਦਿਦਿੰਆ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਘੰਡ ਨੇ ਦੱਸਿਆ ਕਿ ਵੱਖ ਵੱਖ ਬਲਾਕਾਂ ਦੇ ਵਲੰਟੀਅਰਜ ਦੀ ਅਗਵਾਈ ਹੇਠ ਮਿੱਤੀ ਚਾਰ ਜੁਲਾਈ ਨੂੰ ਸ਼ੂਰੂ ਕੀਤੀ ਮੁਹਿੰਮ ਵਿੱਚ ਹੁੱਣ ਤੱਕ ਜਿਲ੍ਹੇ ਦੇ ਤਕਰੀਬਨ ੨੪੦  ਪਿੰਡਾਂ ਨੂੰ ਕਵਰ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਸ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਇਸ ਦਾ ਦੂਸਰਾ ਪੜਾਅ ਸ਼ੁਰੂ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਕਲੱਬਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਘਰ ਘਰ ਜਾਕੇ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਹਿਨਣ,ਦੋ ਗਜ ਦੀ ਦੂਰੀ ਬਣਾਈ ਰੱਖਣ,ਵਾਰ ਵਾਰ ਹੱਥ ਧੋਣ ਅਤੇ ਘਰਾਂ ਵਿੱਚ ਰਹਿਣ ਲਈ ਲੌਕਾਂ ਨੂੰ ਪ੍ਰਰੇਤਿ ਕੀਤਾ ਗਿਆ ਇਸ ਤੋ ਇਲਾਵਾ ਕਲੱਬਾਂ ਵੱਲੋ ਸਿਹਤ ਵਿਭਾਗ ਦੀ ਟੀਮਾਂ ਵੱਲੋ ਕੀਤੇ ਜਾ ਰਹੇ ਪਿੰਡਾਂ ਵਿੱਚ ਟੈਸਟ ਟੀਮਾਂ ਨੂੰ ਵੀ ਸਹਿਯੌਗ ਦਿੱਤਾ ਜਾ ਰਹਾ ਹੈ।ਜਿਲ੍ਹਾ ਯੁਥ ਕੋਆਰਡੀਨੇਟਰ ਮਾਨਸਾ ਨੇ ਦੱਸਿਆ ਕਿ ਕੋਰਨਾ ਮੁਹਿੰਮ ਦੇ ਨਾਲ ਨਾਲ ਮਾਨਸਾ ਪੁਲੀਸ ਦੇ ਸਹਿਯੋਗ ਨਾਲ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਅਤੇ ਜੋ ਵਿਅਕਤੀ ਨਸ਼ਾ ਕਰ ਰਹੇ ਹਨ ਉਹਨਾਂ ਨੂੰ aੁਟ ਸੇਟਰਾਂ ਵਿੱਚ ਆਕੇ ਨਸ਼ਾ ਛੱਡਣ ਲਈ ਵੀ ਪ੍ਰਰੇਤਿ ਕੀਤਾ ਜਾ ਰਿਹਾ ਹੈ।ਇਸ ਤੋ ਇਲਾਵਾ ਘਰ ਘਰ ਰੌਜਗਾਰ ਮੁਹਿੰਮ ਤਹਿਤ ਵੀ ਵੱਧ ਤੋਂ ਵੱਧ ਨੋਜਵਾਨਾਂ ਦੀ ਰਜਿਸਰੇਸ਼ਨ ਕਰਵਾਈ ਜਾ ਰਹੀ ਹੈ।


ਸ਼੍ਰੀ ਸੰਦੀਪ ਘੰਡ ਨੇ ਦੱਸਿਆ ਕਿ ਯੂਥ ਕਲੱਬਾਂ ਮਾਨਸਾ ਪੁਲਿਸ ਵੱਲੋ ਜਿਲੇ ਦੇ ਐਸ.ਐਸ.ਪੀ.ਡਾ.ਨਰਿੰਦਰ ਭਾਰਗਵ ਵੱਲੋ ਚਲਾਈ ਜਾ ਰਹੀ ਮੁਹਿੰਮ ਤੋ ਬਹੁਤ ਪ੍ਰਭਾਵਿਤ ਹਨ ਅਤੇ ਯੂਥ ਕਲੱਬਾਂ ਨਿੱਜੀ ਤੋਰ ਤੇ ਇਸ ਵਿੱਚ ਦਿਲਚਸਪੀ ਲੈ ਰਹੇ ਹਨ ਅਤੇ ਪਿੰਡ ਪੱਧਰ ਤੇ ਵੀ ਮਾਨਸਾ ਪੁਲਿਸ ਵੱਲੋ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।ਇਸ ਮੁਹਿੰਮ ਕਾਰਨ ਲੋਕ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਵੀ ਪੁਲਿਸ ਨੂੰ ਦੇ ਰਹੇ ਹਨ।ਯੂਥ ਕਲੱਬਾਂ ਵੱਲੋ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਵੀ ਪਿੰਡਾਂ ਵਿੱਚ ਵੱਧ ਤੋ ਵੱਧ ਪੌਦੇ ਲਾਏ ਜਾ ਰਹੇ ਹਨ ਅਤੇ ਕਲੱਬਾਂ ਦੇ ਨੋਜਵਾਨ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਦੇ ਹੋਏ ਪਿੰਡਾਂ ਦੀ ਸਾਝੀਆਂ ਥਾਵਾਂ ਤੇ ਫੁੱਲਦਾਰ ਅਤੇ ਛਾਂ ਵਾਲੇ ਪੋਦਿਆਂ ਦੇ ਨਾਲ ਨਾਲ ਹੀ ਆਪਣੇ ਪੱਧਰ ਤੇ ਬਾਂਸ ਵਾਲੇ ਟਰੀਅ ਗਾਰਡ ਦਾ ਪ੍ਰਬੰਧ ਵੀ ਕਰ ਰਹੇ ਹਨ।
ਨੇਕੀ ਫਾਊਡੇਸ਼ਨ ਬੁਢਲਾਡਾ ਵੱਲੋ ਆਪਣੇ ਪੱਧਰ ਤੇ ਨਰਸਰੀ ਦੀ ਸਥਾਪਨਾ ਕਰੇ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਣ ਪ੍ਰਮੀਆਂ ਨੂੰ ਮੁੱਫਤ ਪੌਦੇ ਵੰਡੇ ਜਾ ਰਹੇ ਹਨ ਜੋ ਕਿ ਵਾਤਾਵਰਣ ਦੀ ਸ਼ੁਧਤਾ ਲਈ ਇੱਕ ਚੰਗਾਂ ਸੰਕੇਤ ਹੈ।ਯੂਥ ਕਲੱਬਾਂ ਦੇ ਆਗੂਆਂ ਮਨਦੀਪ ਸ਼ਰਮਾ ਬੁਡਲਾਡਾ,ਸੁਖਚੇਨ ਸਿੰਘ ਰੰਘਿੜਆਲ,ਵੀਰ ਸਿੰਘ ਬੋੜਾਵਾਲ,ਸੁਖਵਿੰਦਰ ਸਿੰਘ ਸਰਦੂਲੇਵਾਲਾ,ਕੇਵਲ ਸਿੰਘ ਭਾਈਦੇਸਾ,ਜਗਸੀਰ ਸਿੰਘ ਅਤੇ ਮਨਦੀਪ ਸਿੰਘ ਗੇਹਲੇ,ਨਿਰਮਲ ਮੌਜੀਆਂ ਅਤੇ ਰਜਿੰਦਰ ਵਰਮਾ ਸਟੈਟ ਯੂਥ ਅਵਾਰਡੀ,ਖੁਸ਼ਵਿੰਦਰ ਸਿੰਘ,ਜਗਦੇਵ ਮਾਹੂ ਜੋਗਾ,ਅਵਤਾਰ ਸ਼ਰਮਾਂ ਉਡਤ ਭਗਤ ਰਾਮ ਆਦਿ ਨੇ ਕਿਹਾ ਕਿ ਪਿੰਡਾਂ ਵਿੱਚ ਨਹਿਰੂ ਯੁਵਾ ਕੇਂਦਰ ਅਤੇ ਮਾਨਸਾ ਪੁਲੀਸ ਵੱਲੋ ਚਲਾਈ ਜਾ ਰਹੀ ਮੁਹਿੰਮ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਅਤੇ ਕੋਰੋਨਾ ਅਤੇ ਨਸ਼ਿਆਂ ਦੇ ਖਾਤਮੇ ਤੱਕ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ।ਵਾਤਾਵਰਣ ਨੂੰ ਹਰਿਆ ਭਰਿਆ ਬਣਾਈ ਰੱਖਣ ਹਿੱਤ ਵੀ ਇਸ ਸਾਲ ਵੀਹ ਹਜਾਰ ਪੌਦੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ।  

NO COMMENTS