ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਮਨਾਇਆ ਗਿਆ ਕੌਮੀ ਯੁਵਾ ਹਫਤਾ -ਸਵਾਮੀ ਵਿਵੇਕਾਨੰਦ ਨੂੰ ਸਮਰਪਿਤ

0
17

ਮਾਨਸਾ 19, ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵਾਮੀ ਵਿਵੇਕਾਨੰਦ ਦੀ ਨੂੰ ਸਮਰਪਿਤ ਕੌਮੀ ਯੁਵਾ ਹਫਤਾ ਵੱਖ ਵੱਖ ਪਿੰਡਾਂ ਦੇ ਯੂਥ ਕਲੱਬਾਂ ਰਾਂਹੀ ਬੜੇ ਹੀ ਸਾਦਾ ਪਰ ਭਾਵਪੂਰਤ ਤਰੀਕੇ ਨਾਲ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਮਾਨਸਾ ਤੋਂ ਕੋਮੀ ਯੁਵਾ ਦਿਵਸ ਵਿੱਚ ਸੈਮੀਨਾਰ ਕਰਵਾਕੇ ਕੀਤੀ ਗਈ।ਇਸ ਤੋ ਇਲਾਵਾ ਪਿੰਡ ਅੱਕਾਂਵਾਲੀ,ਨੰਗਲ ਕਲਾਂ,ਬੁਢਲਾਡਾ,ਮਾਨਸਾ,ਪਿੱਪਲੀਆਂ ਵਿਖੇ ਖੁਨਦਾਨ ਕੈਂਪ,ਖੇਡ ਦਿਵਸ ਅਤੇ ਸਮਾਜ ਸੇਵਾ ਦਿਵਸ ਵੱਜੋਂ ਮਨਾਇਆ ਗਿਆ।ਇਸ ਤੋ ਇਲਾਵਾ ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਅੱਕਾਂਵਾਲੀ ਵਿਖੇ ਕਰਵਾਏ ਗਏ ਲੇਖ ਮੁਕਾਬਲਿਆਂ ਵਿੱਚ ਮਨਿੰਦਰ ਕੌਰ ਨੇ ਪਹਿਲਾ ਰਾਜਪ੍ਰੀਤ ਕੌਰ ਨੇ ਦੂਸਰਾ ਅਤੇ ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦਸ਼ਮੇਸ਼ ਪਬਿਲਕ ਸੀਨੀਅਰ ਸੰਕੈਡਰੀ ਸਕੂਲ ਮਾਨਸਾ ਵਿਖੇ ਕਰਵਾਏ ਗਏ ਸੁੰਦਰ ਲਿਖਾਈ ਮੁਕਾਬਿਲਆਂ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ ਮਮਤਾ ਨੇ ਦੂਸਰਾ ਅਤੇ ਰੀਆ ਜਿੰਦਲ ਨੇ ਤੀਸਰਾ ਸਥਾਨ ਹਾਸਲ ਕੀਤਾ।ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਮਾਨਸਾ ਵਿਖੇ ਕਰਵਾਏ ਗਏ ਪੇਟਿੰਗ ਮੁਕਾਬਿਲਆਂ ਵਿੱਚ ਸਾਹਿਬ ਕਮਲਪ੍ਰੀਤ ਸਿੰਘ ਨੇ ਪਹਿਲਾ,ਖੁਸ਼ਪ੍ਰੀਤ ਕੌਰ ਨੇ ਦੂਸਰਾ ਅਤੇ ਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਜਦੋ ਕਿ ਕਰਵਾਏ ਗਏ ਸੁੰਦਰ ਲਿਖਾਈ ਮਕਾਬਿਲਆਂ ਵਿੱਚ ਮਨਪ੍ਰੀਤ ਨੇ ਪਹਿਲਾ ਸਥਾਨ ਤੇ ਬਾਜੀ ਮਾਰੀ ਜਦੋ ਕਿ ਸੰਜਣਾ ਨੇ ਦੂਸਰਾ ਅਤੇ ਹਰਮਨਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।


ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਰਬਜੀਤ ਸਿੰਘ ਜਿਲਾ ਯੂਥ ਅਫਸਰ ਅਤੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਸ਼੍ਰੀ ਸੰਦੀਪ ਸਿੰਘ ਘੰਡ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੋਜਵਾਨਾਂ ਲਈ ਮਾਰਗ ਦਰਸ਼ਕ ਸਨ ਇਸ ਲਈ ਸਾਨੂੰ ਉਹਨਾਂ ਤੋ ਪ੍ਰਰੇਣਾ ਲੈਣੀ ਚਾਹੀਦੀ ਹੈ।ਇਸ ਤੋ ਇਲਾਵਾ ਅੱਜ ਇਸ ਮੋਕੇ ਕੁਦਰਤੀ ਆਫਤਾਂ ਸਬੰਧੀ ਜਾਗਰੁਕ ਦਿਵਸ ਵੀ ਮਨਾਇਆ ਗਿਆ ਅਤੇ ਵਲੰਟੀਅਰਜ ਨੂੰ ਅਪੀਲ ਕੀਤੀ ਕਿ ਉਹ ਕਿਸੇ ਕਿਸਮ ਦੀ ਵੀ ਕੁਦਰਤੀ ਆਫਤ ਲਈ ਹਮੇਸ਼ਾ ਆਪਣੇ ਆਪ ਨੂੰ ਤਿਆਰ ਰੱਖਣ ਇਸ ਤੋ ਇਲਾਵਾ ਨਹਿਰੂ ਯੁਵਾ ਕੇਦਰ ਸਗੰਠਨ ਵੱਲੋ ਵੀ ਕੋਮੀ ਆਫਤਾਂ ਸਬੰਧੀ ਟਰੇਨਿੰਗ ਵੀ ਦਿੱਤੀ ਜਾ ਰਹੀ ਹੈ।ਉਹਨਾਂ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਯੂਥ ਕਲੱਬਾਂ ਵਿੱਚ ਮੈਬਰਸ਼ਿਪ ਵਿੱਚ ਵਾਧਾ ਕਰਨ ਲਈ ਵੀ ਉਪਰਾਲਾ ਕਰਨ।
ਇਸ ਮੋਕੇ ਹੋਰਨਾਂ ਤੋ ਇਲਾਵਾ ਸ਼੍ਰੀ ਚਾਨਣ ਸਿੰਘ ਅਧਿਆਪਕ ਦਸ਼ਮੇਸ਼ ਸਕੂਲ਼ ਮਾਨਸਾ ,ਬਲਜਿੰਦਰ ਕੌਰ ਅਤੇ ਸੋਨੀ ਕੁਮਾਰ ਅਧਿਆਪਕ ਗੁਰੁ ਹਰਕ੍ਰਿਸ਼ਨ ਪਬਿਲਕ ਸਕੂਲ਼ ਮਾਨਸਾ,ਮਨਦੀਪ ਕੌਰ ਅੱਕਾਂਵਾਲੀ,ਗੁਰਵਿੰਦਰ ਸਿੰਘ ਮਾਨਸਾ,ਮਨੋਜ ਕੁਮਾਰ ਛਾiੋਪਆਂਵਾਲੀ,ਰਮਨਦੀਪ ਕੌਰ ਸਿਰਸੀਵਾਲਾ,ਸੁਖਵਿੰਦਰ ਸਿੰਘ ਮਾਨਸਾ,ਖੁਸ਼ਵਿੰਦਰ ਸਿੰਘ ਮਾਨਸਾ ਨੇ ਵੀ ਸ਼ਮੂਲੀਅਤ ਕੀਤੀ।

NO COMMENTS