*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਨੋਜਵਾਨਾਂ ਨੂੰ ਰੋਜਗਾਰ ਮੁੱਹਈਆ ਕਰਵਾਉਣ ਅਤੇ ਉਹਨਾਂ ਨੂੰ ਰੋਜਗਾਰ ਦੀ ਚੋਣ ਕਰਨ ਹਿੱਤ ਸਮੇ ਸਮੇ ਤੋ ਗਾਈਡ ਕਰਨ ਹਿੱਤ ਕੈਰੀਅਰ ਗਾਈਡੈਂਸ ਵਰਕਸ਼ਾਪ ਕਮ ਸੈਮੀਨਾਰ ਕਰਵਾਇਆ ਗਿਆ*

0
22

ਮਾਨਸਾ (      )   ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਨੋਜਵਾਨਾਂ ਨੂੰ ਰੋਜਗਾਰ ਮੁੱਹਈਆ ਕਰਵਾਉਣ ਅਤੇ ਉਹਨਾਂ ਨੂੰ ਰੋਜਗਾਰ ਦੀ ਚੋਣ ਕਰਨ ਹਿੱਤ ਸਮੇ ਸਮੇ ਤੋ ਗਾਈਡ ਕਰਨ ਹਿੱਤ ਕੈਰੀਅਰ ਗਾਈਡੈਂਸ ਵਰਕਸ਼ਾਪ ਕਮ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਯੂਥ ਕਲੱਬਾਂ ਅਤੇ ਰਾਂਸਟਰੀ ਸੇਵਾ ਯੋਜਨਾ ਨਾਲ ਸਬੰਧਤ 80 ਦੇ ਕਰੀਬ ਵਲੰਟੀਅਰਜ ਨੇ ਭਾਗ ਲਿਆ।
ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਧਰ ਮਾਨਸਾ ਦੇ ਜਿਲ੍ਹਾ ਯੂਥ ਅਧਿਕਾਰੀ ਸਰਬਜੀਤ  ਸਿੰਘ ਨੇ ਕਿਹਾ ਕਿ ਅੱਜ ਜਿਆਦਾ ਨੋਜਵਾਨਾਂ ਨੂੰ ਆਪਣੀ ਸਕੂਲ਼ ਦੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਪੱਤਾ ਨਹੀ ਚਲਦਾ ਕਿ ਉਹ ਕਿਸ ਖੇਤਰ ਦੀ ਚੋਣ ਇਸ ਲਈ ਸਰਕਾਰ ਵੱਲੋਂ ਸਮੇਂ ਸਮੇ ਤੇ ਨੋਜਵਾਨਾਂ ਨੁੰ ਕੈਰੀਅਰ ਗਾਈਡੈਂਸ ਦੀ ਜਾਣਕਾਰੀ ਦੇਣ ਹਿੱਤ ਕੈਂਪ ਲਾਏ ਜਾ ਰਹੇ ਹਨ।ਜਿਲ੍ਹਾ ਯੂਥ ਅਫਸਰ ਨੇ ਦੱਸਿਆ ਕਿ ਅੱਜ ਕਰਵਾਇਆ ਗਿਆ ਕੈਰੀਅਰ ਗਾਈਡੈਂਸ਼ ਵਰਕਸ਼ਾਪ ਉਸ ਦਾ ਇੱਕ ਹਿੱਸਾ ਹੈ। ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਵਿੱਚ ਚਲਾਏ ਜਾਂਦੇ ਸਿਲਾਈ ਕੇਂਦਰਾਂ ਵਿੱਚ ਵੀ ਟਰੇਨਿੰਗ ਦੇਣ ਤੋਂ ਇਲਾਵਾ ਸਵੈ-ਰੋਜਗਾਰ ਦੇ ਰਾਂਹੀ ਆਪਣਾ ਕੰਮ ਸ਼ੁਰੂ ਕਰਨ ਲਈ ਸਲਾਹ ਦਿੱਤੀ ਜਾਂਦੀ ਹੈ ਅਤੇ ਅੱਜ ਸੈਕੜੇ ਲੜਕੀਆਂ ਆਪਣਾ ਕਾਰੋਬਰ ਸ਼ੁਰੂ ਕਰਕੇ ਆਪਣਾ ਪ੍ਰੀਵਾਰ ਚਲਾ ਰਹੀਆ ਹਨ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਅਗਾਂਹਵਧੁ ਕਿਸਾਨ ਸਮਾਜ ਸੇਵਕ ਅਤੇ ਬਾਲੀਵੁੱਡ ਨਾਲ ਜੁੱੜੇ ਹੋਏ ਹਰਪ੍ਰੀਤ ਬਹਿਣੀਵਾਲ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਨੋਕਰੀਆਂ ਵੱਲ ਭੱਜਣ ਦੀ ਬਜਾਏ ਆਪਣਾ ਕਾਰੋਬਰ  ਸ਼ੁਰੂ ਕਰਨ।ਉਹਨਾਂ ਦੱਸਿਆ ਕਿ ਕਿਸ ਤਰਾਂ ਆਪਣੇ ਛੋਟੇ ਛੋਟੇ ਕਾਰੌਬਾਰ ਸ਼ੁਰੂ ਕਰਕੇ ਉਹਨਾਂ ਵਿਅਕਤੀਆਂ ਨੇ ਆਪਣੇ ਉਦਯੋਗ ਸਥਾਪਿਤ ਕੀਤੇ ਹੋਏ ਹਨ।ਬਹਿਣੀਵਾਲ ਨੇ ਕਿਹਾ ਕਿ ਅੱਜ ਕਲਾਕਾਰੀ ਜਾਂ ਐਕਿਟੰਗ ਕੇਵਲ ਸ਼ੋਕ ਨਹੀ ਰਿਹਾ ਸਗੋਂ ਬਹੁਤ ਲੋਕਾਂ ਨੇ ਇਸ ਨੂੰ ਬਹੁਤ ਵੱਡੀਆਂ ਆਮਦਨ ਦੇ ਨਾਲ ਨਾਲ ਆਪਣਾ ਨਾਂਮ ਵੀ ਕਮਾਇਆ ਹੈ।
ਨਹਿਰੂ ਯੂਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਧਿਕਾਰੀ ਡਾ.ਸੰਦੀਪ ਘੰਡ ਨੇ ਹਾਜਰ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਭੱਜਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਆਪਣਾ ਸਵੈ ਰੋਜਗਾਰ ਦਾ ਧੰਧਾਂ ਸੁਰੂ ਕਰਨ। ਉਹਨਾਂ ਦੱਸਿਆ ਕਿ  ਜਿਸ ਨਾਲ ਉਹਨਾਂ ਨੂੰ ਆਪਣਾ ਨਿੱਜੀ ਲਾਭ ਤਾਂ ਹੋਵੇਗਾ ਹੀ ਬਲਕਿ ਇਸ ਨਾਲ ਉ ਆਪਣੇ ਦੇਸ਼ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਉਣਾਗੇ।ਉਹਨਾਂ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਉਤਪਤੀ ਵਿਭਾਗ ਵੱਲੋਂ ਲਾਏ ਜਾਂਦੇ ਕੈਂਪਾਂ ਵਿੱਚ ਹਰ ਹਫਤੇ ਕੰਪਨੀਆਂ ਆਉਦੀਆਂ ਹਨ ਪਰ ਉਹਨਾਂ ਨੂੰ ਯੋਗ ਉਮੀਦਵਾਰ ਨਹੀ ਮਿਲਦੇ ਪਰ ਅੱਜ ਦਾ ਨੋਜਵਾਨ ਸਰਕਾਰੀ ਨੋਕਰੀ ਵੱਲੋ ਭੱਜਦਾ ਹੈ।
ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ ਨੇ ਦੱਸਿਆ ਕਿ ਨੋਕਰੀਆਂ ਦੀ ਕੋਈ ਘਾਟ ਨਹੀ ਪਰ ਅੱਜ ਨੋਜਵਾਨਾਂ ਕੋਲ ਸਕਿੱਲ ਦੀ ਘਾਟ ਹੈ ਇਸ ਲਈ ਨੋਜਵਾਨਾਂ ਨੂੰ ਸਕਿੱਲ ਟਰੇਨਿੰਗ ਲੈਣੀ ਚਾਹੀਦੀ ਹੈ।ਉਹਨਾਂ ਉਦਾਰਹਣ ੁਿਦਦਿੰਆ ਦੱਸਿਆ ਕਿ ਕਿਸ ਤਰਾਂ ਨਹਿਰੂ ਯੂਵਾ ਕੇਂਦਰ ਵੱਲੋਂ ਕੇਵਲ ਤਿੰਨ ਮਹੀਨੇ ਦੇ ਸਿਲਾਈ ਕੇਂਦਰ ਵਿੱਚ ਲੜਕੀਆਂ ਸਿੱਖ ਕੇ  ਲੜਕੀਆਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ ਅਤੇ ਹੋਰ ਲੜਕੀਆਂ ਨੂੰ ਸਿਖਲਾਈ ਦੇਕੇ ਉਹਨਾਂ ਨੂੰ ਵੀ ਆਰਿਥਕ ਤੋਰ ਤੇ ਉੱਚਾ ਚੁੱਕ ਰਹੀਆ ਹਨ।
ਕੈਰੀਅਰ ਗਾਈਡੈਂਸ ਵਰਕਸ਼ਾਪ ਵਿੱਚ ਸਦਰੰਭ ਵਿਅਕਤੀ ਵਜੋਂ ਸ਼ਾਮਲ ਰੀਪ ਬੈਨੀਫਟ ਸੰਸਥਾ ਪੰਜਾਬ ਦੇ ਇੰਚਾਰਜ ਨਵਨੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਪਿੰਡਾਂ ਵਿੱਚ ਨੋਜਵਾਨਾਂ ਦੀ ਕੇਬਿਨਟ ਬਣਾਕੇ ਸਾਮਜ ਸੇਵਾ ਦੇ ਨਾਲ ਨਾਲ ਸਵੈ-ਰੋਜਗਾਰ ਅਤੇ ਵੱਖ ਵੱਖ ਵਿਿਸ਼ਆਂ ਦੀ ਸਕਿੱਲ ਅਪ ਟਰੇਨਿੰਗ ਵੀ ਕਰਵਾਈ ਜਾਂਦੀ ਹੈ। ਉਹਨਾਂ ਮਾਨਸਾ ਦੇ ਨੋਜਵਾਨਾਂ ਨੂੰ ਆਪਣੇ ਪਿੰਡਾਂ ਵਿੱਚ ਰੀਪ ਬੈਨੀਫਟ ਨਾਲ ਜੁੜ ਕੇ ਸਮਾਜ ਦੇ ਵਿਕਾਸ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ।
ਇਸ ਮੋਕੇ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਅਤੇ ਸਹਿਯੋਗ ਦੇਣ ਲਈ ਯਾਦਵਿੰਦਰ ਬਹਿਣੀਵਾਲ ਨੂੰ ਸਾਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਵਰਕਸ਼ਾਪ ਨੂੰ  ਹੋਰਨਾਂ ਤੋ ਇਲਾਵਾ ਗੁਰਪ੍ਰੀਤ ਸਿੰਘ ਹੀਰਕੇ,ਮਨੋਜ ਕੁਮਾਰ ਛਾਪਿਆਂਵਾਲੀ,ਗੁਰਪ੍ਰੀਤ ਸਿੰਘ ਨੰਦਗੜ ,ਗੁਰਪ੍ਰੀਤ ਕੌਰ ਅਕਲੀਆ ਨੇ ਵੀ ਭਾਗ ਲਿਆ ਅਤੇ ਆਪਣੇ ਵਿਚਾਰ ਸਾਝੇ ਕੀਤੇ।

NO COMMENTS