*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਯੋਗ ਦਿਵਸ ਸਬੰਧੀ 100 ਦਿੰਨਾਂ ਦੀਆਂ ਕਾਊਂਟਡਾਉਨ ਗਤੀਵਧਿੀਆਂ ਨਿਰੰਤਰ ਜਾਰੀ*

0
19

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ): ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ 21 ਜੂਨ 2022 ਨੂੰ ਮਨਾਏ ਜਾ ਰਹੇ ਅੱਠਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਦੀ ਸਫਲਤਾ ਲਈ 100 ਦਿਨਾਂ ਦੀਆਂ ਕਾਊਟਡਾਉਨ ਯੋਗਾ ਗਤੀਵਿਧੀਆਂ ਨਿਰੰਤਰ ਜਾਰੀ ਹਨ।ਜਿਲ੍ਹਾ ਪ੍ਰਸਾਸ਼ਨ ਮਾਨਸਾ ਦੀ ਅਗਵਾਈ ਹੇਠ ਇਸ ਸਾਲ ਇਹ ਅੰਤਰ-ਰਾਸ਼ਟਰੀ ਯੋਗ ਦਿਵਸ ਖਾਸ ਤੋਰ ਤੇ ਅਜਾਦੀ ਦੇ 75ਵੇਂ ਅਮ੍ਰਿਤਮਹਾਉਤਸਵ ਅਤੇ ਜਨਤਕ ਭਾਗੀਦਾਰੀ ਨੂੰ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਹੈ।
ਨਹਿਰੂ ਯੁਵਾ ਕੇਂਦਰ ਸਗੰਠਨ ਪੰਜਾਬ ਅਤੇ ਚੰਡੀਗੜ ਦੇ ਰਾਜ ਨਿਰਦੇਸ਼ਕ ਸੁਰਿੰਦਰ ਸਿੰਘ ਸੈਨੀ ਨੇ ਦੱਸਿਆ ਕਿ ਯੋਗ ਮਨੁੱਖ ਦੇ ਨਿੱਜੀ ਜੀਵਨ ਨੂੰ ਮਹਬੂਤ ਅਤੇ ਸਿਹਤਮੰਦ ਰੱਖਣ ਦੇ ਨਾਲ ਨਾਲ ਮਾਨਿਸਕ ਤੰਦਰੁਸਤੀ ਵੀ ਦਿੰਦਾਂ ਹੈ।ਉਹਨਾਂ ਇਹ ਵੀ ਦੱਸਿਆ ਕਿ ਯੋਗ ਦਿਵਸ ਦੇ 100 ਦਿੰਨਾਂ ਦੇ ਕਾਊਟਡਾਉਨ ਤਹਿਤ ਹੁਣ ਤੱਕ ਨਹਿਰੂ ਯੁਵਾ ਕੇਂਦਰ ਸਗੰਠਨ ਨਾਲ ਸਬੰਧਤ ਬਾਰਾਂ ਹਜਾਰ (12000) ਦੇ ਕਰੀਬ ਵਲੰਟੀਅਰਜ ਵੱਲੋਂ ਵੀਹ ਹਜਾਰ ਤੋਂ ਉਪਰ ਵੱਖ ਵੱਖ ਗਤੀਵਿਧੀਆ ਕਰਵਾਈਆਂ ਜਾ ਚੁੱਕੀਆ ਹਨ।ਸ਼੍ਰੀ ਸੈਨੀ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਦੇ ਆਯੂਸ ਮੰਤਰਾਲੇ ਦੀਆਂ ਹਦਾਇੰਤਾਂ ਅੁਨਸਾਰ ਮਿੱਤੀ 14 ਅਤੇ 20 ਮਈ ਨੂੰ ਕਾਮਨ ਯੋਗਾ ਪ੍ਰੋਟੋਕੋਲ ਹੇਠ ਯੋਗ ਅਭਿਆਸ ਕਰਵਾਇਆ ਗਿਆ ਜਿਸ ਵਿੱਚ ਯੋਗ ਆਸਣ ਦੇ ਨਾਲ ਨਾਲ ਪ੍ਰਣਾਯਾਮ ਅਤੇ ਧਿਆਨ ਵੀ ਕਰਵਾਏ ਗਏ।ਸੁਰਿੰਦਰ ਸੈਣੀ ਨੇ ਕਿਹਾ ਕਿ ਯੋਗ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਦੇ ਨਾਲ ਨਾਲ ਉਹਨਾਂ ਦੀ ਸਹਿਣਸ਼ਕਤੀ ਵਿੱਚ ਵੀ ਵਾਧਾ ਕਰਦਾ ਹੈ।


ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਯੋਗ ਅਭਿਆਸ,ਪ੍ਰਾਣਯਾਮ ਅਤੇ ਧਿਆਨ ਤੋਂ ਇਲਾਵਾ ਯੋਗ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵੈਬੀਨਾਰ,ਸੈਮੀਨਾਰ ਦੇ ਨਾਲ ਨਾਲ  ਗਿਆਨ ਮੁਕਾਬਲੇ ਜਿਵੇਂ ਕੁਇੱਜ,ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ।ਉਹਨਾਂ ਦੱਸਿਆ ਕਿ ਯੋਗ ਮਹਾਉਤਸਵ ਦੇ ਸਬੰਧ ਵਿੱਚ 14 ਅਤੇ 20 ਮਈ ਨੂੰ ਕਰਵਾਏ ਗਏ ਪ੍ਰੋਗਰਾਮਾਂ ਵਿੱਚ  ਯੂਥ ਕਲੱਬਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।
ਜਿਲ੍ਹਾ ਸਿਖਿਆ ਸਿਖਲਾਈ ਸੰਸਥਾਂ (ਡਾਈਟ) ਅਹਿਮਦਪੁਰ ਦੇ ਪ੍ਰਿਸੀਪਲ ਡਾ.ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾਂ ਵੱਲੋਂ ਯੋਗ ਗਤੀਵਿਧੀਆਂ ਨਿਰੰਤਰ ਜਾਰੀ ਹਨ ਅਤੇ ਅੰਤਰ-ਰਾਸ਼ਟਰੀ ਯੋਗ ਦਿਵਸ ਮਿੱਤੀ 21 ਜੂਨ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ।ਜਿਸ ਵਿੱਚ ਕਾਮਨ ਯੋਗਾ ਪ੍ਰੋਟੋਕੋਲ ਅਧੀਨ ਯੋਗ ਅਭਿਆਸ ਕਰਵਾਇਆ ਜਾਵੇਗਾ।


ਯੋਗ ਅਭਿਆਸ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ ਮਨੋਜ ਕੁਮਾਰ ਛਾਪਿਆਂਵਾਲੀ,ਹਰਦੀਪ ਸਿਧੂ ਸਿਖਿਆ ਵਿਕਾਸ ਮੰਚ ਮਾਨਸਾ,ਰਜਿੰਦਰ ਵਰਮਾ ਜਿਲ੍ਹਾ ਪ੍ਰਧਾਨ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ. ਕੇਵਲ ਸਿੰਘ ਭਾਈਦੇਸਾ,ਜਗਸੀਰ ਸਿੰਘ ਗੇਹਲੇ,ਮਨਦੀਪ ਸ਼ਰਮਾਂ,ਰਜੇਸ਼ ਬੁਢਲਾਡਾ,ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਐਡਵੋਕੇਟ ਮੰਜੂ ਰਾਣੀ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਗੁਰਪ੍ਰੀਤ ਸਿੰਘ ਨੰਦਗੜ,ਮਨਪ੍ਰੀਤ ਕੌਰ ਆਹਲੂਪੁਰ,ਗੁਰਪ੍ਰੀਤ ਕੌਰ ਅਕਲੀਆ,ਕਰਮਜੀਤ ਕੌਰ ਬੁਢਲਾਡਾ ਅਤੇ ਜੋਨੀ ਮਾਨਸਾ ਨੇ ਕਿਹਾ ਕਿ ਯੋਗ ਨਾਲ ਸਰੀਰ ਦਾ ਸੰਪੂਰਨ ਵਿਕਾਸ ਹੁੰਦਾਂ ਹੈ ਅਤੇ ਇਹ ਵਿਅਕਤੀ ਅਤੇ ਸਮਾਜ ਦੀ ਭਲਾਈ ਲਈ ਰਾਹ ਪੱਧਰਾ ਕਰਦਾ ਹੈ ਅਤੇ ਅੰਦਰੂਨੀ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦਾ ਹੈ।ਉਹਨਾਂ ਕਿਹਾ ਕਿ ਯੋਗ ਕਰਨ ਨਾਲ ਜੀਵਨ ਸ਼ੈਲੀ ਵਿੱਚ ਵੀ ਬਦਲਾਅ ਆਉਂਦਾ ਹੈ ਜਿਸ ਨਾਲ ਵਿਅਕਤੀ ਦੀ ਸ਼ਹਿਣ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ ਜੋ ਅੱਜੋਕੇ ਸਮੇਂ ਵਿੱਚ ਅਤਿ ਜਰੂਰੀ ਹੈ।
ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਿੰਡ ਪੱਧਰ ਤੇ ਮਨਾਏ ਜਾ ਰਹੇ ਅੰਤਰ-ਰਾਸ਼ਟਰੀ ਯੋਗ ਦਿਵਸ ਲਈ ਯੋਗ ਮਾਹਰਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ ਅਤੇ ਇਹਨਾਂ ਯੋਗ ਟੀਚਰ ਨੂੰ ਯੋਗ ਦਿਵਸ ਵਾਲੇ ਦਿਨ ਸਨਮਾਨਿਤ ਵੀ ਕੀਤਾ ਜਾਵੇਗਾ।

NO COMMENTS