*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਡਾਈਟ ਅਹਿਮਦਪੁਰ ਵਿਖੇ ਮਨਾਇਆ ਗਿਆ ਯੋਗ ਮਹਾਉਤਸਵ*

0
26

ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਅਜਾਦੀ ਦੇ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਲੜੀ ਤਹਿਤ ਹੀ ਅੱਜ ਸਾਰੇ ਦੇਸ਼ ਵਿੱਚ ਯੋਗ ਮਹਾਉਤਸਵ ਮਨਾਇਆ ਗਿਆ।ਬੇਸ਼ਕ ਪਿੰਡਾਂ ਵਿੱਚ ਸਖਤ ਗਰਮੀ ਪੈ ਰਹੀ ਹੈ ਪਰ ਫਿਰ ਵੀ ਯੂਥ ਕਲੱਬਾਂ ਦੇ ਨੋਜਵਾਨਾਂ ਵਿੱਚ ਯੋਗ ਦਿਵਸ ਮਾਨਉਣ ਸਬੰਧੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ੋਜਿਲ੍ਹਾ ਸਿਖਿਆ ਅਤੇ ਸਿਖਲਾਈ ਸੰਸਥਾਂ ਅਹਿਮਦਪੁਰ ਬੁਢਲਾਡਾ ਦੇ ਸਹਿਯੋਗ ਨਾਲ ਯੋਗ ਮਹਾਉਤਸਵ ਮਨਾਇਆ ਗਿਆ।ਇਸ ਬਾਰੇ ਜਾਣਕਾਰੀ ਦਿਦਿੰਆਂ ਡਾਈਟ ਦੇ ਦੇ ਡੀ.ਪੀ.ਸਤਨਾਮ ਸਿੰਘ ਅਤੇ ਮੈਡਮ ਸਰੋਜ ਰਾਣੀ ਨੇ ਦੱਸਿਆ ਕਿ ਸਵੇਰੇ ਐਨ.ਐਸ.ਐਸ.ਦੇ ਵਲੰਟੀਅਰਜ ਦੇ ਨਾਲ ਨਾਲ ਯੂਥ ਕਲੱਬਾਂ ਦੇ ਤਕਰੀਬਨ 200 ਨੋਜਵਾਨਾਂ ਨੇ ਕਾਮਨ ਯੋਗ ਪ੍ਰੋਟੋਕੋਲ ਅਧੀਨ ਯੋਗ ਆਸਣ ਕਰਵਾਏ ਗਏ।ਉਹਨਾਂ ਦੱਸਿਆ ਕਿ ਯੋਗ ਕਲਾਸ ੰਅੰਤਰ-ਰਾਸ਼ਟਰੀ ਯੋਗ ਦਿਵਸ ਤੱਕ ਨਿਰੰਤਰ ਜਾਰੀ ਰਹੇਗੀ।ਉਹਨਾ ਨੇ ਇਸ ਮੌਕੇ ਭਾਰਤ ਸਰਕਾਰ ਦੇ ਅਯੂਸ ਮਤਾਰਲੇ ਵੱਲੋਂ ਤਿਆਰ ਕੀਤਾ ਕਾਮਨ ਯੋਗਾ ਪ੍ਰੋਟੋਕੋਲ ਦਾ ਕਿਤਾਬਚਾਂ ਵੀ ਡਾਇਟ ਦੇ ਪ੍ਰੰਬਧਕਾ ਨੂੰ ਜਾਰੀ ਕੀਤਾ ।
ਇਸ ਮੋਕੇ ਜਿਲ੍ਹਾ ਪ੍ਰਸਾਸ਼ਨ ਦੀਆਂ ਹਦਾਇੰਤਾਂ ਅਤੇ ਸਹਿਯੋਗ ਨਾਲ ਅਜਾਦੀ ਦੇ 75ਵੇਂ ਮਹਾਉਤਸਵ ਦੇ ਸਬੰਧ ਵਿੱਚ ਅਜਾਦੀ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।ਡਾ.ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਯੋਗ ਆਪਣੀ ਜਿਦੰਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਹਨਾ ਨੇ ਕਿਹਾ ਕਿ ਯੋਗ ਨਾਲ  ਨਾ ਕੇਵਲ ਸਰੀਰਕ ਤੌਰ ਤੇ ਤੰਦਰੁਸਤੀ ਮਿਲਦੀ ਹੈ ਸਗੋਂ ਇਸ ਨਾਲ ਮਾਨਸਿਕ ਸੰਤੁਸ਼ਟੀ ਅਤੇ ਸ਼ਾਤੀ ਵੀ ਮਿਲਦੀ ਹੈ।ਦੇਸ਼ ਦੀ ਅਜਾਦੀ ਵਿੱਚ ਸ਼ਹੀਦਾਂ ਵੱਲੋ ਪਾਏ ਯੋਗਦਾਨ ਨੂੰ ਉਹਨਾਂ ਯਾਦ ਕਰਦਿਆਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਨੋਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਆਪਣਾ ਯੋਗਦਾਨ ਪਾਉਣ।
ਸੇਮੀਨਰ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਅਫਸਰ ਸ਼ਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਡਾ. ਸੰਦੀਪ ਘੰਡ ਨੇ ਦੱਸਿਆ ਕਿ ਅੱਜ ਡਾਈਟ ਤੋਂ ਇਲਾਵਾ ਵੱਖ ਵੱਖ ਪਿੰਡਾਂ ਵਿੱਚ ਯੋਗ ਦਿਵਸ ਮਨਾਇਆ ਗਿਆ।ਉਹਨਾ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅੰਤਰ ਰਾਸਟਰੀ ਯੋਗ ਦਿਵਸ ਲਈ ਯੋਗ ਟੀਚਰ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਜਿਨਾ ਵੱਲੋਂ ਯੋਗ ਦਿਵਸ ਵਾਲੇ ਦਿਨ ਵੱਖ-ਵੱਖ ਲੋਕਾਂ ਨੂੰ ਯੋਗ ਕਰਵਾਇਆ ਜਾਵੇਗਾ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਯੋਗ ਕਰਵਾਉਣ ਵਾਲੇ ਸਮੂ੍ਹਹ ਯੋਗ ਗੁਰੂਆ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਉਹਨਾਂ ਇਹ ਵੀ ਦੱਸਿਆ ਕਿ ਯੋਗ ਸਬੰਧੀ ਲੋਕਾਂ ਨੂੰ ਖਾਸਕਰ ਨੋਜਵਾਨਾਂ ਨੂੰ ਜਾਗਰੂਕ ਕਰਨ ਲਈ ਲੇਖ,ਪੇਟਿੰਗ ਅਤੇ ਕੁਇੱਜ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਮੌਕੇ ਹੋਰਨਾ ਤੋ ਇਲਾਵਾ ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਸਰੋਜ ਰਾਣੀ ਅਤੇ ਮਨੋਜ ਕੁਮਾਰ ਛਾਪਿਆਂਵਾਲੀ ਗੁਰਕੀਰਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ  

NO COMMENTS