*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਉ ਅੰਬੇਦਕਰ ਦਾ ਜਨਮ ਦਿਵਸ ਜਾਗਰੂਕਤਾ ਦਿਵਸ ਵੱਜੋਂ ਮਾਨਇਆ ਗਿਆ*

0
7

ਮਾਨਸਾ 16,ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ): ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮਰਾਊ
ਅੰਬੇਦਕਰ ਜੀ ਦਾ ਜਨਮ ਦਿਹਾੜਾ ਨੋਜਵਾਨਾਂ ਨੂੰ ਸੰਵਿਧਾਨ ਪ੍ਰਤੀ ਜਾਣਕਾਰੀ ਉਹਨਾਂ ਦੇ ਅਧਿਕਾਰ ਅਤੇ ਕਰੱਤਵ
ਬਾਰੇ ਜਾਣੂ ਕਰਵਾਉਦੇ ਹੋਏ ਮਨਾਇਆ ਗਿਆ।ਇਸ ਸਬੰਧੀ ਨੋਜਵਾਨਾਂ ਨੂੰ ਜਾਗਰੂਕ ਕਰਨ ਹਿੱਤ ਲੇਖ,ਪੇਟਿੰਗ
ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜੇਤੂਆਂ ਨੂੰ ਇਨਾਮ ਵੱਜੋਂ ਡਾ,ਭੀਮ ਰਾਉ ਅੰਬੇਦਕਰ ਜੀ ਦੀ ਜੀਵਨੀ ਨਾਲ
ਸਬੰਧਤ ਕਿਤਾਬਾਂ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਅੰਬੇਦਕਰ ਜੀ ਦੀ ਜੀਵਨੀ ਨਾਲ ਸਬੰਧਤ ਅਤੇ ਭਾਰਤੀ
ਸੰਵਿਧਾਨ ਨਾਲ ਸਬੰਧਤ ਆਨਲਾਈਨ ਕੁਇੱਜ ਮੁਕਾਬਲੇ ਵੀ ਕਰਵਾਏ ਗਏ।
ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ
ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ,ਸੰਦੀਪ ਘੰਡ ਨੇ ਦੱਸਿਆ ਕਿ ਸੰਵਿਧਾਨ ਦੀ ਸਥਾਪਨਾ 26 ਨਵੰਬਰ 1949
ਨੂੰ ਕੀਤੀ ਗਈ ਅਤੇ ਇਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ।ਇਸ ਕਾਰਣ ਹੀ ਅਸੀ ਹਰ ਸਾਲ 26 ਜਨਵਰੀ
ਨੂੰ ਗਣਤੰਤਰ ਦਿਵਸ ਵੱਜੋਂ ਮਾਨਉਦੇ ਹਾਂ।ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਜਿਸ ਨੂੰ ਭਾਰਤੀ ਸੰਵਿਧਾਨ
ਦੀ ਆਤਮਾ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਸੰਪੂਰਨ ਪ੍ਰਭੂਸੱਤਾ ਅਤੇ ਧਰਮ ਨਿਰਪੱਖ ਦਾ ਜਿਕਰ ਕੀਤਾ ਗਿਆ
ਹੈ।ਭਾਰਤ ਵਿੱਚ ਅਨੇਕਾ ਧਰਮਾਂ,ਜਾਤਾਂ ਦੇ ਲੋਕ ਰਹਿੰਦੇ ਹਨ ਜੋ ਵੱਖ ਵੱਖ ਭਸ਼ਾਵਾਂ ਬੋਲਦੇ ਹਨ ਪਰ ਹਰ ਦੇਸ਼ ਵਾਸੀ
ਸੰਵਿਧਾਨ ਦੀ ਪਾਲਣਾ ਕਰਦਾ ਹੈ।ਡਾ.ਘੰਡ ਨੇ ਕਿਹਾ ਕਿ ਇਹ ਭਾਰਤੀ ਸੰਵਿਧਾਨ ਕਾਰਣ ਹੀ ਹੈ ਕਿ ਭਾਰਤ ਦਾ
ਲੋਕਤੰਤਰ ਸਮੁੱਚੀ ਦੁਨੀਆਂ ਦੇ ਲੋਕਤੰਤਰ ਨਾਲੋ ਵੀ ਮਜਬੂਤ ਹੈ ਭਾਰਤ ਵਿੱਚ ਜਿਥੇ ਸਰਕਾਰ ਦੀ ਤਬਦੀਲੀ ਬੜੀ
ਸ਼ਾਤੀਪੂਰਨ ਤਾਰੀਕੇ ਨਾਲ ਹੁੰਦੀ ਹੈ ਉਥੇ ਹੀ ਅਸੀ ਦੇਖਦੇ ਹਾਂ ਕਿ ਕਈ ਮੁੱਲਕਾਂ ਵਿੱਚ ਸਰਕਾਰ ਦੀ ਤਬਦੀਲੀ ਸਮੇ
ਦੰਗੇ ਹੁੰਦੇ ਹਨ ਅਤੇ ਫੋਜ ਦੀ ਮਦਦ ਲਈ ਜਾਂਦੀ ਹੈ।ਡਾ.ਭੀਮਰਾਉ ਅੰਬੁਦਕਰ ਦੀ ਸੋਚ ਕਾਰਣ ਹੀ ਇਹ ਸਭ ਸੰਭਵ
ਹੋ ਸਕਿਆ ਹੈ।ਇਸ ਮੋਕੇ ਹਾਜਰ ਨੋਜਵਾਨਾਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਵੀ ਪੜ ਕੇ ਸੁਨਾਈ ਗਈ।ਭਾਗ ਲੈਣ
ਵਾਲੇ ਹਰ ਭਾਗੀਦਾਰ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਦਾ ਕਲੰਡਰ ਅਤੇ ਡਾ.ਅੰਬੇਦਕਰ ਜੀ ਦੀ ਜੀਵਨੀ ਨਾਲ ਸਬੰਧਤ
ਕਿਤਾਬਾਂ ਵੀ ਵੰਡੀਆਂ ਗਈਆਂ।ਇਸ ਮੋਕੇ ਹੋਰਨਾਂ ਤੋ ਇਲਾਵਾ ਸਮੂਹ ਵਲੰਟੀਅਰਜ ਮਨੋਜ ਕੁਮਾਰ ਹਰਦੀਪ
ਸਿਧੂ,ਕੁਲਦੀਪ ਸਿੰਘ,ਹਰਕੀਰਤ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।

NO COMMENTS