*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਫਿੱਟ ਇੰਡੀਆਂ ਸਬੰਧੀ ਸਿਖਲਾਈ ਕੈਂਪ ਦੇ ਨਾਲ ਨੋਜਵਾਨਾਂ ਦੇ ਮੁਕਾਬਲੇ ਕਰਵਾਏ ਗਏ*

0
39

 16,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਨੌਜਵਾਨਾਂ ਨੂੰ ਸਰੀਰਕ ਤੋਰ ਤੇ ਫਿੱਟ ਰੱਖਣ ਅਤੇ ਉਹਨਾਂ ਵਿੱਚ ਸਕਾਰਤਮਿਕ ਸੋਚ ਪੈਦਾ ਕਰਨ ਹਿੱਤ  ਫਿੱਟ ਇੰਡੀਆ ਮੁਹਿੰਮ ਹੇਠ ਖੇਡ ਮੇਲੇ ਕਲੱਬਾਂ ਨੂੰ ਖੇਡ ਕਿੱਟਾਂ ਦੇਣ ਤੋਂ ਇਲਾਵਾ ਨੋਜਵਾਨਾਂ ਦੇ ਸਿਖਲਾਈ ਕੈਂਪ ਲਾਏ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਸਾਝੀ ਕਰਦਿਆਂ ਨਹਿਰੂ ਯੁਵਾ ਕੈਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸ਼ਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦਸਿਆ ਫਿੱਟ ਇੰਡੀਆ ਮੁਹਿੰਮ ਅਧੀਨ ਕਸਰਤ ਅਤੇ ਸਵੇਰ ਦੀ ਸੈਰ ਨੂੰ ਰੋਜਾਨਾ ਦੇ ਕਾਰ ਵਿਵਹਾਰ ਵਿੱਚ ਸ਼ਾਮਲ ਕਰਨ ਹਿੱਤ  ਵੱਖ ਵੱਖ ਸਕੂਲਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ ਦੇ ਲੇਖ,ਪੇਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ।ਉਹਨਾਂ ਦੱਸਿਆ ਕਿ ਇਸ ਸਬੰਧੀ ਯੁਵਕ ਸੇਵਾਵਾਂ ਵਿਭਾਗ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਜਿਸ ਦਿਨ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਫਿੱਟ ਇੰਡੀਆ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦਿਨ ਤੋਂ ਹੀ ਯੂਥ ਕਲੱਬਾਂ ਵਿੱਚ ਇਸ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਲੜੀ ਤਹਿਤ ਪਿੰਡ ਦਲੇਲਵਾਲਾ ਦੇ  ਸਰਕਾਰੀ ਹਾਈ ਸਕੂਲ ਦੇ ਸਹਿਯੋਗ ਨਾਲ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਿਲਆਂ ਵਿੱਚ ਰਮਨਦੀਪ ਕੌਰ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦੋਂ ਕਿ ਦਿਲਜਾਨ ਅਤੇ ਹਰਮਨਦੀਪ ਸਿੰਘ  ਨੂੰ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ਦੀ ਬਾਜੀ ਮਾਰੀ।
ਜੈਤੂਆਂ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪ੍ਰਮਾਣ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।ਜੈਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਧਿਆਪਕ ਸ਼ਿੰਗਾਰਾ ਸਿੰਘ ਅਤੇ ਨੈਸ਼ਨਲ ਯੁਵਾ ਵਲੰਟੀਅਰ ਗੁਰਪ੍ਰੀਤ ਨੰਦਗੜ ਨੇ ਅਦਾ ਕੀਤੀ ਅਤੇ ਹੈਤੂਆਂ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਵਿੱਚ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ ਇਸ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਇਹ ਵਧੀਆ ਉਪਰਾਲਾ ਹੈ। ਇਸ ਮੋਕੇ ਹੋਰਨਾਂ ਤੋ ਇਲਾਵਾ ਅਧਿਆਪਕ ਗੁਰਦੀਪ ਸਿੰਘ ਮੇਜਰ ਸਿੰਘ ਅਤੇ ਸਮੂਹ ਕਲੱਬ ਮੈਬਰਾਂ ਨੇ ਸ਼ਮੂਲੀਅਤ ਕੀਤੀ। 

NO COMMENTS