*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਮੀਹ ਦੇ ਪਾਣੀ ਦੀ ਬੱਚਤ ਸਬੰਧੀ ਵਰਕਸ਼ਾਪ ਕਰਵਾਈ ਗਈ ਅਤੇ ਸਟਿਕੱਰ ਵੀ ਕੀਤੇ ਗਏ ਜਾਰੀ*

0
39

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ ) : ਮੀਂਹ ਦੇ ਪਾਣੀ ਦੀ ਸਚੁੱਜੀ ਵਰਤੋਂ ਕਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਸਬੰਧੀ ਕੈਚ ਦੀ ਰੇਨ ਵੇਅਰ ਇਟ ਫਾਲ ਵੈਨ ਇਟ ਫਾਲ ( ਮੀਹ ਦੇ ਪਾਣੀ ਨੂੰ ਬਚਾਉਣਾ ਇਹ ਜਦੋਂ ਵੀ ਅਤੇ ਜਿਥੇ ਵੀ ਪੈਂਦਾ ਹੈ ਨਾਹਰੇ ਹੇਠ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਸਹਿਯੋਗ ਨਾਲ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ।ਇਸ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਨਹਿਰੂ ਯੁਵਾ ਕੇਂਦਰ ਮਾਨਸਾ ਵਿੱਚ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਜਿਲ੍ਹੇ ਵਿੱਚ ਚਲ ਰਹੀ ਸਵੀਪ ਮੁਹਿੰਮ ਬਾਰੇ ਵੀ ਨੋਜਵਾਨਾਂ ਨਾਲ ਵਿਚਾਰ ਸਾਝੇਂ ਕੀਤੇ ਗਏ ਅਤੇ ਵਰਕਸ਼ਾਪ ਵਿੱਚ ਵੱਖ ਵੱਖ ਕਲੱਬਾਂ ਦੇ 70 ਲੜਕੇ/ਲੜਕੀਆਂ ਨੇ ਭਾਗ ਲਿਆ।ਇਸ ਵਰਕਸ਼ਾਪ ਵਿੱਚ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਜਿਲ੍ਹੇ ਦੇ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਚੁੱਣੇ ਗਏ ਕਲੱਬਾਂ ਨੂੰ 10 ਕਲੱਸਟਰ ਵਿੱਚ ਵੰਡਿਆ ਗਿਆ ਹੈ ਅਤੇ ਹਰ ਕਲੱਸਟਰ ਦੀ ਅਗਵਾਈ ਸਬੰਧਤ ਬਲਾਕ ਦੇ ਵਲੰਟੀਅਰਜ ਨੂੰ ਦਿੱਤੀ ਗਈ ਹੈ।ਉਹਨਾਂ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਅਤੇ ਮੀਹ ਦੇ ਪਾਣੀ ਨੂੰ ਇਕੱਠਾ ਕਰਕੇ ਧਰਤੀ ਵਿੱਚ ਭੇਜਣ ਲਈ ਜਾਗ੍ਰਤਿ ਕੀਤਾ ਗਿਆ ਹੈ।ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਯੂਥ ਕਲੱਬਾਂ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆਂ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਦਿਨੋ ਦਿਨ ਭਿਆਨਕ ਰੂਪ ਧਾਰਣ ਕਰਦੀ ਜਾ ਰਹੀ ਹੈ।ਉਹਨਾਂ ਕਿਹਾ ਕਿ ਦਿੋਨ ਦਿਨ ਪਾਣੀ ਦਾ ਪੱਧਰ ਨੀਵਾਂ ਜਾ ਰਿਹਾ ਹੈ ਜੋ ਕਿ ਇੱਕ ਚਿੰਤਾਂ ਦਾ ਵਿਸ਼ਾ ਹੈ ਇਸ ਲਈ ਯੂਥ ਕਲੱਬਾਂ ਨੂੰ ਅੱਗੇ ਆਕੇ ਇਸ ਸਬੰਧੀ ਪ੍ਰਚਾਰ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪਿੰਡਾਂ ਵਿੱਚ ਸੋਕਪਿੱਟ ਬਣਾਏ ਜਾ ਰਹੇ ਹਨ।ਇਸ ਪ੍ਰੋਜੇਕਟ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਲੋਕਾਂ ਨੂੰ ਮੀਹ ਦੇ ਪਾਣੀ ਦੀ ਬੱਚਤ ਕਰਨ ਸਬੰਧੀ ਜਾਗਰੂਕ ਕਰਨ ਲਈ ਵੱਖ ਵੱਖ ਨਾਹਰਿਆਂ ਦੇ ਸਟਕਿੱਰ  ਛਪਵਾਕੇ ਪਿੰਡਾਂ ਦੀਆਂ ਸਾਝੀਆਂ ਥਾਵਾਂ ਤੇ ਲਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਰਾਸ਼ਟਰੀ ਸੇਵਾ ਯੋਜਨਾ ਯੁਵਕ ਸੇਵਾਵਾਂ ਵਿਭਾਗ ਅਤੇ ਰੈਡ ਰਿਬਨ ਕਲੱਬਾਂ ਦੇ ਸਹਿਯੋਗ ਨਾਲ ਲੇਖ,ਭਾਸ਼ਣ,ਡਿਬੇਟ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ।ਉਹਨਾਂ ਕਿਹਾ ਕਿ ਇਲਾਵਾ ਵੱਖ ਵੱਖ ਪਿੰਡਾਂ ਵਿੱਚ ਪਾਣੀ ਦੀ ਬੱਚਤ ਕਰਨ ਸਬੰਧੀ ਨੁੱਕੜ ਨਾਟਕ ਵੀ ਖੇਡੇ ਜਾਣਗੇ।ਜਿਲ੍ਹਾ ਪ੍ਰਸਾਸ਼ਨ ਵੱਲੋਂ ਚਲ ਰਹੀ ਸਵੀਪ ਮੁਹਿੰਮ ਬਾਰੇ ਉਹਨਾਂ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਨੋਜਵਾਨ ਜਿਸ ਦੀ ਉਮਰ ਮਿੱਤੀ 1 ਜਨਵਰੀ 2022 ਨੂੰ 18 ਸਾਲ ਦੀ ਹੋ ਰਹੀ ਹੈ ਉਸ ਦੀ ਵੋਟ ਬਣਾਉਣ ਲਈ ਆਪਣੇ ਆਪਣੇ ਬੂਥ ਲੈਵਲ ਅਫਸਰ ਨਾਲ ਸਪੰਰਕ ਕੀਤਾ ਜਾਵੇ।ਵੱਖ ਵੱਖ ਬੁਲਾਰਿਆਂ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਜਰੂਰ ਕੀਤਾ ਜਾਵੇ ਅਤੇ ਬਾਕੀ ਲੋਕਾਂ ਨੂੰ ਵੀ ਬਿੰਨਾਂ ਕਿਸੇ ਡਰ ਭੇਦਭਾਵ ਅਤੇ ਲਾਲਚ ਤੋ ਬਿੰਨਾਂ ਵੋਟ ਪਾਉਣ ਲਈ ਲੋਕਾਂ ਨੂੰ ਪ੍ਰਰੇਤਿ ਕੀਤਾ ਜਾਵੇ।ਇਸ ਮੋਕੇ ਨਵੀਆਂ ਵੋਟਾਂ ਬਣਾਉਣ ਲਈ ਫਾਰਮ 6 ਵੀ ਵੰਡੇ ਗਏ।ਵਰਕਸ਼ਾਪ ਵਿੱਚ ਸ਼ਾਮਲ ਹੋਏ ਰਜਿੰਦਰ ਕੁਮਾਰ ਵਰਮਾ ਜਿਲ੍ਹਾ ਪ੍ਰਧਾਨ ਜਿਲ੍ਹਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਜਨਰਲ ਸਕੱਤਰ ਮਨੋਜ ਕੁਮਾਰ ਛਾਪਿਆਂਵਾਲੀ ਨੋਜਵਾਨ ਏਕਤਾ ਕਲੱਬ ਭਾਈਦੇਸਾ ਦੇ ਪ੍ਰਧਾਨ ਕੇਵਲ ਸਿੰਘ,ਉਮੀਦ ਵੈਲਫੇਅਰ ਕਲੱਬ ਬੋੜਾਵਾਲ ਦੇ ਪ੍ਰਧਾਨ ਬਲਜੀਤ ਸਿੰਘ , ਸ਼ਹੀਦ ਭਗਤ ਸਿੰਘ ਕਲੱਬ ਗੇਹਲੇ ਦੇ ਪ੍ਰਧਾਨ ਮਨਦੀਪ ਸ਼ਰਮਾਂ, ਭਾਈ ਬਹਿਲੋ ਕਲੱਬ ਦੇ ਪ੍ਰਧਾਨ ਬੱਗਾ ਸਿੰਘ ਅਤੇ ਲਵਪ੍ਰੀਤ  ਸਿੰਘ,ਸ਼ਹੀਦ ਭਗਤ ਸਿੰਘ ਕਲੱਬ ਨੰਦਗੜ ਦੇ ਪ੍ਰਧਾਨ ਜਸਬੀਰ ਸਿੰਘ ਮਾਨਸ਼ਾਹੀਆ ਸਪੋਰਟਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ,ਕੁਦਰਤ ਮਾਨਵ ਵੈਲਫੇਅਰ ਸੁਸਾਇਟੀ ਦੇ ਗੁਰਲਾਲ ਸਿੰਘ,ਯੁਵਕ ਸੇਵਾਵਾਂ ਕਲੱਬ ਸਿਰਸੀਵਾਲਾ ਦੇ ਮਨਦੀਪ ਸਿੰਘ ਅਤੇ ਲਵਪ੍ਰੀਤ ਸਿੰਘ  ਹਸਨਪੁਰ,ਮਾਤਾ ਗੁਜਰੀ ਯੁਵਕ ਭਲਾਈ ਕਲੱਬ ਬੁਰਜਹਰੀ ਦੀ ਪ੍ਰਧਾਨ ਰਜਨੀ ਕੌਰ ਅਤੇ ਸਮੂਹ ਵਲੰਟੀਅਰ ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਗੁਰਪ੍ਰੀਤ ਕੌਰ ਅਕਲੀਆ,ਗੁਰਪ੍ਰੀਤ ਸਿੰਘ ਨੰਦਗੜ,ਜੋਨੀ ਮਾਨਸਾ ਮਨਪ੍ਰੀਤ ਕੌਰ ਆਹਲੂਪੁਰ ਨੇ ਭਰੋਸਾ ਦਿਵਾਇਆ ਕਿ ਪਾਣੀ ਦੀ ਬੱਚਤ ਮੁਹਿੰਮਅਤੇ ਸਵੀਪ ਮੁਹਿੰਮ ਲਈ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਪਹਿਲਾਂ ਵੀ ਵਾਤਾਵਰਣ ਨੂੰ ਹਰਿਆ ਰੱਖਣ ਅਤੇ ਹੋਰ ਸਮਾਜਿਕ ਬੁਰਾਈਆਂ ਸਬੰਧੀ ਲੋਕਾਂ ਨੂੰ ਸਮੇ ਸਮੇ ਤੇ ਜਾਗ੍ਰਤ ਕੀਤਾ ਜਾ ਰਿਹਾ ਹੈ।ਇਸ ਮੋਕੇ ਪਾਣੀ ਦੀ ਬੱਚਤ ਅਤੇ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਵੀ ਵੰਡੇ ਗਏ। 

NO COMMENTS