*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਲੀਨ ਇੰਡੀਆ ਗਰੀਨ ਇੰਡੀਆ ਮੁਹਿੰਮ ਸਬੰਧੀ ਇੱਕ ਰੋਜਾ ਸਿਖਲਾਈ ਕੈਂਪ ਲਾਇਆ ਗਿਆ*

0
15

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਆਪਣੇ ਆਲੇ ਦੁਆਲੇ ਨੂੰ ਸਾਫ ਸੁੱਥਰਾ ਅਤੇ ਹਰਿਆ ਭਰਿਆ ਰੱਖਣ ਹਿੱਤ ਇੱਕ ਰੋਜਾ ਸਿਖਲਾਈ ਕੈਂਪ ਦਫਤਰ ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਲਗਾਇਆ ਗਿਆ ।ਇਸ ਕੈਂਪ ਵਿੱਚ ਵੱਖ ਵੱਖ ਕਲੱਬਾਂ ਦੇ 40 ਲੜਕੇ/ਲੜਕੀਆਂ ਨੇ ਭਾਗ ਲਿਆ।
ਕੈਂਪ ਵਿੱਚ ਵਿਸ਼ੇਸ ਤੋਰ ਤੇ ਪੁਹੰਚੇ ਸਦਰੰਭ ਵਿਅਕਤੀ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਮਾਨਸਾ ਨੇ ਕਿਹਾ ਕਿ ਸਵੱਛਤਾ ਨੂੰ ਸਾਨੂੰ ਆਪਣੀ ਨਿੱਤ ਦੇ ਕਾਰ ਵਿਵਹਾਰ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਤੋ ਕਰਨੀ ਚਾਹੀਦੀ ਹੈ।ਮਾਨ ਨੇ ਕਿਹਾ ਕਿ ਸਾਨੂੰ ਆਪਣੇ ਆਲੇ ਦੁਆਲੇ ਨੂੰ ਹਰਿਆ ਰੱਖਣ ਲਈ ਸਾਨੂੰ ਨਿੱਜੀ ਤੋਰ ਤੇ ਘੱਟ ਤੋਂ ਘੱਟ ਦੋ ਦਰੱਖਤ ਜਰੂਰ ਲਗਾਉਣੇ ਚਾਹੀਦੇ ਹਨ ਇਸ ਤੋ ਇਲਾਵਾ ਆਪਣੇ ਘਰ ਨੂੰ ਸੁੰਦਰ ਰੱਖਣ ਲਈ ਵੀ ਫੁੱਲਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ।
ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਲੀਨ ਇੰਡੀਆਂ ਅਤੇ ਵਾਤਾਵਰਣ ਨੂੰ ਹਰਿਆ ਰੱਖਣ ਸਬੰਧੀ ਮੁਹਿੰੰਮ ਪਿਛਲੇ ਸਮੇ ਤੋਂ ਲਗਾਤਾਰ ਜਾਰੀ ਰੱਖੀ ਹੋਈ ਹੈ।ਇਸ ਤੋਂ ਇਲਾਵਾ ਪਿਛਲੇ ਮਹੀਨੇ ਹਰ ਵਰਗ ਦੀ ਸ਼ਮੂਲੀਅਤ ਨਾਲ ਸਿੰਗਲ ਯੂਜ ਪਲਾਸਿਟਕ ਇਕੱਠਾ ਕਰਨ ਲਈ ਚਲਾਈ ਗਈ ਮੁਹਿੰਮ ਵਿੱਚ ਰਿਕਾਰਡ ਤੋੜ ਰਹਿੰਦ ਖੁਹੰਦ ਇਕੱਠਾ ਕੀਤਾ ਗਿਆ ਅਤੇ ਇਸ ਮੁਹਿੰਮ ਵਿੱਚ ਮਾਨਸਾ ਜਿਲ੍ਹੇ ਨੇ ਪਹਿਲਾ ਸਥਾਨ ਹਾਸਲ ਕੀਤਾ।
 ਕਲੀਨ ਇੰਡੀਆ ਗਰੀਨ ਇੰਡੀਆਂ ਸਿਖਲਾਈ ਕੈਂਪ ਦੇ  ਵਿੱਚ ਰਿਸੋਰਸਪਰਸਨ ਵੱਜੋਂ ਡਾ.ਬੂਟਾ ਸਿੰਘ ਪ੍ਰਿਸੀਪਲ ਡਾਈਟ ਅਹਿਮਦਪੁਰ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਰਬਪੱਖੀ ਵਿਕਾਸ ਲਈ ਆਪਣੀ ਰੋਜਾਨਾ ਦੀ ਜਿੰਦਗੀ ਨੂੰ ਸਮਾਂਬੱਧ ਕਰਨ ਅਤੇ ਸਮੇ ਦੀ ਬੱਚਤ ਕਰਕੇ ਆਪਣੀ ਪੜਾਈ ਦੇ ਨਾਲ ਨਾਲ ਸਮਾਜ ਦੇ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾਉਣ।ਡਾ.ਬੂਟਾ ਸਿਘ ਨੇ ਕਿਹਾ ਕਿ ਡਾਈਟ ਵੱਲੋਂ ਵੀ ਨੋਜਵਾਨਾਂ ਵਿੱਚ ਹੱਥੀ ਕੰਮ ਕਰਨ ਦੀ ਪ੍ਰਿਤ ਪਾਉਣ ਹਿੱਤ ਐਨ.ਐਸ.ਐਸ.ਦੇ ਕੈਂਪ ਲਾਏ ਜਾਂਦੇ ਹਨ।


ਕੈਪ ਦੇ ਪ੍ਰਬੰਧਕ ਅਤੇ ਨਹਿਰੂ ਯੂਵਾ ਕੇਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਕਿਹਾ ਕਿ ਸਵੱਛਤਾ ਮੁਹਿੰੰਮ ਵਿੱਚ ਕਈ ਪਿੰਡਾਂ ਦੀਆਂ ਯੂਥ ਕਲੱਬਾਂ ਨੇ ਬਹੁੱਤ ਚੰਗਾਂ ਕੰਮ ਕੀਤਾ ਹੈ ਅਤੇ ਪਿੰਡਾਂ ਦੀ ਨੁਹਾਰ ਬਦਲੀ ਹੈ।ਉਹਨਾਂ ਇਸ ਸਬੰਧੀ ਵਿਸ਼ੇਸ ਤੋਰ ਤੇ ਦੱਸਿਆ ਕਿ ਪਿੰਡ ਬੁਰਜ ਢਿਲਵਾਂ,ਭਾਈਦੇਸਾ,ਕੋਟਲੂੀਕਲਾਂ ਕੱਲੋ ਨੇ ਆਪਣੇ ਆਪਣੇ ਪਿੰਡਾਂ ਵਿੱਚ ਸਾਫ ਸਫਾਈ ਦੇ ਨਾਲ ਨਾਲ ਪਾਰਕ ਵੀ ਬਣਾਏ ਹਨ ਅਤੇ ਨੋਜਵਾਨ ਸਪੋਰਟਸ ਕਲੱਬ ਕੱਲੋ ਵੱਲੋ ਪਿੰਡ ਵਿੱਚ ਸ਼ਹੀਦ ਅਮਨਦੀਪ ਦੀ ਯਾਦ ਵਿੱਚ ਪਾਰਕ ਅਤੇ ਬੁੱਤ ਲਗਾਇਆ ਗਿਆ ਹੈ।

ਸਿਖਲਾਈ ਕੈਂਪ ਵਿੱਚ ਹੋਰਨਾਂ ਤੋ ਇਲਾਵਾ ਬੇਅੰਤ ਕੌਰ,ਗੁਰਪ੍ਰੀਤ ਸਿੰਘ ਨੰਦਗੜ,ਗੁਰਪ੍ਰੀਤ ਕੌਰ ਅਕਲੀਆ,ਜੋਨੀ ਗਰਗ ਮਾਨਸਾ ਮਨੋਜ ਕੁਮਾਰ ਮਾਨਸਾ,ਕਰਮਜੀਤ ਕੋਰ ਗੁਰਪ੍ਰੀਤ ਸਿੰਘ ਅੱਕਾਂਵਾਲੀ ਸਮੂਹ ਵਲੰਟੀਅਰਜ ਜਿੰਨਾਂ ਵੱਲੋਂ ਇਸ ਸਫਾਈ ਮੁਹਿੰਮ ਦੀ ਵਾਗਡੋਰ ਸਾਭੀ ਹੋਈ ਹੇ ਨੇ ਵੀ ਸ਼ਮੂਲੀਅਤ ਕੀਤੀ।ਇਸ ਮੋਕੇ ਪਾਣੀ ਦੀ ਬੱਚਤ ਅਤੇ ਮੀਂਹ ਦੇ ਪਾਣੀ ਦੇ ਸਦਉਪਯੋਗ ਲਈ ਚਲਾਈ ਜਾ ਰਹੀ ਵਿਸ਼ੇਸ ਮੁਹਿੰਮ ਦਾ ਸਟਿਕੱਰ ਵੀ ਜਾਰੀ ਕੀਤਾ ਗਿਆ।ਇਸ ਮੋਕੇ ਕਲੀਨ ਇੰਡੀਆਂ ਮੁਹਿੰਮ ਦੇ ਸਹਿਯੋਗੀਆਂ ਨੁੰ ਵੀ ਸਨਮਾਨਿਤ ਕੀਤਾ ।

NO COMMENTS