*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਭਾਰਤ ਦੇ ਸੰਵਿਧਾਨ ਦਾ 72ਵਾਂ ਸੰਵਿਧਾਨ ਦਿਵਸ ਮਨਾਇਆ ਗਿਆ*

0
15

ਮਾਨਸਾ 25,ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) :  ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਭਾਰਤ ਦੀ ਸੰਵਿਧਾਨ ਦਾ 72ਵਾਂ ਸੰਵਿਧਾਨ ਦਿਵਸ ਦਫਤਰ ਯੁਵਾ ਕੇਂਦਰ ਮਾਨਸਾ ਵਿੱਚ ਯੂਥ ਕਲੱਬਾਂ ਅਤੇ ਵਲੰਟੀਅਰਜ ਦੀ ਸ਼ਮੂਲੀਅਤ ਨਾਲ ਮਨਾਇਆ ਗਿਆ।ਸੈਮੀਨਾਰ ਦੇ ਆਰੰਭ ਵਿੱਚ ਮੁੱਖ ਮਹਿਮਾਨ ਰਘਵੀਰ ਸਿੰਘ ਮਾਨ ਸਹਾਇਕ ਡਾਇਰਕੇਟਰ ਯੁਵਕ ਸੇਵਾਵਾਂ ਮਾਨਸਾ ਵੱਲੋਂ ਸਮੂਹ ਭਾਗੀਦਾਰਾਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਸੁਣਾਈ ਅਤੇ ਸਮੂਹ ਭਾਗੀਦਾਰਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਮੰਨਣ ਦਾ ਸਕਲੰਪ ਲਿਆ।ਉਹਨਾਂ ਇਸ ਮੋਕੇ ਬੋਲਦਿਆਂ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਸ਼ਬਦ ਭਾਰਤ ਦੇ ਸੰਵਿਧਾਨ ਦੀ ਆਤਮਾ ਹਨ ਅਤੇ ਪ੍ਰਸਤਾਵਨਾ ਰਾਂਹੀ ਭਾਰਤ ਨੂੰ ਧਰਮ ਨਿਰਪੱਖ ਦੇਸ਼ ਐਲਾਨਿਆ ਗਿਆ ਹੈ।ਉਹਨਾਂ ਕਿਹਾ ਕਿ ਮਜਬੂਤ ਭਾਰਤੀ ਸੰਵਿਧਾਨ ਕਾਰਣ ਹੀ ਸਾਡੇ ਦੇਸ਼ ਦਾ ਲੋਕਤੰਤਰ ਮਜਬੂਤ ਹੈ ਅਤੇ ਹਮੇਸ਼ਾ ਸਰਕਾਰਾਂ ਦੀ ਤਬਦੀਲੀ ਸ਼ਾਤੀਪੁਰਨ ਤਾਰੀਕੇ ਨਾਲ ਹੁੰਦੀ ਹੈ ਜਦਕਿ ਅਸੀ ਦੇਖਦੇ ਹਾਂ ਕਿ ਸਾਡੇ ਗੁਆਢੀ ਮੁਲਕਾਂ ਅਤੇ ਹੋਰ ਕਈ ਦੇਸ਼ਾਂ ਵਿੱਚ ਸਰਕਾਰਾਂ ਦੀ ਤਬਦੀਲੀ ਸਮੇ ਕਿੰਨਾਂ ਖੁਨ ਖਰਾਬਾ ਹੂੰਦਾਂ ਹੈ।ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੌਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮਰਾਊ ਅੰਬੇਦਕਰ ਜੀ ਦੀ ਊਸਾਰੂ ਅਤੇ ਅਗਾਹਵਾਧੂ ਸੋਚ ਕਾਰਨ ਹੀ ਅਜਿਹਾ ਸੰਵਿਧਾਨ ਅੱਜ ਭਾਰਤ ਨੂੰ ਮਿਲਿਆ ਹੈ ਜਿਸ ਵਿੱਚ ਲਚਕੀਲਾ ਪਣ ਵੀ ਹੈ ਅਤੇ ਨਾਗਿਰਕਾਂ ਦੀ ਰਾਖੀ ਲਈ ਵਚਨਬੱਧ ਹੈ।ਇਸੇ ਕਾਰਨ ਇਸ ਵਿੱਚ ਪਹਿਲੀ ਸੋਧ ਸੰਵਿਧਾਨ ਲਾਗੂ ਹੋਣ ਤੇ ਕੁਝ ਸਮੇਂ ਬਾਅਦ ਹੀ ਲਿਆਦੀ ਗਈ ਅਤੇ ਹੁਣ ਤੱਕ 105 ਸੱਧਾਂ ਇਸ ਵਿੱਚ ਲਿਆਦੀਆਂ ਗਈਆਂ ਹਨ।ਡਾ.ਘੰਡ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਜਿਕਰ ਕਰਦਿਆਂ ਦੱਸਿਆ ਕਿ ਭਾਰਤੀ ਕਾਨੂੰਨ ਅੁਨਸਾਰ ਕਿਸੇ ਵੀ ਵਿਅਕਤੀ ਨਾਲ ਜਾਤ-ਪਾਤ,ਧਰਮ ਜਾਂ ਨਸਲੀ ਭੇਦਭਾਵ ਨਹੀ ਕੀਤਾ ਜਾ ਸਕਦਾ ਅਤੇ ਹਰ ਵਿਅਕਤੀ ਕਿਸੇ ਵੀ ਖੇਤਰ ਬੇਸ਼ਕ ਉਹ ਰਾਜਨੀਤਕ ਹੋਵੇ ਜਾਂ ਸਾਮਜਿਕ ਜਾਂ ਆਰਿਥਕ ਉਸ ਵਿੱਚ ਉਹ ਭਾਗ ਲੇ ਸਕਦਾ ਹੈ।ਉਹਨਾਂ ਦੱਸਿਆ ਕਿ 73ਵੀ ਸੋਧ ਰਾਂਹੀ ਪੰਚਾਇੰਤਾਂ ਨੂੰ ਵੱਧ ਅਧਿਕਾਰ ਅਤੇ ਸਾਲ 2005 ਵਿੱਚ ਸੂਚਨਾ ਦਾ ਅਧਿਕਾਰ ਅਜਿਹੇ ਅਹਿਮ ਕਾਨੂੰਨ ਹਨ ਜਿੰਨਾਂ ਰਾਂਹੀ ਲੋਕਾਂ ਨੂੰ ਸਿਧੇ ਰੂਪ ਵਿੱਚ ਵੱਧ ਅਧਿਕਾਰ ਮਿਲੇ ਹਨ।ਡਾ.ਘੰਡ ਨੇ ਇਹ ਵੀ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋ ਸੰਵਿਧਾਨ ਸਬੰਧੀ ਜਾਣਕਾਰੀ ਅਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਆਨਲਾਈਨ ਕੁiੱੲਜ ਮੁਕਾਬਲੇ ਕਰਵਾਏ ਗਏ ਅਤੇ ਸਮੂਹ ਭਾਗੀਦਾਰਾਂ ਨੂੰ ਸਾਰਟੀਫਿਕੇਟ ਦਿੱਤੇ ਗਏ।ਇਸ ਤੋ ਇਲਾਵਾ ਭਾਰਤ ਸਰਕਾਰ ਦੇ ਕਾਨੂੰਨ ਮੰਤਰਾਲੇ ਦੀ ਵੈਬਸਾਈਟ ਤੇ ਵੀ ਨੋਜਵਾਨਾਂ ਨੇ ਸੰਵਿਧਾਨ ਦੀ ਪ੍ਰਸ਼ਤਾਵਨਾ ਪੜ ਕੇ ਸਾਰਟੀਫਿਕੇਟ ਪ੍ਰਾਪਤ ਕਰ ਰਹੇ ਹਨ।ਇਸ ਮੋਕੇ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਨੋਜਵਾਨਾਂ ਨੂੰ ਸੰਵਿਧਾਨ ਸਬੰਧੀ ਜਾਗਰੂਕ ਕਰਨ ਲਈ ਸਟਿਕੱਰ ਜਾਰੀ ਕੀਤੇ ਗਏ ਜਿੰਨਾਂ ਨੂੰ ਯੂਥ ਕਲੱਬਾਂ ਅਤੇ ਵਲੰਟੀਅਰਜ ਵੱਲੋਂ ਪਿੰਡਾਂ ਦੀਆਂ ਸਾਝੀਆਂ ਤਾਵਾਂ ਤੇ ਲਗਾਏ ਜਾਣਗੇ।ਇਸ ਮੋਕੇ ਹੋਰਨਾਂ ਤੋ ਇਲਾਵਾ ਐਡਵੋਕੇਟ ਮੰਜੂ ਰਾਣੀ ਸਰਦੂਲਗੜ,ਸਿਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ, ਮਨੋਜ ਕੁਮਾਰ ਛਾਪਿਆਂਵਾਲੀ,ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਗੁਰਸੇਵਕ ਸਿੰਘ ਸਰਦੂਲਗੜ,ਗੁਰਪ੍ਰੀਤ ਕੌਰ ਅਕਲੀਆ ਨੇ ਭਾਰਤੀ ਸੰਵਿਧਾਨ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾੳ ਅੰਬੇਡੇਕਰ ਦੀ ਜੀਵਨੀ ਬਾਰੇ ਆਪਣੇ ਵਿਚਾਰ ਯੂਥ ਕਲੱਬਾਂ ਨਾਲ ਸਾਝੇ ਕੀਤੇ।

NO COMMENTS