*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਤੇ ਕਰਵਾਏ ਗਏ ਭਾਸ਼ਣ ਮੁਕਾਬਲੇ*

0
9

ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ ) :  ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਤੇ ਕਰਵਾਏ ਜਾ ਰਹੇ ਭਾਸ਼ਣ ਮੁਕਾਬਿਲਆਂ ਦੀ ਲੜੀ ਵਿੱਚ ਅੱਜ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਬਲਾਕ ਬੁਢਲਾਡਾ ਦੇ ਮੁਕਾਬਲੇ ਕਰਵਾਏ ਗਏ।ਨਹਿਰੂ ਯੁਵਾ ਕੇਂਦਰ ਮਾਨਸਾ ਦਫਤਰ ਵਿੱਚ ਕਰਵਾਏ ਗਏ ਇਹਨਾਂ ਮੁਕਾਬਿਲਆਂ ਵਿੱਚ ਵੱਖ ਵੱਖ ਯੂਥ ਕਲੱਬਾਂ,ਰਾਸ਼ਟਰੀ ਸੇਵਾ ਯੋਜਨਾ ਅਤੇ ਰੈਡ ਰਿਬਨ ਕਲੱਬਾਂ ਦੇ 7 ਲੜਕੇ/ਲੜਕੀਆਂ ਨੇ ਭਾਗ ਲਿਆ।ਹਰ ਇੱਕ ਭਾਗੀਦਾਰ ਨੇ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਦੇ ਵਿਸ਼ੇ ਉਪਰ ਬੋਲਦਿਆਂ ਮਾਹੋਲ ਨੂੰ ਭਾਵੁਕ ਕਰ ਦਿੱਤਾ।ਦੇਸ਼ ਦੀ ਅਜਾਦੀ ਵਿੱਚ ਪਾਏ ਯੋਗਦਾਨ ਅਤੇ ਇਸ ਅਜਾਦੀ ਨੂੰ ਕਾਇਮ ਰੱਖਣ ਵਿੱਚ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਨੋਜਵਾਨਾਂ ਨੂੰ ਯਾਦ ਕਰਦਿਆਂ ਸਮੂਹ ਭਾਗੀਦਾਰਾਂ ਨੇ ਦੱਸਿਆ ਕਿ ਕਿਸ ਤਰਾਂ ਇਹ ਦੇਸ਼ ਭਗਤੀ ਦੀ ਭਾਵਨਾ ਕਾਰਣ ਹੀ 1962,1971 ਅਤੇ ਕਾਰਗਿਲ ਦਾ ਯੁੱਧ ਅਤੇ ਸਮੇ ਸਮੇ ਤੇ ਵੱਖ ਵੱਖ ਸਰੁਖਿਆ ਫੋਰਸਾਂ ਦੇ ਜਵਾਨਾਂ ਨੇ ਆਪਣੀਆਂ ਕਰਬਾਨੀਆਂ ਦਿੱਤੀਆਂ।ਕਰਵਾਏ ਗਏ ਮੁਕਾਬਿਲਆਂ ਵਿੱਚ ਕ੍ਰਿਸ਼ਨਾ ਕਾਲਜ ਰੱਲੀ ਦੇ ਨਵਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਗਗਨਦੀਪ ਕੌਰ ਗੁਰੂਨਾਨਕ ਕਾਲਜ ਬੁਢਲਾਡਾ ਨੇ ਦੂਸਰਾ ਅਤੇ ਨਵਜੌਤ ਕੌਰ ਰੱਲੀ ਅਤੇ ਰੀਨਾ ਰਾਣੀ ਨੇ ਸਾਝੇ ਤੋਰ ਤੇ ਤੀਸਰਾ ਸਥਾਨ ਹਾਸਲ ਕੀਤਾ।ਜੋਤੀਸਨਾ ਕਣਕਵਾਲ ਚਹਿਲਾਂ ਨੂੰ ਹੋਸਲਾ-ਅਫਜਾਈ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਯੁਵਕ ਸੇਵਾਵਾਂ ਵਿਭਾਗ ਮਾਨਸਾ ਦੇ ਸਹਇਕ ਡਾਇਰਕੇਟਰ ਰਘਵੀਰ ਸਿੰਘ ਮਾਨ ਨੇ ਅਦਾ ਕੀਤੀ।ਉਹਨਾਂ ਸਮੂਹ ਜੇਤੂਆਂ ਨੂੰ ਵਧਾਈ ਦਿਦਿੰਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਜਿਲ੍ਹੇ ਵਿੱਚ ਚਲ ਰਹੀ ਸਵੀਪ ਮੁਹਿੰਮ ਬਾਰੇ ਜਾਣਕਾਰੀ ਦਿਦਿੰਆਂ ਉਹਨਾਂ ਮਿੱਤੀ 1ਜਨਵਰੀ 2022 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਨੂੰ ਆਪਣਾ ਨਾਮ ਵੋਟਰ ਵੱਜੋਂ ਦਰਜ ਕਰਵਾੁੳਣ ਦੀ ਅਪੀਲ ਕੀਤੀ।ਕਰਵਾਏ ਜਾਣ ਵਾਲੇ ਭਾਸ਼ਣ ਮੁਕਾਬਿਲਆਂ ਦੇ ਪ੍ਰਬੰਧਕ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ ਸੰਦੀਪ ਘੰਡ ਨੇ ਦੱਸਿਆ ਕਿ ਬਲਾਕ ਪੱਧਰ ਦੇ ਜੇਤੂ ਮਿੱਤੀ 7 ਦਸੰਬਰ 2021 ਨੂੰ ਜਿਲ੍ਹਾ ਪੱਧਰ ਦੇ ਮੁਕਾਬਿਲਆਂ ਵਿੱਚ ਭਾਗ ਲੈਣਗੇ।ਜਿਲ੍ਹਾ ਪੱਧਰ ਦਾ ਪਹਿਲੇ ਨੰਬਰ ਦਾ ਵਿਜੇਤਾ ਰਾਜ ਪੱਧਰ ਦੇ ਮੁਕਾਬਿਲਆਂ ਵਿੱਚ ਭਾਗ ਲਵੇਗਾ ਅਤੇ ਰਾਜ ਪੱਧਰ ਦਾ ਜੇਤੂ ਨੈਸ਼ਨਲ ਪੱਧਰ ਦੇ ਮੁਕਾਬਿਲਆਂ ਵਿੱਚ ਭਾਗ ਲਵੇਗਾ।ਡਾ.ਘੰਡ ਨੇ ਇਹ ਵੀ ਦੱਸਿਆ ਕਿ ਜੈਤੂਆਂ ਨੂੰ ਨਗਦ ਇਨਾਮ,ਪ੍ਰਸੰਸਾ ਪੱਤਰ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਡਾ.ਘੰਡ ਨੇ ਯੂਥ ਕਲੱਬਾਂ ਨੂੰ ਚਲ ਰਹੀ ਟੀਕਾਕਰਣ ਮੁਹਿੰਮ ਅਤੇ ਵੋਟਰ ਜਾਗ੍ਰਤੀ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਮੰਗ ਕੀਤੀ ਅਤੇ ਨੋਜਵਾਨਾਂ ਨੂੰ ਜਿੰਨਾਂ ਦੀ ਉਮਰ ਮਿੱਤੀ 1 ਜਨਵਰੀ 2022 ਨੂੰਂ 18 ਸਾਲ ਦੀ ਹੋ ਰਹੀ ਹੈ ਵੋਟਰ ਵੱਜੋਂ ਆਪਣਾ ਨਾਮ ਦਰਜ ਕਰਵਾਉਣ ਦੀ ਅਪੀਲ ਕੀਤੀ।ਇਹਨਾਂ ਮੁਕਾਬਿਲਆਂ ਵਿੱਚ ਜੱਜ ਦੀ ਭੂਮਿਕਾ ਹਰਿੰਦਰ ਸਿੰਘ ਮਾਨਸ਼ਾਹੀਆਂ ਸੀਨੀਅਰ ਯੁਵਾ ਲੀਡਰ,ਹਰਦੀਪ ਸਿਧੂ ਸਟੇਟ ਮੀਡੀਆਂ ਕੋਆਰਡੀਨੇਟਰ ਸਿਖਿੱਆ ਵਿਭਾਗ, ਡਾ.ਸੰਦੀਪ ਘੰਡ ਨੇ ਨਿਭਾਈ ਅਤੇ ਅਤੇ ਸਮਾਂ ਰੱਖਿਅਕ ਦੀ ਡਿਊਟੀ ਗੁਰਪ੍ਰੀਤ ਸਿੰਘ ਅੱਕਾਂਵਾਲੀ ਨੇ ਨਿਭਾਈ।ਸਮਾਗਮ ਦੋਰਾਨ ਵਿਸ਼ੇਸ ਤੋਰ ਤੇ ਪੁਹੰਚੇ ਜਿਲ੍ਹਾ ਮਾਸ ਮੀਡੀਆ ਅਫਸਰ ਵਿਜੇ ਕੁਮਾਰ ਜੈਨ ਨੇ ਸਿਹਤ ਵਿਭਾਗ ਦੀਆਂ ਯੋਜਨਾਵਾਂ ਅਤੇ ਕੋਰਨਾ ਟੀਕਾਕਰਣ ਬਾਰੇ ਜਾਣਕਾਰੀ ਸਾਝੀ ਕੀਤੀਇਸ ਮੋਕੇ ਹੋਰਨਾਂ ਤੋ ਇਲਾਵਾ ਸਰਬਜੀਤ ਸਿੰਘ ਸਰਾਂ ਕ੍ਰਿਸ਼ਨਾ ਕਾਲਜ( ਹਾਈਅਰ ਐਜੂਕੇਸ਼ਨ ) ਰੱਲੀ, ਦਰਸ਼ਨ ਸਿੰਘ ਸਿਹਤ ਵਿਭਾਗ ਮਾਨਸਾ ਸੀਨੀਅਰ ਵਲੰਟੀਅਰ ਮਨੋਜ ਕੁਮਾਰ,ਗੁਰਪ੍ਰੀਤ ਕੌਰ ਅਕਲੀਆ,ਕਰਮਜੀਤ ਕੌਰ ਬੁਢਲਾਡਾ,ਪਰਮਜੀਤ ਕੌਰ ਬੁਢਲਾਡਾ ਅਤੇ ਨੇ ਵੀ ਸ਼ਮੂਲੀਅਤ ਕੀਤੀ।

NO COMMENTS