*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਗਏ ਭਾਸ਼ਣ ਮੁਕਾਬਿਲਆਂ ਵਿੱਚ ਯੌਸ਼ੀਨਾ ਅਤੇ ਜਸਪ੍ਰੀਤ ਸਿੰਘ ਨੇ ਭੀਖੀ ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ*

0
16

ਮਾਨਸਾ 17,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਦੇ ਸਬੰਧ ਵਿੱਚ ਕਰਵਾਏ ਜਾਣ ਵਾਲੇ ਭਾਸ਼ਣ ਮੁਕਾਬਿਲਆਂ ਦੀ ਸ਼ੁਰੂਆਤ ਮਾਨਸਾ ਅਤੇ ਭੀਖੀ ਬਲਾਕ ਦੇ ਮੁਕਾਬਲੇ ਕਰਵਾ ਕੇ ਕੀਤੀ ਗਈ।ਇਹਨਾਂ ਮੁਕਾਬਿਲਆਂ ਵਿੱਚ ਮਾਨਸਾ ਬਲਾਕ ਦੇ 12 ਅਤੇ ਭੀਖੀ ਬਲਾਕ ਦੇ 9 ਭਾਗੀਦਾਰਾਂ ਨੇ ਭਾਗ ਲਿਆ।ਵੱਖ ਵੱਖ ਭਾਗੀਦਾਰਾਂ ਨੇ ਇੱਕ ਵਾਰ ਤਾਂ ਦੇਸ਼ ਭਗਤੀ,ਰਾਸ਼ਟਰ ਨਿਰਮਾਣ ਅਤੇ ਦੇਸ਼ ਦੀ ਅਜਾਦੀ ਵਿੱਚ ਪਾਏ ਯੋਗਦਾਨ ਅਤੇ ਸ਼ਹੀਦ ਹੋਣ ਵਾਲੇ ਸ਼ਹੀਦਾਂ ਦਾ ਜਿਕਰ ਕਰਦਿਆਂ ਮਾਹੋਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਬੰਨ ਦਿੱਤਾ।
ਜੈਤੂਆਂ ਨੂੰ ਇਨਾਮ ਵੰਡਣ ਦੀ ਰਸਮ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਅਦਾ ਕੀਤੀ।ਉਹਨਾਂ ਜੈਤੂਆਂ ਨੂੰ ਵਧਾਈ ਦਿਦਿੰਆਂ ਅਪੀਲ ਕੀਤੀ ਉਹ ਆਪਣੇ ਆਪਣੇ ਭਾਸ਼ਣ ਵਿੱਚ ਹੋਰ ਸੁਧਾਰ ਕਰਨ ਜਿਸ ਨਾਲ ਉਹਨਾਂ ਦੇ ਸਕੁਲ਼/ਕਾਲਜ ਅਤੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਹੋਵੇ।ਉਹਨਾਂ ਕਿਹਾ ਕਿ ਦੇਸ਼ ਭਗਤੀ ਦਾ ਮਾਦਾ ਸਾਡੇ ਵਿੱਚ ਧੁਰ ਅੰਦਰ ਤੱਕ ਹੋਣਾ ਚਾਹੀਦਾ ਹੈ।ਉਹਨਾਂ ਸ਼ਹੀਦਾ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਦੀ ਸ਼ਹੀਦੀ ਕਾਰਨ ਹੀ ਅਸੀ ਅੱਜ ਅਜਾਦੀ ਦਾ ਨਿੱਘ ਮਾਣ ਰਹੇ ਹਾਂ।
ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਜੈਤੂਆਂ ਨੂੰ ਸਾਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਡਾ.ਘੰਡ ਨੇ ਦੱਸਿਆ ਕਿ ਬਲਾਕ ਬੁਢਲਾਡਾ ਦੇ ਭਾਸ਼ਣ ਮੁਕਾਬਲੇ ਮਿੱਤੀ 22 ਨਵੰਬਰ 2021 ਅਤੇ ਝੁਨੀਰ ਅਤੇ ਸਰਦੂਲਗੜ ਬਲਾਕਾਂ ਦੇ ਮੁਕਾਬਲੇ ਮਿੱਤੀ 23 ਨਵੰਬਰ ਨੂੰ ਨਹਿਰੂ ਯੂਵਾ ਕੇਂਦਰ ਮਾਨਸਾ ਦਫਤਰ ਵਿਖੇ ਕਰਵਾਏ ਜਾਣਗੇ।


ਜੈਤੂਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਦਾ ਜਿਕਰ ਕਰਦਿਆਂ ਸਰਬਜੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ ਪੰਜ ਹਜਾਰ,ਦੋ ਹਜਾਰ,ਅਤੇ ਇੱਕ ਹਜਾਰ ਕ੍ਰਮਵਾਰ ਪਹਿਲੇ ਦੁਸ਼ਰੇ ਅਤੇ ਤੀਸਰੇ ਸਥਾਨ ਲਈ ਦਿੱਤਾ ਜਾਵੇਗਾ।ਰਾਜ ਪੱਧਰਦੇ ਜੈਤੂ ਨੂੰ ਪੰਚੀ ਹਜਾਰ,ਦੁਸ਼ਰੇ ਸਥਾਨ ਲਈ ਦਸ ਹਜਾਰ ਅਤੇ ਤੀਸਰੇ ਸਥਾਨ ਵਾਲੇ ਨੂੰ ਪੰਜ ਹਜਾਰ ਦੀ ਰਾਸ਼ੀ ਦਿੱਤੀ ਜਾਵੇਗੀ।ਕੌਮੀ ਪੱਧਰ ਦਾ ਪਹਿਲਾ ਇਨਾਮ ਦੋ ਲੱਖ ਰੁਪਏ ਦੂਸਰਾ ਇਨਾਮ ਇੱਕ ਲੱਖ ਅਤੇ ਤੀਸਰਾ ਇਨਾਮ ਪੰਜਾਹ ਹਜਾਰ ਦਿੱਤਾ ਜਾਵੇਗਾ।
ਬਲਾਕ ਮਾਨਸਾ ਵਿੱਚ ਯੌਸ਼ੀਨਾ ਮਾਨਸਾ ਨੇ ਪਹਿਲਾ ਪੂਜਾ ਰਾਣੀ  ਸਰਕਾਰੀ ਆਈ.ਟੀ.ਆਈ  ਨੇ ਦੂਸਰਾ ਅਤੇ ਰਜਨੀ ਕੌਰ ਬੁਰਜ ਹਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜਦੋਂ ਕਿ ਭੀਖੀ ਬਲਾਕ ਵਿੱਚ ਜਸਪ੍ਰੀਤ ਸਿੰਘ ਰੱਲਾ ਨੇ ਪਹਿਲਾ,ਕਿਰਨ ਰੜ ਨੇ ਦੂਸਰਾ ਅਤੇ ਕਮਲ ਫਫੜੇਭਾਈਕੇ ਅਤੇ ਸੁਖਪ੍ਰੀਤ ਕੌਰ ਨੇ ਸਾਝੇ ਰੂਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ।ਇਹ ਸਾਰੇ ਜੈਤੂ ਜਿਲ੍ਹਾ ਪੱਧਰ ਦੇ ਮੁਕਾਬਿਲਆਂ ਵਿੱਚ ਭਾਗ ਲੈਣਗੇ।
ਇਹਨਾਂ ਮੁਕਾਬਿਲਆਂ ਲਈ ਹਰਿੰਦਰ ਮਾਨਸ਼ਾਹੀਆਂ ਮਾਨਸਾ,ਹਰਦੀਪ ਸਿਧੂ ਅਤੇ ਮਨੋਜ ਕੁਮਾਰ ਨੇ ਜੱਜ ਦੀ ਭੁਮਿਕਾ ਨਿਭਾਈ।ਇਸ ਮੋਕੇ ਹੋਰਨਾਂ ਤੋ ਇਲਾਵਾ ਜਸਪਾਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਆਈ.ਟੀ.ਆਈ.ਮਾਨਸਾ,ਰਮਨਪ੍ਰੀਤ ਕੌਰ ਮਾਨਸਾ,ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਜਗਤਾਰ ਸਿੰਘ ਅਤਲਾ ਖੁਰਦ,ਗੁਰਪ੍ਰੀਤ ਕੌਰ ਅਕਲੀਆ ਅਤੇ ਗੁਰਪ੍ਰੀਤ ਸਿੰਘ ਅੱਕਾਂਵਾਲੀ ਨੇ ਸ਼ਮੁਲ਼ੀਅਤ ਕੀਤੀ।

NO COMMENTS