*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੇ ਸਬੰਧ ਵਿੱਚ ਫਿੱਟ ਇੰਡੀਆ ਦੋੜ ਕਰਵਾਈ ਗਈ*

0
19


ਮਾਨਸਾ 25,ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੇ ਜਨਮ ਦਿਨ ਦੇ ਸਬੰਧ ਅਤੇ ਉਹਨਾਂ ਦੀਆਂ ਸਿਖਿਆਵਾਂ ਅਤੇ ਉਹਨਾਂ ਦੀ ਜੀਵਨੀ ਸਬੰਧੀ ਸੈਮੀਨਾਰ ਤੋ ਇਲਾਵਾ ਚਲ ਰਹੀ ਫਿੱਟ ਇੰਡੀਆ ਮੁਹਿੰਮ ਦੇ ਸਬੰਧ ਵਿੱਚ ਵੱਖ ਵੱਖ ਪਿੰਡਾਂ ਵਿੱਚ ਫਿੱਟ ਇੰਡੀਆ ਫਰੀਡਮ ਰਨ ਕਰਵਾਈ ਗਈ।ਵੱਖ ਵੱਖ ਪਿੰਡਾਂ ਵਿੱਚ ਕਰਵਾਈ ਗਈ ਇਸ ਦੋੜ ਵਿੱਚ ਯੂਥ ਕਲੱਬਾਂ ਦੇ ਮੈਬਰਾਂ ਅਤੇ ਖਿਡਾਰੀਆਂ ਨੇ ਭਾਗ ਲਿਆ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਦਫਤਰ ਵਿੱਚ ਉਹਨਾਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੰਡਤ ਦੀਨ ਦਿਆਲ ਜੀ ਨੇ ਸਿਖਿਆ ਦੇ ਪ੍ਰਚਾਰ ਅਤੇ ਵਿਕਾਸ ਹਿੱਤ ਆਪਣੀ ਮੁੱਖ ਭੁਮਿਕਾ ਅਦਾ ਕੀਤੀ।ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਯਾਦ ਵਿੱਚ ਕਈ ਯੋਜਨਾਵਾਂ ਅਤੇ ਅਵਾਰਡ ਵੀ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ ਜਿੰਨਾਂ ਵਿੱਚੋ ਅਹਿਮ ਚੰਗਾਂ ਕੰਮ ਕਰਨ ਵਾਲੀ ਪੰਚਾਇੰਤ ਨੂੰ ਪੰਡਤ ਦੀਨ ਦਿਆਲ ਉਪਾiੁਧਆਏ ਰਾਸ਼ਟਰੀ ਅਵਾਰਡ ਸ਼ਾਮਲ ਹੈ।ਉਹਨਾਂ ਇਹ ਵੀ ਕਿਹਾ ਕਿ ਪੰਡਤ ਜੀ ਨੇ ਹਮੇਸ਼ਾ ਹੀ ਮਨੁੱਖੀ ਕਦਰਾਂ ਕੀਮਤਾ ਨੂੰ ਪਹਿਲ ਦਿੱਤੀ।
ਇਸ ਤੋ ਇਲਾਵਾ ਇਸ ਮੋਕੇ ਹਾਜਰ ਵਲੰਟੀਅਰਜ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਕਿਹਾ ਕਿ ਪੰਡਤ ਦੀਨ ਦਿਆਲ ਉਪਾਧਿਆਏੇ ਜੀ ਨੇ ਦੇਸ਼ ਵਿੱਚ ਵਿਦਿੱਅਕ ਸੰਸ਼ਥਾਵਾਂ ਖੋਲਣ ਵਿੱਚ ਆਪਣੀ ਮੁੱਖ ਭੂਮਿਕਾ ਅਦਾ ਕੀਤੀ।ਉਹਨਾਂ ਕਿਹਾ ਕਿ ਉਹ ਨੋਜਵਾਨਾਂ ਲਈ ਪ੍ਰੇਰਨਾ ਸਰੋਤ ਸਨ।ਇਸ ਤੋ ਇਲਾਵਾ ਉਹਨਾਂ ਨੇ ਮਹਾਤਮਾ ਗਾਂਧੀ ਜੀ ਵੱਲੋਂ ਚਲਾਈ ਗਈ ਸਵਦੇਸ਼ੀ ਮੁਹਿੰਮ ਦਾ ਵੀ ਭਾਰਤ ਵਿੱਚ ਪ੍ਰਚਾਰ ਕੀਤਾ। ਮੁਹਿੰਮ ਦਾ ਵੀ ਸਮੁੱਚੇ ਭਾਰਤ ਵਿੱਚ ਪ੍ਰਚਾਰ ਕੀਤਾ।ਇਸ ਕਾਰਣ ਅੱਜ ਵੀ ਕਈ ਵਿਦਿਅਕ ਸੰਸਥਾਵਾਂ,ਅਤੇ ਕਈ ਯੋਜਨਾਵਾਂ ਅਤੇ ਅਵਾਰਡ ਉਹਨਾਂ ਦੀ ਯਾਦ ਵਿੱਚ ਚਲ ਰਹੇ ਹਨ।
ਇਸ ਮੋਕੇ ਹੋਰਨਾਂ ਤੋ ਇਲਾਵਾ ਸਿiੁਖਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ,ਐਡਵੋਕੇਟ ਮਿਸ ਮੰਜੂ ਰਾਣੀ,ਮਨੋਜ ਕੁਮਾਰ,ਲਵਪ੍ਰੀਤ ਸਿੰਘ,ਜੋਨੀ ਕੁਮਾਰ ਅਤੇ ਗਰੁਪ੍ਰੀਤ ਕੌਰ ਅਕਲੀਆਂ ਨੇ ਵੀ ਸੰਬੋਧਨ ਕੀਤਾ।

NO COMMENTS