*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਰਾਸ਼ਟਰ ਭਾਸ਼ਾ ਦੇ ਪ੍ਰਚਾਰ ਹਿੱਤ ਕਰਵਾਏ ਜਾਣਗੇ ਵੱਖ ਵੱਖ ਮੁਕਾਬਲੇ*

0
7

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ ): ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅੁਨਸਾਰ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਹਿੰਦੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ ਹਿੱਤ  ਹਿੰਦੀ ਦਿਵਸ ਦਾ ਆਯੋਜਨ ਕੀਤਾ ਗਿਆ  ਜਿਸ ਬਾਰੇ ਜਾਨਕਾਰੀ ਦਿਦਿੰਆ ਨਹਿਰੂ ਯੁਵਾ ਕੇਦਰ ਮਾਨਸਾ ਦੇ ਜਿਲਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਸਮੂਹ ਵਲੰਟੀਅਰਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਤਭਾਸ਼ਾ ਪੰਜਾਬੀ ਦੇ ਨਾਲ ਨਾਲ ਸਾਡੀ ਰਾਸ਼ਟਰੀ ਭਾਸ਼ਾ ਦਾ ਗਿਆਨ ਹੋਣਾ ਵੀ ਜਰੂਰੀ ਹੈ।ਹਿੰਦੀ ਭਾਸ਼ਾ ਦੇ ਗਿਆਨ ਨਾਲ ਅਸੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾਂਦੇ ਹਾਂ ਤਾਂ ਉਥੇ ਅਸੀ ਆਪਣੀ ਗੱਲ ਖੁੱਲ ਕੇ ਕਹਿ ਸਕਦੇ ਹਾਂ।ਡਾ.ਘੰਡ ਨੇ ਕਿਹਾ ਕਿ ਹਿੰਦੀ ਭਾਸ਼ਾ ਸਾਡੇ ਦੇਸ਼ ਨੂੰ ਇੱਕ ਮਾਲਾ ਵਿੱਚ ਵੀ ਪਰੋ ਕੇ ਰੱਖਦੀ ਹੈ ਇਸ ਲਈ ਸਾਨੂੰ ਹਿੰਦੀ ਭਾਸਾਂ ਦਾ ਗਿਆਨ ਹੋਣਾ ਅਤਿ ਜਰੂਰੀ ਹੈ।ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਇਸ ਮੋਕੇ ਹਿੰਦੀ ਦਿਵਸ ਤੇ ਮਹਾਨਿਰਦੇਸ਼ਕ ਨਹਿਰੂ ਯੁਵਾ ਕੇਂਦਰ ਸਗੰਠਨ ਦੀ ਹਿੰਦੀ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਸਮੂਹ ਵਲੰਟੀਅਰ ਨੂੰ ਪੜ ਕੇ ਸੁਣਾਈ ਗਈ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਨਾਏ ਜਾ ਰਹੇ ਹਿੰਦੀ ਪੰਦਰਵਾੜੇ ਬਾਰੇ ਜਾਣਕਾਰੀ ਦਿਦਿੰਆਂ ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਸ ਸਬੰਧੀ ਵੱਖ ਵੱਖ ਯੂਥ ਕਲੱਬਾਂ ਦੇ ਸਹਿਯੋਗ ਨਾਲ ਲੇਖ,ਭਾਸ਼ਣ,ਸੁੰਦਰ ਲਿਖਾਈ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ।ਜਿਸ ਵਿੱਚ ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਮੈਡਲ ਵੀ ਦਿੱਤੇ ਜਾਣਗੇ।ਇਸ ਤੋ ਇਲਾਵਾ ਹਿੰਦੀ ਭਾਸ਼ਾ ਦੇ ਨਾਲ ਨਾਲ ਮਾਤਭਾਸ਼ਾ ਪੰਜਾਬੀ ਦਾ ਮਾਣਸਨਮਾਨ ਕਾਇਮ ਰੱਖਣ ਲਈ ਨੋਜਵਾਨਾਂ ਨੂੰ ਆਪਣੀ ਰੋਜਾਨਾ ਦੀ ਜਿੰਦਗੀ ਵਿੱਚ ਵੱਧ ਤੋ ਵੱਧ ਪੰਜਾਬੀ ਭਾਸ਼ਾ ਬੋਲਣ ਬਾਰੇ ਪ੍ਰੇਰਿਤ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਜੋ ਕੌਮਾਂ ਆਪਣੀ ਮਾਤਭਾਸ਼ਾ ਨੂੰ ਭੁੱਲ ਜਾਂਦੀਆਂ ਹਨ ਉਹ ਤਰੱਕੀ ਨਹੀ ਕਰ ਸਕਦੀਆਂ।
ਇਸ ਮੋਕੇ ਹੋਰਨਾਂ ਤੋ ਇਲਾਵਾ ਮਨੋਜ ਕੁਮਾਰ ਛਾਪਿਆਂਵਾਲੀ, ਜੌਨੀ ਗਰਗ ਮਾਨਸਾ,ਜਗਤਾਰ ਸਿੰਘ ਅਤਲਾ ਖੁਰਦ, ਗੁਰਪ੍ਰੀਤ ਸਿੰਘ ਅੱਕਾਂਵਾਲੀ,ਲਵਪ੍ਰੀਤ ਸਿੰਘ,ਗੁਰਪ੍ਰੀਤ ਕੌਰ,ਐਡਵੋਕੇਟ ਮੰਜੂ ਬਾਲਾ,ਮਨਪ੍ਰੀਤ ਕੌਰ ਆਹਲੂਪੁਰ,ਪਰਮਜੀਤ ਕੌਰ,ਕਰਮਜੀਤ ਕੌਰ ਅਤੇ ਬੇਅੰਤ ਕੌਰ ਸਮੂਹ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ।

NO COMMENTS