*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਸਵੱਛਤਾ ਸਬੰਧੀ ਸੁੰਹ ਚੁੱਕ ਕੇ ਕੀਤੀ ਗਈ*

0
8

ਮਾਨਸਾ  ,02 ਅਗਸਤ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਹਰ ਸਾਲ ਦੀ ਤਰਾਂ ਇਸ ਸਾਲ ਵੀ ਨਹਿਰੂ ਯੁਵਾ ਕੇਂਦਰ ਮਾਨਸਾ,ਯੁਵਕ ਸੇਵਾਵਾਂ ਵਿਭਾਗ ਮਾਨਸਾ  ਵੱਲੋ ਸਵੱਛ ਭਾਰਤ ਮੁਹਿੰਮ ਤਹਿਤ ਸਵੱਛਤਾ ਪੰਦਰਵਾੜਾ ਮਿਤੀ ਇੱਕ ਅਗਸਤ ਤੋਂ ਪੰਦਰਾਂ ਅਗਸਤ ਤੱਕ ਯੂਥ ਕਲੱਬਾਂ,ਰਾਸ਼ਟਰੀ ਸੇਵਾ ਯੋਜਨਾ ਅਤੇ ਰੈਡ ਰਿਬਨ ਕਲੱਬਾਂ ਦੇ ਸਹਿਯੋਗ ਨਾਲ ਵੱਖ-ਵੱਖ ਪਿੰਡਾਂ ਵਿੱਚ ਮਨਾਇਆ ਜਾ ਰਿਹਾ ਹੈ।ਜਿਸ ਸਬੰਧੀ ਇਸ ਦੀ ਰੂਪ ਰੇਖਾ ਤਿਆਰ ਕਰਨ ਅਤੇ ਸਮੂਹ ਵਲੰਟੀਅਰਾਂ ਨੂੰ ਸਵੱਛਤਾ ਸਬੰਧੀ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀਆਂ ਵੱਲੋਂ ਸਹੁੰ ਚੁਕਾਉਣ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵਿੱਚ ਕੀਤੀ ਗਈ।
ਸਵੱਛਤਾ ਪੰਦਰਵਾੜੇ ਵਿੱਚ ਕਰਵਾਈ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕਰਦਿਆਂ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਸ਼੍ਰੀ ਸੰਦੀਪ ਘੰਡ ਨੇ ਦੱਸਿਆ ਕਿ ਸਵੱਛਤਾ ਪੰਦਰਵਾੜੇ ਦੌਰਾਨ ਯੂਥ ਕਲੱਬਾਂ ਵੱਲੌ ਆਪਣੇ ਪਿੰਡਾਂ ਦੀ ਸਫਾਈ ਦੇ ਨਾਲ-ਨਾਲ ਪਿੰਡ ਵਿੱਚ ਸਰਕਾਰੀ ਅਤੇ ਪਬਿਲਕ ਸੰਸਥਾਵਾਂ ਜਿਵੇਂ ਸਕੂਲ,ਆਂਗਣਵਾੜੀ ਸੈਂਟਰ,ਸਿਹਤ ਕੇਂਦਰਾਂ ਅਤੇ ਪੰਚਾਇਤ ਘਰ ਆਦਿ ਦੀ ਸਾਫ ਸਫਾਈ ਕੀਤੀ ਜਾਵੇਗੀ।ਇਸ ਤੋ ਇਲਾਵਾ ਪਿੰਡਾਂ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਮਾਰਕ ਅਤੇ ਬੁੱਤਾਂ ਦੀ ਸਾਫ ਸਫਾਈ ਕੀਤੀ ਜਾਵੇਗੀ।ਸ਼੍ਰੀ ਘੰਡ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਵੱਛਤਾ ਸਬੰਧੀ ਨੌਜਵਾਨਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੁਇੱਜ,ਲੇਖ,ਭਾਸ਼ਣ,ਪੇਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ।
 ਸਹਾਇਕ ਡਾਇਰੇਕਟਰ ਯੁਵਕ ਸੇਵਾਵਾਂ ਮਾਨਸਾ ਸ਼੍ਰੀ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਰੈਡ ਰਿਬਨ ਯੂਥ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਭਾਗ ਲੈਣਗੇ।
ਸਵੱਛਤਾ ਪੰਦਰਵਾੜੇ ਦੀ ਸਮਾਪਤੀ ਤੇ ਭਾਗ ਲੈਣ ਵਾਲੇ ਸਾਰੇ ਯੂਥ ਕਲੱਬਾਂ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਸਨਮਾਨਿਤ ਕੀਤਾ ਜਾਵੇਗਾ।
ਇਸ ਸਵੱਛਤਾ ਪੰਦਰਵਾੜੇ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਜਗਤਾਰ ਸਿੰਘ ਬਲਾਕ ਭੀਖੀ, ਜੌਨੀ ਬਲਾਕ ਮਾਨਸਾ, ਮਨਪ੍ਰੀਤ ਕੌਰ ਬਲਾਕ ਸਰਦੂਲਗੜ, ਪਰਮਜੀਤ ਕੌਰ ਬਲਾਕ ਬੁਢਲਾਡਾ, ਬੇਅੰਤ ਕੌਰ ਬਲਾਕ ਭੀਖੀ, ਗੁਰਪ੍ਰੀਤ ਕੌਰ ਬਲਾਕ ਭੀਖੀ, ਗੁਰਪ੍ਰੀਤ ਸਿੰਘ ਨੰਦਗੜ ਬਲਾਕ ਝੁਨੀਰ, ਮੰਜੂ ਬਲਾਕ ਸਰਦੂਲਗੜ, ਕਰਮਜੀਤ ਕੌਰ ਬਲਾਕ ਬੁਢਲਾਡਾ, ਲਵਪ੍ਰੀਤ ਸਿੰਘ ਬਲਾਕ ਮਾਨਸਾ ਸਮੂਹ ਨੈਸ਼ਨਲ ਯੁਵਾ ਵਲੰਟੀਅਰ ਨਹਿਰੂ ਯੂਵਾ ਕੇਂਦਰ ਮਾਨਸਾ ਦੀ  ਡਿਊਟੀ ਲਗਾਈ ਗਈ।

NO COMMENTS